ਤੀਜੀ ਮਯੰਕ ਸ਼ਰਮਾ ਮੈਮੋਰੀਅਲ ਬੈਡਮਿੰਟਨ ਚੈਂਪੀਅਨਸ਼ਿਪ 19-20 ਦਸੰਬਰ ਨੂੰ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਫਿਰੋਜ਼ਪੁਰ ਦੀ ਪ੍ਰਮੁੱਖ ਸਮਾਜਿਕ ਸੰਸਥਾ ਮਯੰਕ ਫਾਉਂਡੇਸ਼ਨ ਹਰ ਸਾਲ ਦੀ ਤਰ੍ਹਾਂ 19-20 ਦਸੰਬਰ 2020 ਨੂੰ ਬੈਡਮਿੰਟਨ ਚੈਂਪੀਅਨਸ਼ਿਪ ਦੇ ਆਪਣੇ ਤੀਜੇ ਸੀਜ਼ਨ ਦਾ ਆਯੋਜਨ ਕਰਨ ਜਾ ਰਹੀ ਹੈ । ਇਹ ਚੈਂਪੀਅਨਸ਼ਿਪ ਸਥਾਨਕ ਸ਼ਹੀਦ ਭਗਤ ਸਿੰਘ ਬੈਡਮਿੰਟਨ ਇਨਡੋਰ ਸਟੇਡੀਅਮ ਵਿਖੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੇ ਸਹਿਯੋਗ ਨਾਲ ਆਯੋਜਿਤ ਕੀਤੀ ਜਾ ਰਹੀ ਹੈ।  ਇਸ ਸਬੰਧੀ ਵਿਸਥਾਰ ਵਿੱਚ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਇੰਚਾਰਜ ਰਾਕੇਸ਼ ਕੁਮਾਰ, ਅਕਸ਼ ਕੁਮਾਰ ਅਤੇ ਮੁਨੀਸ਼ ਸ਼ਰਮਾ ਨੇ ਦੱਸਿਆ ਕਿ ਚੈਂਪੀਅਨਸ਼ਿਪ ਦਾ ਉਦਘਾਟਨ ਸ: ਪਰਮਿੰਦਰ ਸਿੰਘ ਪਿੰਕੀ ਵਿਧਾਇਕ ਫਿਰੋਜ਼ਪੁਰ ਸ਼ਹਿਰੀ ਕਰਨਗੇ। ਚੈਂਪੀਅਨਸ਼ਿਪ ਵਿੱਚ ਪੰਜਾਬ ਤੋਂ ਇਲਾਵਾ ਰਾਜਸਥਾਨ, ਹਰਿਆਣਾ, ਜੰਮੂ, ਚੰਡੀਗੜ੍ਹ ਦੇ ਤਕਰੀਬਨ 300 ਖਿਡਾਰੀ ਭਾਗ ਲੈਣਗੇ।

Advertisements

ਇਹ ਮੁਕਾਬਲਾ ਹਰ ਸਾਲ ਇਸ ਫਾਉਂਡੇਸ਼ਨ ਦੁਆਰਾ ਮਯੰਕ ਸ਼ਰਮਾ ਦੀ ਯਾਦ ਵਿਚ ਆਯੋਜਿਤ ਕੀਤਾ ਜਾਂਦਾ ਹੈ, ਜੋ ਖ਼ੁਦ ਇਕ ਬੈਡਮਿੰਟਨ ਖਿਡਾਰੀ ਅਤੇ ਉੱਭਰ ਰਿਹਾ ਸਟਾਰ ਖਿਡਾਰੀ ਸੀ। ਬੈਡਮਿੰਟਨ ਖੇਡ ਲਈ ਉਸ ਦਾ ਜਨੂੰਨ ਇੰਨਾ ਡੂੰਘਾ ਸੀ ਕਿ ਉਸ ਨੂੰ ਸ਼ਬਦਾਂ ਵਿਚ ਬਿਆਨਣਾ ਮੁਸ਼ਕਲ ਹੈ । ਦਸਨਯੋਗ ਗੱਲ ਇਹ ਹੈ ਕਿ ਆਪਣੇ ਆਖਰੀ ਸਮੇਂ ਵਿੱਚ ਵੀ, ਉਹ ਬੈਡਮਿੰਟਨ ਖੇਡਣ ਲਈ ਸਟੇਡੀਅਮ ਜਾ ਰਿਹਾ ਸੀ, ਜਦੋਂ ਇਹ ਹਾਦਸਾ ਵਾਪਰਿਆ । ਮਯੰਕ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਲਈ,ਫਾਊਂਡੇਸ਼ਨ  ਬੈਡਮਿੰਟਨ ਮੁਕਾਬਲਾ ਕਰਵਾਉਂਦਾ ਹੈ ਤਾਂ ਜੋ ਖਿਡਾਰੀ ਇਸ ਵਿਚ ਹਿੱਸਾ ਲੈ ਸਕਣ ਅਤੇ ਆਪਣੇ ਸੁਪਨਿਆਂ ਨੂੰ ਉੱਡਾਨ ਦੇ ਸਕਨ।  ਵਰਣਨਯੋਗ ਹੈ ਕਿ ਵਿਧਾਇਕ ਦੇ ਯਤਨਾਂ ਸਦਕਾ ਇਨਡੋਰ ਸਟੇਡੀਅਮ ਨੂੰ ਫਿਰ ਤੋਂ  ਨਵੀਂ ਦਿੱਖ ਦੀਤੀ ਗਈ ਹੈ ਅਤੇ ਤਿੰਨ ਅੰਤਰਰਾਸ਼ਟਰੀ ਪੱਧਰ ਦੇ ਬੈਡਮਿੰਟਨ ਕੋਰਟ ਇਸ ਚੈਂਪੀਅਨਸ਼ਿਪ ਦੇ ਗਵਾਹ ਬਨਣਗੇ। 

ਉਨ੍ਹਾਂ ਦੱਸਿਆ ਕਿ ਇਹ ਚੈਂਪੀਅਨਸ਼ਿਪ ਵਿਚ ਲੜਕੀਆਂ ਦੇ ਅੰਡਰ -11, 13, 15 ਅਤੇ 17 ਅਤੇ ਲੜਕਿਆਂ ਦੇ ਵੀ ਚਾਰ ਗ੍ਰੁੱਪਾਂ  ਅੰਡਰ -11, 13, 15 ਅਤੇ 19 ਅਧੀਨ ਆਯੋਜਿਤ ਕੀਤੀ ਜਾ ਰਹੀ ਹੈ। ਚੈਂਪੀਅਨਸ਼ਿਪ ਵਿੱਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਦੀ ਸੰਸਥਾ ਦੀ ਤਰਫੋਂ  ਪ੍ਰਸ਼ੰਸਾ ਪੱਤਰ, ਇਨਾਮ, ਟੀ-ਸ਼ਰਟ ਅਤੇ ਭੋਜਨ ਮੁਫਤ ਦਿੱਤਾ ਜਾਵੇਗਾ। ਵੱਖ ਵੱਖ ਸ਼੍ਰੇਣੀਆਂ ਦੇ ਅਨੁਸਾਰ ਜੇਤੂਆਂ ਨੂੰ 7100, 5100, 3100 ਦੇ ਨਕਦ ਇਨਾਮ ਦਿੱਤੇ ਜਾਣਗੇ।

LEAVE A REPLY

Please enter your comment!
Please enter your name here