ਐਨ.ਐਚ.ਐਮ. ਕਰਮਚਾਰੀਆਂ ਨੇ ਸਰਕਾਰ ਵਿਰੁੱਧ ਕੀਤੀ ਨਾਰੇਬਾਜੀ

ਕਪੂਰਥਲਾ (ਦ ਸਟੈਲਰ ਨਿਊਜ਼)। ਰਿਪੋਰਟ: ਗੌਰਵ ਮੜੀਆ। ਪੰਜਾਬ ਸਰਕਾਰ ਦੀਆਂ ਮੁਲਾਜਮ ਵਿਰੋਧੀ ਨੀਤੀਆਂ ਖਿਲਾਫ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੇ ਸਰਕਾਰ ਵਿਰੋਧੀ ਨਾਰੇਬਾਜੀ ਕੀਤੀ ਅਤੇ ਸੜਕਾਂ ਤੇ ਨਿਤਰ ਆਏ। ਇਸ ਦੌਰਾਨ ਸਰਕਾਰ ਦੀਆਂ ਮਾਰੂ ਨੀਤੀਆਂ ਤੋਂ ਤੰਗ ਐਨ.ਐਚ.ਐਮ. ਕਰਮਚਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ । ਸਰਕਾਰ ਵੱਲੋਂ ਜੋ 36 ਹਜਾਰ ਮੁਲਾਜਮਾਂ ਨੂੰ ਪੱਕਾ ਕਰਨ ਦਾ ਐਲਾਨ ਕੀਤਾ ਗਿਆ ਹੈ ਉਹ ਨਿਰਾ ਝੂਠ ਹੈ। ਯੂਨੀਅਨ ਆਗੂਆਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੌਰਾਨ ਉਨ੍ਹਾਂ ਆਪਣੀ ਜਾਨ ਦੀ ਪਰਵਾਹ ਕੀਤੇ ਬਿਨ੍ਹਾਂ ਡਿਊਟੀ ਪੂਰੀ ਤਣਦੇਹੀ ਨਾਲ ਨਿਭਾਈ ਹੈ, ਇਨ੍ਹਾਂ ਕੋਰੋਨਾ ਯੋੀਧਆਂ ਦੀ ਹੋਂਸਲਾਅਫਜਾਈ ਤਾਂ ਕੀ ਕਰਨੀ ਸਰਕਾਰ ਵੱਲੋਂ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇ ਕੇ ਉਨ੍ਹਾਂ ਨਾਲ ਸਰਾਸਰ ਧੱਕਾ ਕੀਤਾ ਜਾ ਰਿਹਾ ਹੈ।

Advertisements

ਸਰਕਾਰ ਦੇ ਝੂਠੇ ਵਾਅਦਿਆਂ ਸੰਬੰਧੀ ਜਨਤਾ ਵਿਚ ਵੰਡੇ ਪੰਫਲੈਟਸ

ਆਗੂਆਂ ਨੇ ਇਹ ਵੀ ਤਰਕ ਦਿੱਤਾ ਕਿ ਜੇਕਰ ਬਾਕਿ ਗੁਆਂਢੀ ਰਾਜ ਨੈਸ਼ਨਲ ਹੈਲਥ ਮਿਸ਼ਨ ਦੇ ਕਰਮਚਾਰੀਆਂ ਨੂੰ ਰੈਗੁਲਰ ਪੇ ਸਕੇਲ ਦੇ ਸਕਦੇ ਹਨ ਤਾਂ ਪੰਜਾਬ ਸਰਕਾਰ ਕਿਉਂ ਨਹੀਂ। ਇਸ ਮੌਕੇ ਤੇ ਯੂਨੀਅਨ ਵੱਲੋਂ ਲੋਕਾਂ ਨੂੰ ਸਰਕਾਰ ਦੇ ਝੂਠੇ ਵਾਅਦਿਆਂ ਦੇ ਪੰਫਲੈਟ ਵੀ ਵੰਡੇ ਗਏ ਅਤੇ ਅਪੀਲ ਕੀਤੀ ਗਈ ਕਿ ਆਉਣ ਵਾਲੀਆਂ ਚੋਣਾਂ ਵਿਚ ਸਰਕਾਰ ਦਾ ਬਾਈਕਾਟ ਕੀਤਾ ਜਾਏ। ਇਹੀ ਨਹੀਂ ਮਰੀਜਾਂ ਨੂੰ ਵੀ ਸਰਕਾਰ ਦੇ ਝੂਠੇ ਲਾਰੇ ਲੱਪਿਆਂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ। ਯੂਨੀਅਨ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇਕਰ ਜਲਦ ਤੋਂ ਜਲਦ ਨੈਸ਼ਨਲ ਹੈਲਥ ਮਿਸ਼ਨ ਤੇ ਕਰਮਚਾਰੀਆਂ ਤੇ ਸਮਾਨ ਕੰਮ ਸਮਾਨ ਤਣਖਾਹ ਜਾਂ ਰੈਗੁਲਰ ਕਰਨ ਦੀ ਪਾਲਿਸੀ ਨਾ ਲਾਗੂ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਵੀ ਤੇਜ ਕੀਤਾ ਜਾਏਗਾ। ਇਸ ਮੌਕੇ ਤੇ ਡਾ.ਪ੍ਰਭਜੋਤ ਜੱਬਲ, ਨਵਦੀਪ ਕੌਰ, ਡਾ.ਸੰਜੀਵ ਸ਼ਰਮਾ, ਡਾ.ਯੋਗੇਸ਼, ਸੰਤੋਸ਼, ਪ੍ਰਿੰਯਕਾ, ਡਾ.ਸ਼ੁਭਰਾ, ਜੋਤੀ ਆਨੰਦ, ਗੁਰਬਾਗ ਸਿੰਘ, ਗੁਰਵਿੰਦਰ , ਰਣਜੀਤ ਕੌਰ, ਰਾਮ ਸਿੰਘ, ਡਾ.ਸੁਖਵਿੰਦਰ ਕੌਰ ਤੋਂ ਇਲਾਵਾ ਸਾਰੇ ਬਲਾਕਾਂ ਤੋਂ ਆਏ ਹੋਏ ਵੱਖ ਵੱਖ ਕੈਡਰਾਂ ਦੇ ਕਰਮਚਾਰੀ ਹਾਜਰ ਸਨ।

LEAVE A REPLY

Please enter your comment!
Please enter your name here