19 ਨਾਜਾਇਜ਼ ਕਲੋਨੀਆਂ ਖਿਲਾਫ਼ ਐਫ਼ਆਈਆਰ ਦਰਜ

ਜਲੰਧਰ (ਦ ਸਟੈਲਰ ਨਿਊਜ਼)। ਨਾਜਾਇਜ਼ ਕਲੋਨੀਆਂ ਤੇ ਸ਼ਿਕੰਜਾ ਕੱਸਦਿਆਂ ਜਲੰਧਰ ਡਿਵੈਲਪਮੈਂਟ ਅਥਾਰਟੀ ਵੱਲੋਂ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲਿਆਂ ਨਾਲ ਸਬੰਧਤ 92 ਅਜਿਹੀਆਂ ਕਲੋਨੀਆਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਦੀ ਸਿਫਾਰਸ਼ ਕੀਤੀ ਗਈ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜੇਡੀਏ ਦੇ ਮੁੱਖ ਪ੍ਰਸ਼ਾਸਕ ਕਰਨੇਸ਼ ਸ਼ਰਮਾ ਨੇ ਦੱਸਿਆ ਕਿ ਵਿਭਾਗ ਵੱਲੋਂ ਨਾਜਾਇਜ਼ ਕਲੋਨੀਆਂ ਖ਼ਿਲਾਫ਼ ਇੱਕ ਵਿਸ਼ੇਸ਼ ਮੁਹਿੰਮ ਵਿੱਢੀ ਗਈ ਹੈ। ਹੁਣ ਤੱਕ ਪੁਲਿਸ ਵਿਭਾਗ ਵੱਲੋਂ 19 ਨਾਜਾਇਜ਼ ਕਲੋਨੀਆਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਇਸ ਅਪਰਾਧ ਵਿੱਚ ਸ਼ਾਮਲ ਲੋਕਾਂ ਦੀ ਪਹਿਚਾਨ ਕੀਤੀ ਗਈ ਅਤੇ ਪੁਲਿਸ ਵੱਲੋਂ ਉਹਨਾਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ । ਜਲੰਧਰ ਡਿਵੈਪਲਮੈਂਟ ਅਥਾਰਟੀ ਦੀ ਸ਼ਿਕਾਇਤ ਤੇ ਵੱਖ-ਵੱਖ ਥਾਣਿਆਂ ਵਿਚ (ਅਮੈਂਡਮੈਂਟ) ਆਫ਼ ਦਿ ਪੰਜਾਬ ਅਪਾਰਟਮੈਂਟ ਐਂਡ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 (ਸੋਧ ਐਕਟ 2014) ਦੀ ਧਾਰਾ 3, 5, 8, 9, 14 (2), 15, 18, 21, ਅਤੇ 36 ਤਹਿਤ ਐਫਆਈਆਰ ਦਰਜ ਕੀਤੀਆਂ ਗਈਆਂ ਹਨ।

Advertisements

ਜੇਡੀਏ ਦੇ ਮੁੱਖ ਪ੍ਰਸ਼ਾਸਕ ਨੇ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੀਆਂ ਹੋਰ ਕਾਰਵਾਈਆਂ ਕੀਤੀਆਂ ਜਾਣਗੀਆਂ ਕਿਉਂਕਿ ਜੇਡੀਏ ਵੱਲੋਂ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲਿਆਂ ਨਾਲ ਸਬੰਧਤ 92 ਨਾਜਾਇਜ਼ ਕਲੋਨੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਸਿਫਾਰਸ਼ ਕੀਤੀ ਗਈ ਹੈ। ਇਹਨਾਂ ਕਲੋਨੀਆਂ ਵਿੱਚ ਜਲੰਧਰ ਜ਼ਿਲੇ ਦੀਆਂ 59, ਕਪੂਰਥਲਾ ਦੀਆਂ 3 ਅਤੇ ਹੁਸ਼ਿਆਰਪੁਰ ਜ਼ਿਲੇ ਦੀਆਂ 30 ਕਲੋਨੀਆਂ ਸ਼ਾਮਲ ਹਨ। ਸ਼੍ਰੀ ਸ਼ਰਮਾ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਇਹਨਾਂ ਮਾਮਲਿਆਂ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹÄ ਜਾਵੇਗਾ ਕਿਉਂਕਿ ਇਹ ਗੈਰ ਕਾਨੂੰਨੀ ਗਤੀਵਿਧੀਆਂ ਟੈਕਸ ਚੋਰੀ ਦੇ ਰੂਪ ਵਿੱਚ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਪਹੁੰਚਾਉਂਦੀਆਂ ਹਨ।
ਪੁਲਿਸ ਵਿਭਾਗ ਵੱਲੋਂ ਜਿਹਨਾਂ 19 ਕਲੋਨੀਆਂ ਖਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ, ਉਹਨਾਂ ਵਿੱਚ ਪਿੰਡ ਭੋਜੋਵਾਲ ਵਿੱਚ ਗੋਲਡ ਸਿਟੀ, ਲਿਧੜਾਂ ਵਿੱਚ ਪੈਨੀ ਇਨਕਲੇਵ, ਸੁਰਜੀਤ ਉਦਯੋਗ ਨਗਰ ਰਾਏਪੁਰ ਪਿੰਡ, ਏ-ਵਨ ਏਨਕਲੇਵ ਪਿੰਡ ਲਾਡੋਆ, ਸੰਜੇ ਅਰੋੜਾ ਪਿੰਡ ਚੌਗਾਵਾਂ, ਧਾਲੀਵਾਲ ਕਲੋਨੀ ਪਿੰਡ ਧਾਲੀਵਾਲ, ਰੈਜ਼ੀਡੈਂਸ਼ੀਅਲ ਕਲੋਨੀ ਪਿੰਡ ਨਾਹਲ, ਰਿਹਾਇਸ਼ੀ ਕਲੋਨੀ ਪਿੰਡ ਭੋਗਪੁਰ, ਹੁਸੈਨ ਐਵੀਨਿਊ ਪਿੰਡ ਚਾਮੋ, ਧਾਲੀਵਾਲ ਇਨਕਲੇਵ ਪਿੰਡ ਧਾਲੀਵਾਲ, ਲਿਧੜਾਂ ਕਲੋਨੀ ਪਿੰਡ ਲਿਧੜਾਂ, ਨਿਊ ਗ੍ਰੀਨ ਸਿਟੀ ਪਿੰਡ ਫੋਲੜੀਵਾਲ, ਅਕਾਸ਼ ਇਨਕਲੇਵ ਪਿੰਡ ਵਡਾਲਾ, ਹੈਪੀ ਕਲੋਨੀ ਪਿੰਡ ਜਮਸ਼ੇਰ, ਹਜਾਰਾਂ ਇਨਕਲੇਵ ਪਿੰਡ ਫੋਲੜੀਵਾਲ, ਗ੍ਰੀਨ ਸਿਟੀ ਪਿੰਡ ਫੋਲੜੀਵਾਲ, ਜਮਸ਼ੇਰ ਕਲੋਨੀ ਪਿੰਡ ਜਮਸ਼ੇਰ, ਐਸਐਲਟੀ ਵਿਲੇਜ ਐਕਸਟੈਸ਼ਨਲ ਪਿੰਡ ਫੋਲੜੀਵਾਲ ਅਤੇ ਗੁਰੂਨਾਨਕ ਵਿਲੇਜ ਕੁੱਕੜ ਪਿੰਡ ਸ਼ਾਮਲ ਹਨ।

LEAVE A REPLY

Please enter your comment!
Please enter your name here