ਹਰ ਗਰੀਬ, ਦਲਿਤ, ਮੁਲਾਜਮ, ਮਜ਼ਦੂਰ ਅਤੇ ਕਿਸਾਨ ਦੇ ਨਾਲ ਖੜੀ ਹੈ ਬਸਪਾ : ਐਡਵੋਕੇਟ ਰਣਜੀਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਮਿਊਨਿਟੀ ਸੈਂਟਰ ਚੱਬੇਵਾਲ ਵਿਖੇ ਵਿਧਾਨ ਸਭਾ ਹਲਕਾ ਚੱਬੇਵਾਲ ਦੇ ਸਮੂਹ ਬਸਪਾ ਯੁਨਿਟ ਵਲੋਂ ਐਡਵੋਕੇਟ ਪਲਵਿੰਦਰ ਲਾਡੀ ਦੀ ਪ੍ਰਧਾਨਗੀ ਹੇਠ ਡਾ. ਬੀ ਆਰ ਅੰਬੇਦਕਰ ਜੀ ਦੇ ਪਰੀ-ਨਿਰਵਾਣ ਦਿਵਸ ਦੇ ਮੌਕੇ ਤੇ ਸ਼ਰਧਾਂਜਲੀ ਸਮਾਰੋਹ ਆਯੋਜਿਤ ਕੀਤੀ ਗਿਆ। ਜਿਸ ਵਿੱਚ ਐਡਵੋਕੇਟ ਰਣਜੀਤ ਕੁਮਾਰ ਸੂਬਾ ਜਨਰਲ ਸਕੱਤਰ ਅਤ ਯਸ਼ ਭੱਟੀ ਜਿਲਾ ਸਕੱਤਰ ਨੇ ਵਿਸ਼ੇਸ਼ ਤੌਰ ਤੇ ਹਾਜਰੀ ਲਗਵਾਈ। ਬਾਬਾ ਸਾਹਿਬ ਨੁੰ ਸ਼ਰਧਾਜਲੀ ਭੇਂਟ ਕਰਨ ਤੋਂ ਬਾਅਦ ਵਰਕਰਾਂ ਨਾਲ ਨੱਕੋ ਨੱਕ ਭਰੇ ਕਮਿਊਨਿਟੀ ਹਾਲ ਨੁੰ ਸੰਬੋਧਿਤ ਕਰਦੇ ਹੋਏ ਐਡਵੋਕੇਟ ਰਣਜੀਤ ਕੁਮਾਰ ਨੇ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਅਤੇ ਪੰਜਾਬ ਦੇ ਇੰਚਾਰਜ ਰਣਧੀਰ ਸਿੰਘ ਬੈਣੀਵਾਲ ਅਤੇ ਵਿਪੁਲ ਕੁਮਾਰ ਜੀ ਯੋਗ ਅਗਵਾਈ ਅਤੇ ਦਿਸ਼ਾ ਨਿਰਦੇਸ਼ਾ ਨਾਲ ਬਸਪਾ ਪੰਜਾਬ ਅੱਜ ਕਾਂਗਰਸ ਬੀਜੇਪੀ ਦੇ ਬਦਲ ਦੇ ਰੂਪ ਵਿੱਚ ਉਭਰ ਰਹੀ ਹੈ।ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਦੇ ਨਿਰਦੇਸ਼ਾ ਤਹਿਤ ਬਸਪਾ ਪੰਜਾਬ ਨੇ ਕਿਸਾਨ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿਚ ਕਿਸਾਨ ਸੰਘਰਸ਼ ਦਾ ਸਮਰਥਨ ਕੀਤਾ  ਹੈ। ਇਸੇ ਕਰਕੇ ਮਾਨਯੋਗ ਸਰਦਾਰ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਡਾ. ਅੰਬੇਦਕਰ ਸਾਹਿਬ ਦੇ ਪ੍ਰੀਨਿਰਵਾਨ ਦਿਵਸ ਨੂੰ ਪੰਜਾਬ ਦੀਆਂ 117 ਵਿਧਾਨਸਭਾ ਵਿੱਚ ਕਿਸਾਨਾਂ ਦੇ ਹਕ ਵਿੱਚ ਅਤੇ ਕੇਂਦਰ ਸਰਕਾਰਪ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕਰਣ ਦਾ ਫੈਸਲਾ ਕੀਤਾ ਹੈ ।

Advertisements

ਉਹਨਾਂ ਕਿਹਾ ਅੱਜ ਫਾਸੀਵਾਦੀ ਅਤੇ ਪੁੰਜੀਵਾਦੀ ਦੇ ਮਿਲਗੋਭੇ ਦੇ ਦੌਰ ਵਿੱਚ ਸਰਕਾਰ ਇਹਨਾਂ ਸਿਧਾਤਾਂ ਅਤੇ ਆਦਰਸ਼ਾ ਤੋ ਬੇਦਾਵਾ ਹੋ ਚੁੱਕੀ ਹੈ। ਮੋਦੀ ਸਰਕਾਰ ਦੇ ਨੋਟਬੰਦੀ, ਫਿਰਕੂ, ਗੈਰ ਮਨੁੱਖੀ ਗੈਰ ਸੰਵਿਧਾਨਕ ਕਾਨੂੰੰਨਾ ਅਤੇ ਫੈਸਲਿਆਂ ਕਾਰਨ ਅਸੀਂ ਇਕ ਵਾਰ ਫੇਰ ਚੌਰਾਹੇ ਤੇ ਖੜੇ ਹਾਂ ਨਿਜੀਕਰਨ ਦੇ ਨਾਮ ਤੇ ਗਣਰਾਜ ਦੀ ਲੁੱਟ ਅਤੇ ਮੁਲਾਜਿਮ, ਮਜ਼ਦੂਰ ਅਤੇ ਕਿਸਾਨ ਦੀ ਗੁਲਾਮੀ ਅਤੇ ਸ਼ੋਸ਼ਣ ਦੀਆਂ ਕੋਝੀਆਂ ਚਾਲਾਂ ਦੇ ਦੌਰ ਵਿੱਚ ਭਾਈਚਾਰਾ, ਸਮਾਨਤਾ ਅਤੇ ਆਜ਼ਾਦੀ ਦੇ ਆਦਰਸ਼ ਵਿੱਚ ਯਕੀਨ ਰੱਖਣ ਵਾਲੀਆਂ ਧਿਰਾਂ ਨੂੰ ਅਪਣੀ ਜਾਤੀ, ਜਮਾਤੀ ਅਤੇ ਫਿਰਕੂ ਪਛਾਣਾਂ ਅਤੇ ਹਿੱਤਾਂ ਤੋਂ ਅੱਗੇ ਨਿਕਲ, ਇਕਠੇ ਹੋ ਹੰਭਲਾ ਮਾਰਨ ਦੀ ਲੋੜ ਹੈ। ਇਹੋ ਹੀ ਬਾਬਾ ਸਾਹਿਬ ਡਾ.ਬੀ.ਆਰ.ਅੰਬੇਡਕਰ ਜੀ ਦੇ ਪਰੀ-ਨਿਰਵਾਣ ਦਿਵਸ ਤੇ ਉਨਾਂ ਪ੍ਰਤੀ ਸਾਡੀ ਸੱਚੀ ਸ਼ਰਧਾਂਜਲੀ ਹੋਵੇਗੀ।

ਸ਼ਰਧਾਜਲੀ ਸਮਾਗਮ ਨੂੰ ਜਗਤ ਸਿੰਘ ਸਿਸੋਲੀ ਯਸ਼ ਭੱਟੀ, ਡਾ. ਰਮੇਸ਼ ਆਦਿ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਤੇ ਨਰਿੰਦਰ ਖਨੌੜਾ ਜਿਲਾ ਸਕੱਤਰ,  ਰਾਕੇਸ਼ ਕਿਟੀ ਸੀਨੀਅਰ ਬਸਪਾ ਆਗੂ, ਗੁਰਦੇਵ ਮਧੂ ਖਜਾਨਚੀ,  ਪਰਦੀਪ ਕੁਮਾਰ ਸਮਿਤੀ ਮੈਂਬਰ ਬਸਪਾ, ਸੋਮਨਾਥ ਬੋਹਣ ਬਸਪਾ ਆਗੂ, ਬਾਬੂ ਰੌਸ਼ਨ ਲਾਲ,  ਸਤਪਾਲ ਕਾਲੇਵਾਲ ਭਗਤਾਂ, ਬਲਵੰਤ ਸਹਿਗਲ ਹਲਕਾ ਸਕੱਤਰ, ਜੈ ਪ੍ਰਕਾਸ਼ ਜਨਰਲ ਸਕੱਤਰ ਬੀਵੀਐੱਫ, ਰਾਜਵਿੰਦਰ ਸਕੱਤਰ,  ਪ੍ਰੇਮ ਸਿੰਘ ਖਾਲਸਾ,  ਰਾਮ ਸਰੂਪ ਬਿਲਾਸਪੁਰ, ਮਨੋਹਰ ਬਜਰਾਵਰ, ਚਰਨਜੀਤ ਬਾਹੋਵਾਲ, ਹਨੀ ਮਾਨਾ,  ਦਲਬੀਰ ਸਿੰਘ ਭਤਰਣਾ, ਹਰਦੀਪ ਸਿੰਘ ਪੰਚ, ਤੇਜਪਾਲ, ਅਮਰੀਕ ਸਿੰਘ, ਹੰਸ ਰਾਜ ਪੱਟੀ ਅਤੇ ਹੋਰ ਕਈ ਬਸਪਾ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here