ਪਠਾਨਕੋਟ: ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਤੀਜੇ ਪੜਾਅ ਤਹਿਤ ਲਈ ਆਨਲਾਈਨ ਮੁਕਾਬਲਾ 20 ਦਸੰਬਰ ਨੂੰ

ਪਠਾਨਕੋਟ (ਦ ਸਟੈਲਰ ਨਿਊਜ਼)। ਡਿਪਟੀ ਕਮਿਸ਼ਨਰ-ਕਮ-ਜਿਲਾ ਚੋਣ ਅਫ਼ਸਰ, ਪਠਾਨਕੋਟ ਸੰਯਮ ਅਗਰਵਾਲ (ਆਈ.ਏ.ਐਸ.) ਨੇ ਜਾਣਕਾਰੀ ਦਿੰਦੇ ਦ¾ਸਿਆ ਕਿ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ ਵੱਲੋਂ ਸੰਵਿਧਾਨ ਅਧਾਰਿਤ ਲੋਕਤੰਤਰ ਮੁਹਿੰਮ ਦੇ ਤੀਜੇ ਪੜਾਅ ਤਹਿਤ Campus Ambassodors ( Colleges) ਲਈ ਆਨ ਲਾਈਨ ਮੁਕਾਬਲਾ ਮਿਤੀ 20.12.2020 , ਦੁਪਿਹਰ 12 ਵਜੇ ਕਰਵਾਇਆ ਜਾ ਰਿਹਾ ਹੈ । ਉਨਾਂ ਦ¾ਸਿਆ ਕਿ ਇਸ ਪੜਾਅ ਵਿੱਚ 8 ਵੀਡਿਓਜ਼ ਦੇ ਆਧਾਰ ਤੇ ਕੁਇਜ਼ ਕਰਵਾਇਆ ਜਾਵੇਗਾ । ਕੁੱਲ 50 ਸਵਾਲਾਂ ਲਈ 30 ਮਿੰਟ ਦਾ ਸਮਾਂ ਦਿੱਤਾ ਜਾਵੇਗਾ, ਫੇਸਬੁ¾ਕ ਅਤੇ ਟਵੀਟਰ ਤੇ ਕੁਵਿਜ਼ ਦਾ ਲਿੰਕ ਮਿਤੀ 20.12.2020 ਸਵੇਰੇ 11:50 ਤੇ ਸਾਂਝਾ ਕੀਤਾ ਜਾਵੇਗਾ, ਕੁਵਿਜ਼ ਨਿਰਧਾਰਤ ਸਮੇਂ ਦੇ ਅੰਦਰ ਹੀ ਪੂਰਾ ਕਰਕੇ ਜਮਾ ਕਰੋ, 30 ਮਿੰਟ ਤੋਂ ਬਾਅਦ ਕੁਵਿਜ਼ ਨੂੰ ਜਮਾਂ ਨਹੀਂ ਕੀਤਾ ਜਾ ਸਕਦਾ।

Advertisements

ਉਨਾਂ ਦ¾ਸਿਆ ਕਿ ਆਨ ਲਾਈਨ ਕੁਇਜ਼ ਮੁਕਾਬਲੇ ਦੇ ਜੇਤੂਆਂ ਨੂੰ Certification of Appericition ਦੇ ਨਾਲ 1500 ਰੁਪਏ (ਪਹਿਲਾ ਇਨਾਮ) 1300 ਰੁਪਏ (ਦੂਜਾ ਇਨਾਮ) ਅਤੇ 1000 ਰੁਪਏ (ਤੀਜਾ ਇਨਾਮ) ਰਾਸ਼ਟਰੀ ਵੋਟਰ ਦਿਵਸ -2021 (25 ਜਨਵਰੀ) ਦੇ ਮੌਕੇ ਤੇ ਹੋਣ ਵਾਲੇ ਰਾਜ/ਜਿਲਾ ਪੱਧਰੀ ਸਮਾਗਮ ਵਿਚ ਦਿੱਤੇ ਜਾਣਗੇ । ਜੇਕਰ ਇੱਕ ਤੋਂ ਵੱਧ ਪ੍ਰਤੀਯੋਗੀਆਂ ਦੇ ਬਰਾਬਰ ਨੰਬਰ ਆਉਂਦੇ ਹਨ, ਤਾਂ ਜੇਤੂਆਂ ਦੀ ਚੋਣ ਲਾਟਰੀ ਰਾਹੀਂ ਕੀਤੀ ਜਾਵੇਗੀ ਅਤੇ ਇਸ ਸਬੰਧੀ ਮੁੱਖ ਚੋਣ ਅਫ਼ਸਰ, ਪੰਜਾਬ, ਚੰਡੀਗੜ ਵੱਲੋਂ ਕੀਤਾ ਗਿਆ ਫੈਸਲਾ ਅੰਤਿਮ ਹੋਵੇਗਾ ।

LEAVE A REPLY

Please enter your comment!
Please enter your name here