ਤੁਸ਼ਾਰ ਮੈਡੀਕਲ ਸੋਟਰ ਤੇ ਛਾਪੇਮਾਰੀ, ਦਵਾਈਆਂ ਜਬਤ, ਲਾਈਸੈਸ ਨਾ ਹੋਣ ਤੇ ਮੈਡੀਕਲ ਸਟੋਰ ਸੀਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼) ਸਿਵਲ ਸਰਜਨ ਹੁਸਿਆਰਪੁਰ ਡਾ ਜਸਬੀਰ ਸਿੰਘ ਦੀਆਂ ਹਦਾਇਤਾ ਅਨੁਸਾਰ ਅਤੇ ਜੋਨਿਲ ਲਾਈਸਿੰਗ ਅਥਾਰਟੀ ਰਕੇਸ਼ ਸੂਰੀ ਪ੍ਰਧਾਨਗੀ ਹੇਠ ਡਰੱਗ ਕੰਟਰੋਲ ਅਫਸਰ ਪਰਮਿੰਦਰ ਸਿੰਘ ਅਤੇ ਮਨਪ੍ਰੀਤ ਸਿੰਘ ਦੀ ਸਯੁੰਕਤ ਟੀਮ ਵੱਲੋ ਮੁਕੇਰੀਆਂ ਖੇਤਰ ਦੇ ਡਰੱਗ ਅਤੇ ਕਾਸਮੈਟਿਕ ਐਕਟ ਆਧੀਨ ਵੱਖ-ਵੱਖ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੋਰਾਨ ਤੁਸ਼ਾਰ ਮੈਡੀਕਲ ਸੋਟਰ ਮੁਕੇਰੀਆਂ ਦੇ ਮਾਲਿਕ ਵੱਲੋ ਦਵਾਈਆਂ ਵੇਚਣ ਸਬੰਧੀ ਲਾਈਸੈਸ ਅਤੇ ਡਕਟਾਰੀ ਸਬੰਧੀ ਕੋਈ ਵੀ ਸਰਟੀਫੇਕਟ ਨਹੀ ਦਿਖਾਇਆ ਗਿਆ।

Advertisements

ਜਿਸ ਤੇ ਕਾਰਵਾਈ ਕਰਦੇ ਹੋਏ ਟੀਮ ਵੱਲੋ 22 ਤਰਾਂ ਦੀਆਂ ਅੰਗਰੇਜੀ ਦਵਾਈਆਂ ਲੱਘ ਭੱਗ ਕੀਮਤ 26 ਹਜਾਰ ਰੁਪਏ ਦੀਆੰ ਜਪਤ ਕਰਕੇ ਡਰੱਗ ਤੇ ਕਾਸਮੈਟਿਕ ਐਕਟ ਦੀ ਉਲੰਘਣਾ ਕਾਰਨ ਸਬੰਧੀ ਕੇਸ ਦਰਜ ਕੀਤਾ ਗਿਆ ਹੈ ਮੈਡੀਕਲ ਸਟੋਰ ਨੂੰ ਬੰਦ ਕਰ ਦਿਤਾਂ ਗਿਆ ਹੈ ਅਤੇ ਮਾਲਿਕ ਵਿਰੁੱਧ ਅਗਲੇਰੀ ਕਾਰਵਾਈ ਕਰਨ ਹਿੱਤ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਸਬੰਧੀ ਹੋਰ  ਜਾਣਕਾਰੀ ਦਿੰਦੇ ਹੋਏ ਡਰੱਗ ਕੰਟਰੋਲ ਅਫਸਰ ਪਰਮਿੰਦਰ ਸਿੰਘ ਦੱਸਿਆ ਕਿ ਪੰਜਾਬ ਸਰਕਾਰ ਤੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਐਕਟ ਦੀ ਇੰਨ ਬਿੰਨ ਪਾਲਣਾ ਲਈ ਸਿਹਤ ਵਿਭਾਗ ਵੱਲੋ ਸਮੇ ਸਮੇ ਸਿਰ ਅਜਿਹੀਆਂ ਚੈਕਿੰਗਾਂ ਜਾਰੀ ਰਹਿਣ ਗਈਆ।

LEAVE A REPLY

Please enter your comment!
Please enter your name here