ਸਿਹਤ ਵਿਭਾਗ ਵੱਲੋਂ ਐਚ.ਆਈ.ਵੀ./ਏਡਜ਼ ਜਨਜਾਗਰੂਕਤਾ ਮੁਹਿੰਮ ਤਹਿਤ ਗਤੀਵਿਧੀਆਂ ਜਾਰੀ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਸਿਵਲ ਸਰਜਨ ਡਾ:ਵਿਨੋਦ ਸਰੀਨ ਦੀ ਅਗਵਾਈ ਹੇਠ ਵੱਖ-ਵੱਖ ਸਿਹਤ ਵਿਸ਼ਿਆਂ ਸਬੰਧੀ ਜਾਗਰੂਕਤਾ ਗਤਿਵਧੀਆਂ ਲਗਾਤਾਰ ਜਾਰੀ ਹਨ। ਇਸੇ ਸਿਲਸਿਲੇ ਵਿੱਚ ਸਟੇਟ ਹੈਡਕੁਆਰਟਰ ਤੋਂ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵੱਲੋਂ ਰਵਾਨਾ ਕੀਤੀ ਗਈ ਐਚ.ਆਈ.ਵੀ./ਏਡਜ਼ ਜਨਜਾਗਰੂਕਤਾ ਵੈਨ ਜਿਸ ਨੂੰ ਸਿਹਤ ਵਿਭਾਗ ਫਿਰੋਜ਼ਪੁਰ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਜ਼ਿਲੇ ਅੰੰਦਰ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਲਈ ਰਵਾਨਾ ਕੀਤਾ ਗਿਆ ਸੀ, ਜ਼ਿਲੇ ਦੇ ਵੱਖ ਖੇਤਰਾਂ ਦਾ ਦੌਰਾ ਕਰਕੇ ਜਾਗਰੂਕਤਾ ਸੰਦੇਸ਼ ਦੇ ਰਹੀ ਹੈ।

Advertisements

ਇਸ ਵੈਨ ਵੱਲੋਂ ਜ਼ਿਲੇ ਦੇ ਪਿੰਡਾਂ ਸੈਦਾਂ ਵਾਲਾ,ਮੱਲ ਵਾਲਾ ਜਦੀਦ ਅਤੇ ਤਖਤੂ ਵਾਲਾ ਆਦਿ ਦਾ ਦੌਰਾ ਕੀਤਾ ਗਿਆ ਜਿੱਥੇ ਜ਼ਿਲਾ ਹਸਪਤਾਲ ਫਿਰੋਜ਼ਪੁਰ ਦੇ ਆਈ.ਸੀ.ਟੀ.ਸੀ ਸੈਂਟਰ ਦੇ ਸਟਾਫ ਕੌਂਸਲਰ ਸ਼ੈਲੀ ਮਲਹੋਤਰਾ,ਪ੍ਰਵੀਨ ਅਤੇ ਐਮ.ਐਲ.ਟੀ ਅਮਨਦੀਪ ਕੌਰ ਵੱਲੋਂ ਐਚ.ਆਈ.ਵੀ ਟੈਸਟ ਕੀਤੇ ਗਏ,ਗੁਪਤ ਰੋਗ,ਏ.ਆਰ.ਟੀ.ਅਤੇ ਨਸਿਆਂ ਆਦਿ ਬਾਰੇ ਕਾਊਂਸਲਿੰਗ ਕੀਤੀ ਗਈ।ਉਹਨਾਂ ਜ਼ਿਲਾ ਨਿਵਾਸੀਆਂ ਨੂ ਸਰਕਾਰ ਵੱਲੋਂ ਚਲਾਈ ਇਸ ਮੁਹਿਮ ਵਿੱਚ ਵੱਧ ਤੋਂ ਵੱਧ ਸਹਿਜੋਗ ਕਰਨ ਦੀ ਅਪੀਲ ਕੀਤੀ। ਇਸ ਅਵਸਰ ਤੇ ਲੋਕਾਂ ਨੂੰ ਐਚ.ਆਈ.ਵੀ/ਏਡਜ਼ ਰੋਗ ਦੇ ਕਾਰਨ, ਲੱਛਣ ਅਤੇ ਬਚਾਓ ਸਬੰਧੀ ਜਾਗਰੂਕ ਵੀ ਕੀਤਾ ਗਿਆ।

LEAVE A REPLY

Please enter your comment!
Please enter your name here