26 ਨਵੇਂ ਪਾਜੇਟਿਵ ਕੇਸ ਆਉਣ ਨਾਲ ਕੁੱਲ ਪਾਜੇਟਿਵ ਕੇਸਾਂ ਦੀ ਗਿਣਤੀ ਹੋਈ 7454

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਜਿਲੇ ਵਿੱਚ ਅੱਜ ਕੋਰੋਨਾ ਦੇ ਸ਼ੱਕੀ ਲੱਛਣਾ ਵਾਲੇ ਅਤੇ ਪਾਜੇਟਿਵ ਮਰੀਜ ਦੇ ਸਪੰਰਕ ਵਿੱਚ ਆਉਣ ਵਾਲੇ 1225 ਵਿਆਕਤੀਆ ਦੇ ਸੈਪਲ ਲਏ ਗਏ ਅਤੇ 1330 ਸੈਂਪਲਾ ਦੀ ਲੈਬ ਤੋ ਰਿਪੋਟ ਮਿਲਣ ਨਾਲ 26 ਨਵੇਂ ਪਾਜੇਟਿਵ ਕੇਸ ਮਿਲੇ ਹਨ ਜਿਨਾਂ ਵਿੱਚੋ 7 ਕੇਸ ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਿਤ ਜਦ ਕਿ 19 ਕੇਸ ਜਿਲੇ ਦੇ ਵੱਖ ਵੱਖ ਸਿਹਤ ਸੰਸਥਾਵਾਂ ਦੇ ਹਨ ।

Advertisements

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਜਸਬੀਰ ਸਿੰਘ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋ ਲੈ ਕੇ ਹੁਣ ਤੱਕ ਸ਼ੱਕੀ ਲੱਛਣਾ ਵਾਲੇ 219659 ਵਿਆਕਤੀਆਂ ਦੇ ਸੈਪਲ ਲਏ ਗਏ ਹਨ ਤੇ ਹੁਣ ਤੱਕ 7454 ਪਾਜੇਟਿਵ ਕੇਸ ਜਦ ਕੇ 211607 ਸੈਪਲ ਨੈਗਟਿਵ ਪਾਏ ਗਏ ਹਨ । 2102 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ । 7026 ਵਿਆਕਤੀ ਇਸ ਬਿਮਾਰੀ ਤੋ ਨਜਾਤ ਪਾ ਚੁੱਕੇ ਹਨ ਅਤੇ 137 ਐਕਟਿਵ ਕੇਸ ਹਨ । ਕੋਰੋਨਾ ਬਿਮਾਰੀ ਤੋ 291 ਵਿਆਕਤੀਆੰ ਨੇ ਆਪਣੀ ਜਿੰਦਗੀ ਨੂੰ ਹਾਰਿਆ ਹੈ ਅੱਜ ਚਾਰ ਮੋਤਾਂ ਰਿਪੋਟ ਹੋਈਆ ਹਨ (1) ਮੌਤ 62 ਸਾਲਾ ਵਿਆਕਤੀ ਵਾਸੀ ਚਨੋਰ ਮੁਕੇਰੀਆਂ ਦੀ ਮੌਤ ਮੈਡੀਕਲ ਕਾਲਿਜ ਫਰੀਦਕੋਟ (2) 88 ਸਾਲਾ ਵਿਆਕਤੀ ਵਾਸੀ ਖੁਡਾਂ, ਟਾਡਾ ਦੀ ਮੋਤ ਪ੍ਰਾਈਵੇਟ ਹਸਪਤਾਲ ਜਲੰਧਰ (3) 62 ਸਾਲਾ ਵਿਆਕਤੀ ਵਾਸੀ ਬੀਰਬਲ ਨਗਰ ਹੁਸ਼ਿਆਰਪੁਰ ਦੀ ਮੌਤ ਪ੍ਰਾਈਵੇਟ ਹਸਪਤਾਲ ਜਲੰਧਰ (4) 73 ਸਾਲਾ ਵਿਆਕਤੀ ਵਾਸੀ ਗੋਬਿੰਦ ਨਗਰ ਹੁਸ਼ਿਆਰਪੁਰ ਮੌਤ ਆਈ ਵੀ ਬਾਈ ਹਸਪਤਾਲ ਮੁਹਾਲੀ ਵਿੱਚ ਹੋਈ ਹੈ ।

ਇਸ ਮੋਕੇ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਘਰ ਤੋ ਬਾਹਰ ਨਿਕਲਣ ਸਮੇ ਮੂੰਹ ਤੋ ਮਾਸਿਕ ਲਗਾਉਣ , ਸਮਾਜਿਕ ਦੂਰੀ ਰੱਖਣ ,ਹੱਥਾਂ ਦੀ ਸਫਾਈ ਅਤੇ ਸ਼ੱਕੀ ਲੱਛਣ, ਪਾਜੇਟਿਵ ਵਿਆਕਤੀ ਦੇ ਸਪੰਰਕ ਵਿੱਚ ਆਉਣ ਸਮੇ ਨਜਦੀਕੀ ਸਿਹਤ ਸੰਸਥਾੰ ਤੋ ਆਪਣਾ ਕੋਵਿਡ 19 ਦਾ ਟੈਸਟ ਜਰੂਰ ਕਰਵਾਉਣ ।

LEAVE A REPLY

Please enter your comment!
Please enter your name here