ਆਯੂਸਮਾਨ ਭਾਰਤ ਸਰਵੱਤ ਸਿਹਤ ਬੀਮਾ ਯੋਜਨਾ ਦੇ ਕਾਰਜ ਵਿੱਚ ਲਿਆਂਦੀ ਜਾਵੇਗੀ ਤੇਜੀ :ਸੁਰਿੰਦਰ ਸਿੰਘ

ਪਠਾਨਕੋਟ (ਦ ਸਟੈਲਰ ਨਿਊਜ਼)। ਆਯੂਸਮਾਨ ਭਾਰਤ ਸਰਵੱਤ ਸਿਹਤ ਬੀਮਾ ਯੋਜਨਾ ਦੇ ਸਬੰਧ ਵਿੱਚ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ)   ਵੱਲੋਂ ਇੱਕ ਰੀਵਿਓ ਮੀਟਿੰਗ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਮੀਟਿੰਗ ਹਾਲ ਵਿੱਚ ਰੱਖੀ ਗਈ। ਇਸ ਮੀਟਿੰਗ ਵਿੱਚ ਵੱਖ ਵੱਖ ਸਬੰਧਤ ਵਿਭਾਗਾਂ ਦੇ ਜਿਲਾ ਅਧਿਕਾਰੀ ਸਰਵਸ੍ਰੀ ਕੁੰਵਰ ਡਾਵਰ ਸਹਾਇਕ ਲੇਬਰ ਕਮਿਸ਼ਨਰ, ਪਰਮਪਾਲ ਸਿੰਘ ਜਿਲਾ ਪੰਚਾਇਤ ਤੇ ਵਿਕਾਸ ਅਫਸ਼ਰ ਪਠਾਨਕੋਟ, ਡਾ. ਭੁਪਿੰਦਰ ਸਿੰਘ ਐਸ.ਐਮ.ਓ. ਪਠਾਨਕੋਟ, ਵਿਜੈ ਕੁਮਾਰ ਬੀ.ਡੀ.ਪੀ.ਓ. ਘਰੋਟਾ, ਮਾਈਯੁਰ ਸਰਮਾ ਅਤੇ ਹੋਰ ਵੀ ਵਿਸ਼ੇਸ ਤੋਰ ਤੇ ਹਾਜ਼ਰ ਹੋਏ। ਮੀਟਿੰਗ ਦੋਰਾਨ ਜਾਣਕਾਰੀ ਦਿੰਦਿਆਂ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ) ਨੇ ਦੱਸਿਆ ਕਿ ਜਿਲਾ ਪਠਾਨਕੋਟ ਵਿੱਚ ਹੁਣ ਤੱਕ 1 ਲੱਖ 58 ਹਜਾਰ ਸਿਹਤ ਬੀਮਾ ਕਾਰਡ ਬਣਾਏ ਗਏ ਹਨ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਜਿਲਾ ਪਠਾਨਕੋਟ ਦੇ 1 ਲੱਖ 97 ਹਜਾਰ ਲਾਭਪਾਤਰੀਆਂ ਦੇ ਸਿਹਤ ਬੀਮਾ ਕਾਰਡ ਬਣਾਏ ਜਾਣੇ ਅਜੇ ਬਾਕੀ ਹਨ। ਉਹਨਾਂ ਦੱਸਿਆ ਕਿ ਜਿਲਾ ਪ੍ਰਸ਼ਾਸਨ ਵੱਲੋਂ ਸਿਹਤ ਬੀਮਾ ਕਾਰਡਾਂ ਦੇ ਕਾਰਜ ਵਿੱਚ ਤੇਜੀ ਲਿਆਉਂਣ ਲਈ ਵਿਸ਼ੇਸ ਮੁਹਿੰਮ ਚਲਾਈ ਜਾ ਰਹੀ ਹੈ ਜਿਸ ਅਧੀਨ ਵੱਖ ਵੱਖ ਪਿੰਡਾਂ ਵਿੱਚ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਲਾਭਪਾਤਰੀ ਇਹਨਾਂ ਕੈਂਪਾਂ ਤੋਂ ਲਾਭ ਪ੍ਰਾਪਤ ਕਰਕੇ ਸਿਹਤ ਬੀਮਾ ਕਾਰਡ ਬਣਾ ਸਕਣ।

Advertisements

ਉਹਨਾਂ ਦੱੱਸਿਆ ਕਿ ਪੰਜਾਬ ਸਰਕਾਰ ਵੱਲੋਂ  ਆਯੂਸਮਾਨ ਭਾਰਤ ਸਰਵੱਤ ਸਿਹਤ ਬੀਮਾ ਯੋਜਨਾ ਵਿੱਚ ਉਹਨਾਂ ਸਾਰੇ ਲਾਭ ਪਾਤਰੀਆਂ ਨੂੰ ਸਾਮਲ ਕੀਤਾ ਗਿਆ ਹੈ ਜਿਹਨਾਂ ਦੇ ਵੀ ਰਾਸਨ ਕਾਰਡ ਬਣਾਏ ਗਏ ਹਨ, ਜੋ ਸਰਕਾਰ ਦੀ ਆਟਾ ਦਾਲ ਸਕੀਮ ਦਾ ਲਾਭ ਪ੍ਰਾਪਤ ਕਰ ਰਹੇ ਹਨ। ਇਸ ਤੋਂ ਇਲਾਵਾ ਆਰਥਿਕ ਤੋਰ ਤੇ ਪੱਛੜੇ ਲੋਕ ਅਤੇ ਲੇਬਰ ਕੰਨਸਟਕਸਨ ਵਰਕਰ ਜੋ ਰਜਿਸਟ੍ਰਡ ਹਨ ਉਹ ਵੀ ਸਰਕਾਰ ਦੀ ਉਪਰੋਕਤ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਜਿਸ ਲਾਭਪਾਤਰੀ ਦਾ ਸਿਹਤ ਬੀਮਾ ਕਾਰਡ ਬਣ ਜਾਂਦਾ ਹੈ ਉਹ ਪ੍ਰਤੀ ਸਾਲ ਪ੍ਰਤੀ ਪਰਿਵਾਰ 5 ਲੱਖ ਰੁਪਏ ਤੱਕ ਦਾ ਮੈਡੀਕਲ ਇਲਾਜ ਕਰਵਾਉਂਣ ਦਾ ਹੱਕਦਾਰ ਹੈ।

ਉਹਨਾਂ ਦੱਸਿਆ ਕਿ ਇਸ ਸਬੰਧ ਵਿੱਚ ਪਹਿਲਾ ਕੈਂਪ 9 ਅਤੇ 10 ਦਸੰਬਰ ਸਰਕਾਰੀ ਹਾਈ ਸਕੂਲ ਲਹਿਰੂਣ ਵਿਖੇ ਪਿੰਡ ਗਾਹਲ, ਘਰਾਲ ਅਤੇ ਲਹਿਰੂਣ ਦੇ ਨਿਵਾਸੀ, ਸਰਕਾਰੀ ਮਿਡਲ ਸਕੂਲ ਲੰਝੇਰਾ ਵਿਖੇ ਪਿੰਡ ਲੰਝੇਰਾ , ਧੁੱਪੜ,ਥਲਾ ਲਾਹੜੀ ਦੇ ਨਿਵਾਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੰਗੂੜੀ ਵਿਖੇ ਪਿੰਡ ਭੰਗੂੜੀ, ਪਲਾਹ ਅਤੇ ਰੋਗ ਪਿੰਡਾਂ ਦੇ ਨਿਵਾਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੁਨੇਰਾ ਵਿਖੇ ਪਿੰਡ ਦੁਨੇਰਾ ਅਤੇ ਦੁਨੇਰਾ ਝਿਕਲਾ ਦੇ ਨਿਵਾਸੀ ਅਤੇ ਸਰਕਾਰੀ ਹਾਈ ਸਕੂਲ ਭਟਵਾਂ ਵਿਖੇ ਪਿੰਡ ਨਿਆਰੀ, ਭਮਲਾਧਾ, ਕੂਈ ਅਤੇ ਪਿੰਡ ਨਲੋਹ ਦੇ ਨਿਵਾਸੀ ਲਾਭਪਾਤਰੀ ਲਾਭ ਪ੍ਰਾਪਤ ਕਰ ਸਕਦੇ ਹਨ ਉਹਨਾਂ ਦੱਸਿਆ ਕਿ ਉਪਰੋਕਤ ਸਥਾਨਾਂ ਤੇ ਵਿਸ਼ੇਸ ਦੋ ਦਿਨ ਕੈਂਪ ਲਗਾ ਕੇ ਲਾਭਪਾਤਰੀਆਂ ਦੇ ਸਿਹਤ ਬੀਮਾ ਕਾਰਡ ਬਣਾਏ ਜਾਣਗੇ।

LEAVE A REPLY

Please enter your comment!
Please enter your name here