ਫਿਰੋਜ਼ਪੁਰ: ਡਿਪਟੀ ਕਮਿਸ਼ਨਰ ਨੇ ਆਗਾਮੀ ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ ਸਬੰਧੀ ਕੀਤੀ ਬੈਠਕ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਾਹਲ ਵੱਲੋਂ ਆਗਾਮੀ ਨਗਰ ਕੌਂਸਲ/ਨਗਰ ਪੰਚਾਇਤ ਦੀਆਂ ਚੋਣਾਂ ਸਬੰਧੀ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਗਈ। ਜਿਸ ਵਿੱਚ ਉਨਾਂ ਵੱਲੋਂ ਵੋਟਰ ਸੂਚੀਆਂ ਦੀ ਤਿਆਰੀ, ਛਪਾਈ, ਪੋਲਿੰਗ ਸਟੇਸ਼ਨਾਂ/ਬੂਥਾਂ ਸਬੰਧੀ ਸੂਚਨਾ ਭੇਜਣ ਬਾਰੇ, ਨੋਡਲ ਅਫਸਰ/ਸਹਾਇਕ ਨੋਡਲ ਅਫਸਰ ਦੀ ਨਿਯੁਕਤੀ ਬਾਰੇ, ਚੋਣ ਮਟੀਰੀਅਲ, ਟਰਾਂਸਪੋਰਟ ਸਬੰਧੀ ਅਤੇ ਪੋਲਿੰਗ ਸਟਾਫ ਦੀ ਸੂਚਨਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ।

Advertisements

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਜਾਰੀ ਹੈ। ਉਨਾਂ ਸਬੰਧਿਤ ਵਿਭਾਗੀ ਅਧਿਕਾਰੀਆਂ ਨੂੰ ਕਿਹਾ ਕਿ ਜਿਸ ਵਿਧਾਨ ਸਭਾ ਨੇ ਪੋਲਿੰਗ ਸਟੇਸ਼ਨਾਂ ਦਾ ਡਾਟਾ ਹਾਲੇ ਤੱਕ ਉੱਪਲੱਬਧ ਨਹੀਂ ਕਰਵਾਇਆ ਉਹ ਜਲਦੀ ਤੋਂ ਜਲਦੀ ਜਮਾ ਕਰਵਾਉਣ ਤਾਂ ਜੋ ਡਰਾਫਟ ਪਬਲੀਕੇਸ਼ਨ ਤੋਂ ਪਹਿਲਾ-ਪਹਿਲਾ ਪ੍ਰੀਟਿੰਗ ਪ੍ਰੈਸ ਨੂੰ ਭੇਜਿਆ ਜਾਵੇ। ਉਨਾਂ ਸਬੰਧਿਤ ਕਾਰਜਸਾਧਕ ਅਫਸਰਾਂ ਨੂੰ ਨਗਰ ਕੌਂਸਲਾਂ ਵਿਚ ਸਥਾਪਿਤ ਕੀਤੇ ਜਾਣ ਵਾਲੇ ਪੋਲਿੰਗ ਸਟੇਸ਼ਨਾਂ/ਬੂਥਾਂ ਸਬੰਧੀ ਰਿਪੋਰਟ ਭੇਜਣ ਲਈ ਕਿਹਾ। ਇਸੇ ਤਰ•ਾਂ ਹੀ ਬਾਕੀ ਦੇ ਅਧਿਕਾਰੀਆਂ ਨੂੰ ਵੀ ਚੋਣ ਪ੍ਰਕਿਰੀਆ ਨਾਲ ਜੁੜੀ ਚੋਣ ਸਮੱਗਰੀ, ਟਰਾਂਸਪੋਰਟ ਦੀ ਵਿਵਸਥਾ, ਰੂਟ ਪਲਾਨ ਤਿਆਰ ਕਰਨ ਆਦਿ ਸਬੰਧੀ ਵੀ ਜਲਦ ਤੋਂ ਜਲਦ ਰਿਪੋਰਟ ਤਿਆਰ ਕਰਕੇ ਦੇਣ ਲਈ ਆਖਿਆ।

ਉਨਾਂ ਕਿਹਾ ਕਿ ਇਸ ਕੰਮ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਤੇ ਕਿਸੇ ਵੀ ਤਰਾਂ ਦੀ ਕੋਈ ਦੇਰੀ ਨਾ ਕੀਤੀ ਜਾਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨ.) ਰਾਜਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਦੀਪ ਸਿੰਘ ਗੁਜਰਾਲ, ਐਸਡੀਐਮ ਫਿਰੋਜ਼ਪੁਰ ਅਮਿੱਤ ਗੁਪਤਾ, ਐਸਡੀਐਮ ਗੁਰੂਹਰਸਹਾਏ ਰਵਿੰਦਰ ਸਿੰਘ, ਐਸਡੀਐਮ ਜ਼ੀਰਾ ਰਣਜੀਤ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here