ਜਲੰਧਰ: ਸਿਵਲ ਸਰਜਨ ਵੱਲੋਂ ਐਕਟਿਵ ਕੇਸ ਫਾਈਡਿੰਗ ਸਕਰੀਨਿੰਗ ਸਕੀਮ ਅਧੀਨ 15 ਟੀਬੀ ਟੀਮਾਂ ਰਵਾਨਾ

ਜਲੰਧਰ (ਦ ਸਟੈਲਰ ਨਿਊਜ਼)। ਸਿਵਲ ਸਰਜਨ ਗੁਰਿੰਦਰ ਕੌਰ ਚਾਵਲਾ ਨੇ ਬੁੱਧਵਾਰ ਨੂੰ ਐਕਟਿਵ ਕੇਸ ਫਾਈਡਿੰਗ ਸਕਰੀਨਿੰਗ ਸਕੀਮ ਅਧੀਨ ਬਿਮਾਰੀ ਸਬੰਧੀ ਪਤਾ ਲਗਾਉਣ, ਨਿਗਰਾਨੀ ਕਰਨ ਅਤੇ ਬਿਮਾਰੀ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ 15 ਟੀਬੀ ਟੀਮਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

Advertisements

ਕੱਠ ਨੂੰ ਸੰਬੋਧਨ ਕਰਦਿਆਂ ਡਾ. ਚਾਵਲਾ ਨੇ ਦੱਸਿਆ ਕਿ ਇਹ ਟੀਮਾਂ ਕਾਜ਼ੀ ਮੰਡੀ, ਭਾਰਗੋ ਕੈਂਪ, ਲੰਬਾ ਪਿੰਡ, ਆਰੀਆ ਨਗਰ, ਸੰਤੋਖਪੁਰਾ, ਮਿੱਠਾਪੁਰ, ਰਾਮਾ ਮੰਡੀ, ਦਕੋਹਾ, ਭੂਰ ਮੰਡੀ, ਬਸ਼ੀਰਪੁਰਾ, ਰਵਿਦਾਸਪੁਰਾ ਅਤੇ ਹੋਰ ਖੇਤਰਾਂ ਵਿੱਚ ਘਰ-ਘਰ ਜਾਣਗੀਆਂ ਅਤੇ 14 ਜਨਵਰੀ, 2021 ਤੱਕ ਸ਼ੱਕੀ ਕੇਸਾਂ ਦੀ ਜਾਂਚ ਕਰਨਗੀਆਂ। ਉਹਨਾਂ ਕਿਹਾ ਕਿ ਹਰੇਕ ਟੀਮ ਇੱਕ ਦਿਨ ਵਿੱਚ 40 ਘਰਾਂ ਨੂੰ ਕਵਰ ਕਰਨ ਨੂੰ ਯਕੀਨੀ ਬਣਾਏਗੀ ਅਤੇ ਰੋਜ਼ਾਨਾ ਵਿਭਾਗ ਨੂੰ ਰਿਪੋਰਟ ਸੌਂਪੇਗੀ। ਡਾ. ਚਾਵਲਾ ਨੇ ਕਿਹਾ ਕਿ ਟੀਮਾਂ ਵੱਲੋਂ ਲੋਕਾਂ ਨੂੰ ਟੀਬੀ, ਕਿਵੇਂ ਫੈਲਦੀ ਹੈ, ਇਸ ਦੀ ਜਾਂਚ ਅਤੇ ਇਲਾਜ ਬਾਰੇ ਜਾਗਰੂਕ ਕੀਤਾ ਜਾਵੇਗਾ ਤਾਂ ਜੋ ਦੇਸ਼ ਵਿਚੋਂ ਇਸ ਬਿਮਾਰੀ ਨੂੰ 2025 ਤੱਕ ਖਤਮ ਕੀਤਾ ਜਾ ਸਕੇ।

ਉਹਨਾਂ ਕਿਹਾ ਕਿ ਜ਼ਿਲ•ਾ ਸਿਹਤ ਵਿਭਾਗ ਜਲੰਧਰ ਨੂੰ ਟੀਬੀ ਮੁਕਤ ਬਣਾਉਣ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਇਸ ਬਿਮਾਰੀ ਦੇ ਖਾਤਮੇ ਲਈ ਸਾਰੇ ਹਿੱਸੇਦਾਰਾਂ ਨੂੰ ਇਸ ਲੜਾਈ ਵਿੱਚ ਸ਼ਾਮਿਲ ਕਰਨ ਦੀ ਲੋੜ ਹੈ। ਉਨਾਂ ਦੱਸਿਆ ਕਿ ਇਸ ਬਿਮਾਰੀ ਦਾ ਇਲਾਜ ਸਾਰੇ ਸਰਕਾਰੀ ਹਸਪਤਾਲਾਂ ਵਿਚ ਉਪਲਬਧ ਹੈ। ਜ਼ਿਲਾ ਟੀਬੀ ਅਫ਼ਸਰ ਡਾ. ਰਿਤੂ ਨੇ ਦੱਸਿਆ ਕਿ ਜ਼ਿਲ•ੇ ਵਿੱਚ 12 ਇਲਾਜ ਯੂਨਿਟ ਸੈਂਟਰ ਹਨ, ਜਿਥੇ ਮਰੀਜ਼ਾਂ ਨੂੰ ਮੁਫਤ ਟੈਸਟ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ।

ਉਹਨਾਂ ਮਰੀਜ਼ਾਂ ਨੂੰ ਟੀਬੀ ਦੀ ਦਵਾਈ ਦਾ ਕੋਰਸ ਪੂਰਾ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਨੂੰ ਅੱਧ ਵਿਚਕਾਰ ਨਹੀਂ ਛੱਡਣਾ ਚਾਹੀਦਾ ਕਿਉਂਕਿ ਇਸ ਬਿਮਾਰੀ ਦੇ ਮਰੀਜ਼ਾਂ ਦੀ ਸਿਹਤ ਉੱਤੇ ਦੀਰਘਕਾਲੀ ਅਸਰ ਹੋ ਸਕਦੇ ਹਨ।

LEAVE A REPLY

Please enter your comment!
Please enter your name here