ਸਿਵਲ ਹਸਪਤਾਲ ਵਿਖੇ ਦਿਵਿਆਂਗਾਂ ਨੂੰ ਦਿੱਤੇ ਗਏ ਯੂ.ਡੀ.ਆਈ.ਡੀ ਕਾਰਡ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵੱਲੋ ਦਿਵਿਆਂਗ ਵਿਆਕਤੀਆਂ ਦੀ ਸਹੂਲਤ ਲਈ ਸਿਵਲ ਹਸਪਤਾਲ ਵਿਖੇ 7 ਦਸੰਬਰ ਤੋਂ 11 ਦਸੰਬਰ ਅਤੇ 14 ਦਸੰਬਰ ਤੋ 18 ਦਸੰਬਰ ਤੱਕ ਵਿਸ਼ੇਸ਼ ਕੈਪ ਲਗਾਕੇ 61 ਯੂ. ਡੀ. ਆਈ. ਡੀ. ਕਾਰਡ 53 ਮੈਨੂਅਲ ਦਿਵਿਆਂਗ ਸਰਟੀਫਿਕੇਟ ਜਦਕਿ 260 ਦੇ ਕਰੀਬ ਯੂ.ਡੀ. ਆਈ. ਡੀ. ਫਾਰਮ ਭਰੇ ਗਏ । ਕੈਂਪ ਦੀ ਸਮਾਪਤੀ ਮੌਕੇ ਸੰਸਥਾ ਦੇ ਇੰਨਚਾਰਜ ਡਾ ਜਸਵਿੰਦਰ ਸਿੰਘ ਅਤੇ ਨਮਿਤਾ ਘਈ ਵੱਲੋਂ ਲਾਭ ਪਾਤਰੀਆਂ ਨੂੰ ਸਰਟੀਫਿਕੇਟ ਤਕਸੀਮ ਕੀਤੇ ਗਏ । ਇਸ ਮੋਕੇ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ , ਉਮੇਸ਼ ਕੁਮਾਰ ਅਤੇ ਸੰਦੀਪ ਸ਼ਰਮਾ ਹਾਜਰ ਸਨ ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਜਸਿਵੰਦਰ ਸਿੰਘ ਨੇ ਦੱਸਿਆ ਕਿ ਦਿਵਿਆਂਗ ਵਿਆਕਤੀਆਂ ਦੀ ਸਹੂਲਤ ਲਈ ਇਹ ਕੈਂਪ ਸਬ ਡਿਵੀਜਨ ਹਸਪਤਾਲ , ਗੰੜਂਸ਼ੰਕਰ , ਦਸੂਹਾ ਤੇ ਮੁਕੇਰੀਆਂ ਵਿਖੇ ਵੀ ਲਗਾਏ ਗਏ ਹਨ ਅਤੇ ਇਹ ਡਿਸਏਬਲ ਸਰਟੀਫਕੇਟ ਸਰਕਾਰੀ ਸਹੂਲਤਾਂ ਜਿਵੇਂ ਬਸ ਅਤੇ ਰੇਲ ਸਫਰ, ਪੈਨਸ਼ਨ, ਸਰਕਾਰੀ ਨੌਕਰੀ ਆਦਿ ਲਈ ਲਹੇ ਬੰਦ ਹਨ ਅਤੇ ਯੂ. ਡੀ. ਆਈ. ਡੀ. ਕਾਰਡ ਬਣਨ ਨਾਲ ਲਾਭਪਾਤਰੀ ਇਸ ਦੀ ਸਹੂਲਤਾ ਦੇ ਦੇਸ਼ ਦੇ ਕਿਸੇ ਵੀ ਕੋਨੇ ਤੋ ਪ੍ਰਾਪਤ ਕਰ ਸਕਦਾ ਹੈ । ਇਸ ਵਿਸ਼ੇਸ਼ ਕੈਪ ਦੀ ਸਫਲਤਾਂ ਲਈ ਸਵੈ-ਸੇਵੀ ਸੰਸਥਾਂ ਡਿਸਏਬਲ ਪਰਸ਼ਨ ਵੈਲਫੇਅਰ ਸੋਸਾਇਟੀ ਦਾ ਵਿਸ਼ੇਸ਼ ਸਹਿਯੋਗ ਰਿਹਾ ਅਤੇ ਸੁਸਾਇਟੀ ਦੇ ਪ੍ਰਧਾਨ ਸੰਦੀਪ ਸ਼ਰਮਾ ਨੇ ਵਿਭਾਗ ਵੱਲੋ ਦਿਵਿਆਂਗ ਵਿਆਕਤੀਆਂ ਲਈ ਕੀਤੇ ਗਏ ਉਪਰਾਲੇ ਦੀ ਸਲ਼ਾਘਾ ਕੀਤੀ ।

LEAVE A REPLY

Please enter your comment!
Please enter your name here