ਭਾਰਤ ਬੰਦ ਨੂੰ ਹਾਜੀਪੁਰ ‘ਚ ਭਰਵਾਂ ਹੁੰਗਾਰਾ, ਵਿਰੋਧੀ ਧਿਰਾਂ ਨੇ ਸਾਂਝੇ ਮੰਚ ਰਾਹੀਂ ਕਿਸਾਨ ਅੰਦੋਲਨ ਦਾ ਕੀਤਾ ਸਮਰਥਨ

ਤਲਵਾੜਾ (ਦ ਸਟੈਲਰ ਨਿਊਜ਼), ਰਿਪੋਰਟ: ਪ੍ਰਵੀਨ ਸੋਹਲ। ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਕਿਸਾਨ ਜੰਥੇਬੰਦੀਆਂ ਵੱਲੋਂ ਦਿੱਤੇ ਭਾਰਤ ਬੰਦ ਦੇ ਸੱਦੇ ਨੂੰ ਤਲਵਾੜਾ ਤੇ ਹਾਜੀਪੁਰ ‘ਚ ਭਰਵਾਂ ਹੁੰਗਰਾ ਮਿਲਿਆ। ਕੇਵਲ ਜ਼ਰੂਰੀ ਵਸਤਾਂ ਨੂੰ ਛੱਡ ਕੇ ਹੋਰ ਸਾਰੇ ਸ਼ਹਿਰ ਦੀਆਂ ਦੁਕਾਨਾਂ ਬੰਦ ਰਹੀਆਂ। ਹਾਜੀਪੁਰ ‘ਚ ਸਮਾਜਿਕ ਸੰਗਠਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅੜੀਅਲ ਰੱਵਇਏ ਖ਼ਿਲਾਫ਼ ਕੇਂਦਰ ਸਰਕਾਰ ਦਾ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ। ਜਦਕਿ ਤਲਵਾੜਾ ‘ਚ ਸਥਾਨਕ ਸਬਜ਼ੀ ਮੰਡੀ ਚੌਂਕ ‘ਤੇ ਸਾਂਝੀ ਸਟੇਜ਼ ਲਾ ਕੇ ਕਿਸਾਨ, ਮਜ਼ਦੂਰ, ਮੁਲਾਜ਼ਮ ਆਦਿ ਸਮਾਜਿਕ ਸੰਗਠਨਾਂ ਦੇ ਬੈਨਰ ਹੇਠਾਂ ਕਾਂਗਰਸ ਪਾਰਟੀ, ਸ਼੍ਰੋਮਣੀ ਅਕਾਲੀ ਦਲ ਬਾਦਲ, ਆਮ ਆਦਮੀ ਪਾਰਟੀ, ਸੀਪੀਆਈ, ਸੀਪੀਆਈ ਐਮ, ਪੰਚਾਇਤ ਯੂਨੀਅਨ ਤਲਵਾੜਾ, ਸਨਾਤਨ ਧਾਰਮਿਕ ਸਭਾ, ਪ੍ਰੈਸ ਕਲੱਬ ਤਲਵਾੜਾ ਆਦਿ ਨੇ ਧਰਨਾ ਦੇ ਕੇ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ। ਇਸ ਮੌਕੇ ਤੇ ਬਾਇਕ ਰੈਲੀ ਵੀ ਕੱਡੀ ਗਈ ਜਿਸ ਵਿੱਚ ਵਿਧਾਇਕ ਅਰੁਣ ਡੋਗਰਾ ਮਿੱਕੀ ਵੀ ਸ਼ਾਮਿਲ ਹੋਏ।

Advertisements

ਧਰਨੇ ਦੀ ਖਾਸਿਅਤ ਇਹ ਰਹੀ ਕਿ ਇਸ ਵਿੱਚ ਭਾਜਪਾ ਦੇ ਸਾਬਕਾ ਮੰਡਲ ਪ੍ਰਧਾਨ ਤੇ ਸਾਬਕਾ ਨਗਰ ਪੰਚਾਇਤ ਤਲਵਾੜਾ ਮੈਂਬਰ ਅਮਨਦੀਪ ਉਰਫ਼ ਹੈਪੀ ਵੀ ਸ਼ਾਮਲ ਹੋਏ। ਉਹਨਾਂ ਖੇਤੀ ਕਾਨੂੰਨਾਂ ਸਮੇਤ ਜੰਮੂ ਤੇ ਕਸ਼ਮੀਰ ‘ਚ ਕੇਂਦਰ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਮਨਸੂਖ ਕਰਨ ਦਾ ਤਿੱਖਾ ਵਿਰੋਧ ਕੀਤਾ। ਵਿਧਾਇਕ ਡੋਗਰਾ ਨੇ ਸਰਵਪਾਰਟੀ ਤੇ ਇਲਾਕਾ ਵਾਸੀਆਂ ਵੱਲੋਂ ਕਿਸਾਨੀ ਸੰਘਰਸ਼ ਪ੍ਰਤੀ ਇੱਕਜੁਟਤਾ ਦਿਖਾਏ ਜਾਣ ਅਤੇ ‘ਭਾਰਤ ਬੰਦ’ ਦਾ ਸਮਰਥਨ ਕਰਨ ਦੀ ਸ਼ਲਾਘਾ ਕੀਤੀ। ਕੇਂਦਰ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ‘ਤੇ ਵਰਦਿਆਂ ਸ਼੍ਰੀ ਡੋਗਰਾ ਨੇ ਕਿਹਾ ਕਿ ਸਰਕਾਰ ਲੋਕਾਂ ਤੇ ਜ਼ਬਰੀ ਲੋਕਵਿਰੋਧੀ ਫੈਸਲੇ ਥੋਪ ਜ਼ਮਹੂਰੀਅਤ ਦਾ ਘਾਣ ਕਰ ਰਹੀ ਹੈ।

ਸਰਪੰਚ ਹਲੇੜ ਦੀਪਕ ਕੁਮਾਰ ਨੇ ਕਿਸਾਨ ਅੰਦੋਲਨ ਦਾ ਅੱਖੀਂ ਡਿੱਠਾ ਹਾਲ ਹਾਜ਼ਰੀਨ ਨੂੰ ਬਿਆਨ ਕਰਦਿਆਂ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਨੇ ਕੇਂਦਰ ਦੇ ਇਸ਼ਾਰੇ ‘ਤੇ ਦਿੱਲੀ ਵੱਲ ਵਧ ਰਹੇ ਪੰਜਾਬ ਦੇ ਕਿਸਾਨਾਂ ਦੇ ਰਾਹ ਵਿੱਚ ਰੁਕਾਵਟਾਂ ਖੜੀਆਂ ਕਰ ਮੁਗਲਾਂ ਦੇ ਰਾਜ ਦੀ ਯਾਦ ਮੁੜ ਚੇਤੇ ਕਰਵਾ ਦਿੱਤੀ ਹੈ। ਇਸ ਮੌਕੇ ਤੇ ਧਰਨੇ ਨੂੰ ਸ਼੍ਰੋ.ਅ.ਦ.ਬਾਦਲ ਦੇ ਆਗੂ ਐਡ.ਰਾਜਗੁਲਜਿੰਦਰ ਸਿੰਘ ਸਿੱਧੂ ਤੇ ਅਮਰ ਪਾਲ ਜ਼ੋਹਰ, ਆਪ ਆਗੂ ਕਿਸ਼ੋਰੀ ਲਾਲ, ਸੀਪੀਆਈ ਆਗੂ ਉਂਕਾਰ ਸਿੰਘ, ਸੀਪੀਆਈ ਐਮ ਤੋਂ ਸੁਖਦੇਵ ਸਿੰਘ, ਮੁਲਾਜ਼ਮ ਆਗੂ ਰਮੇਸ਼ ਸਹੋਤਾ, ਬੋਧ ਰਾਜ ਰਾਜੀਵ ਸ਼ਰਮਾ ਤੇ ਜਸਵੀਰ ਤਲਵਾੜਾ, ਸੀਨੀਅਰ ਕਾਂਗਰਸੀ ਆਗੂ ਚੌਧਰੀ ਮੋਹਨ ਲਾਲ ਤੇ ਬਿਸ਼ਨ ਦਾਸ ਸੰਧੂ ਆਦਿ ਨੇ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਿਆ।ਇਸ ਮੌਕੇ ਤੇ ਸਮੂਹ ਜੰਥੇਬੰਦਿਆਂ ਨੇ ਕੇਂਦਰ ਸਰਕਾਰ ਨੂੰ ਅੜੀਅਲ ਰੱਵਇਆ ਛੱਡ ਕਿਸਾਨਾਂ ਦੇ ਮੁੱਦੇ ਤੇ ਜ਼ਲਦ ਤੋਂ ਜ਼ਲਦ ਵਿਚਾਰ ਕਰ ਉਸਨੂੰ ਹੱਲ ਕਰਨ ਦੀ ਮੰਗ ਕੀਤੀ।

LEAVE A REPLY

Please enter your comment!
Please enter your name here