ਪਿੰਡ ਕੋਟਲਾ ਵਿਖੇ 10 ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਛੱਡ ਭਾਜਪਾ ਵਿੱਚ ਹੋਏ ਸ਼ਾਮਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਜਪਾ ਮੰਡਲ ਕੋਟ ਫ਼ਤੂਹੀ ਵਿਖੇ ( ਪਿੰਡ-ਪਿੰਡ ਘਰ-ਘਰ ਭਾਜਪਾ )  ਪਿੰਡ ਕੋਟਲਾ ਵਿੱਚ ਮੈਡਮ ਤੇਜਬੰਤ ਕੌਰ ਨਾਗਰਾ ਦੀ ਬੈਠਕ ਹੋਈ। ਜਿਸ ਵਿੱਚ ਭਾਜਪਾ ਮੰਡਲ ਕੋਟ ਫਤੂਹੀ ਦੇ ਪ੍ਰਧਾਨ ਤਰੁਣ ਅਰੋੜਾ,  ਅਸ਼ੋਕ ਕੁਮਾਰ ਕੌਸ਼ਲ,  ਮੰਡਲ ਜਨਰਲ ਸੈਕਟਰੀ ਹਾਰਬਾਲਸ ਥਿੰਦਾ ਹਾਜ਼ਰ ਹੋਏ। ਇਸ ਮੌਕੇ ਤਰੁਣ ਅਰੋੜਾ ਨੇ ਦੱਸਿਆ ਕਿ ਮੈਡਮ ਤੇਜਬੰਤ ਕੌਰ ਨਾਗਰਾ ਦੀ ਅਗਬੀ ਚ ਪਿੰਡ ਕੋਟਲਾ ਦੇ 10 ਪਰਿਬਾਰ ਭਾਜਪਾ ਚ ਸ਼ਾਮਲ ਹੋਏ ਜਿਹਨਾਂ ਵਿੱਚ ਮੁੱਖ ਤੋਰ ਤੇ ਔਰਤਾਂ ਸਨ। ਜਿਹਨਾਂ ਨੇ ਭਾਜਪਾ ਦੇ ਵਲੋਂ ਸਮੇਂ-ਸਮੇਂ ਤੇ ਮਿਲਣ ਵਾਲਿਆਂ ਸਕੀਮਾਂ ਤੋਂ ਬਹੁਤ ਖ਼ੁਸ਼ ਨੇ ਮੋਦੀ ਸਰਕਾਰ ਨੇ ਗਰਬਾ ਲਈ ਬਹੁਤ ਕੁਜ ਕੀਤਾ ਹੈ ਤੇ ਘਰ-ਘਰ ਗੈਸ  ਸਿਲੰਡਰ,  ਟਾਈਲਟ,  ਲੋਕਾਂ ਨੂੰ ਜੋ ਤਾਲਾਬੰਦੀ ਚ ਪੈਸੇ ਬੈਂਕਾਂ ਚ, ਖਾਣੇ ਨੂੰ ਫ੍ਰੀ ਰਾਸ਼ਨ ਮੋਦੀ ਸਰਕਾਰ ਨੇ ਦਿਤਾ ਹੈ।

Advertisements

ਇਸ ਲਈ ਉਹਨਾਂ ਨੇ ਮੋਦੀ ਜੀ ਦੀ ਨੀਤੀ ਨੂੰ ਦਖਦੇ ਹੋਏ ਆਕਲੀ ਦਲ ਤੇ ਕਾਂਗਰਸ ਤੋਂ ਪਰਮਜੀਤ ਕੌਰ, ਬਲਵਿੰਦਰ ਕੌਰ, ਪਾਲੋ ਕੁਮਾਰੀ,  ਕੁਲਵੀਰ ਕੌਰ, ਪੰਚ ਰਾਮ ਲੁਬਿਆ,  ਪਾਲੋ ਢੰਡਾ,  ਬਲਵਿੰਦਰ ਕੌਰ ਢੰਡਾ, ਕੁਮਲੇਸ਼ ਰਾਣੀ, ਦੀਸ਼ੋ ਕੁਮਾਰੀ, ਕੁਲਵਿੰਦਰ ਸਿੰਘ ਕੋਟਲਾ, ਮਿੰਟੂ,  ਸੁਰਜੀਤ ਰਾਮ, ਅਨਿਲ ਕੁਮਾਰ,  ਮੇਸ਼ੀ ਕੋਟਲਾ, ਸ਼ਨਦੀਪ ਸਿੰਘ,  ਲਵੀ ਭਾਜਪਾ ਚ ਸ਼ਾਮਲ ਹੋਏ। ਇਸ ਮੌਕੇ ਤੇ ਤਰੁਣ ਅਰੋੜਾ ਨੇ ਦੱਸਿਆ ਕਿ ਭਾਜਪਾ ਮੰਡਲ ਕੋਟ ਫ਼ਤੂਹੀ ਵਲੋਂ ਪਿੰਡ ਪਿੰਡ ਘਰ-ਘਰ ਭਾਜਪਾ ਅਭਿਆਨ ਚਲਾਇਆ ਗਿਆ ਹੈ। ਜਿਸ ਵਿੱਚ ਮੰਡਲ ਕੋਟ ਫ਼ਤੂਹੀ ਦੇ  ਪਿੰਡ ਕੋਟਲਾ ਚ ਲੋਕ ਭਾਜਪਾ ਚ ਸ਼ਾਮਲ ਹੋਏ। ਉਹਨਾਂ ਦੱਸਿਆ ਕਿ ਹਰ ਪਿੰਡ ਜਾ ਕੇ ਲੋਕਾਂ ਨੂੰ ਭਾਜਪਾ ਚ ਸ਼ਾਮਲ ਕੀਤਾ ਜਾਵੇਗਾ।  ਇਸ ਮੌਕੇ ਤੇ ਹਲਕਾ ਇੰਚਾਰਜ ਤੇ ਰਾਸ਼ਟਰੀ ਕੌਂਸਲ ਦੇ ਮੈਂਬਰ ਡਾ. ਦਿਲਬਾਗ ਰਾਏ ਅਤੇ ਤਰੁਣ ਅਰੋੜਾ ਨੇ ਦੱਸਿਆ ਕਿ ਜਲਦੀ ਹੀ ਭਾਜਪਾ ਮੰਡਲ ਚ ਜੋ ਲੋਕਾਂ ਨੂੰ ਸਮੱਸਿਆ ਰਹੀ ਹੈ ਉਸ ਲਈ ਭਾਰਤ ਸਰਕਾਰ ਦੇ ਮੰਤਰੀ ਸੋਮ ਪ੍ਰਕਾਸ਼ ਲੈ ਕੇ ਜਾਵੇਗੇ।

LEAVE A REPLY

Please enter your comment!
Please enter your name here