ਫਿਰੋਜ਼ਪੁਰ: ਸਮਾਰਟਫੋਨ ਮਿਲਣ ਨਾਲ ਵਿਦਿਆਰਥੀ ਆਸਾਨੀ ਨਾਲ ਕਰ ਸਕਣਗੇ ਆਨਲਾਈਨ ਪੜਾਈ: ਹਰਿੰਦਰ ਖੋਸਾ

ਫਿਰੋਜ਼ਪੁਰ (ਦ ਸਟੈਲਰ ਨਿਊਜ਼)।ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੀ ਅਗਵਾਈ ਹੇਠ ਉਨ੍ਹਾਂ ਦੇ ਭਰਾ ਹਰਿੰਦਰ ਸਿੰਘ ਖੋਸਾ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਗੇ ਕੇ ਪਿੱਪਲ ਦੇ ਗਿਆਰਵੀਂ ਤੇ ਬਾਰਵੀਂ ਜਮਾਤ ਦੇ  ਲਗਭਗ 81ਵਿਦਿਆਰਥੀਆਂ ਨੂੰ ਸਮਾਰਟ ਫੋਨ ਵੰਡੇ ਗਏ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸੁਨੀਤਾ ਕੁਮਾਰੀ ਵੀ ਹਾਜ਼ਰ ਸਨ।

Advertisements

ਸੀਨੀਅਰ ਕਾਂਗਰਸੀ ਆਗੂ ਹਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚੁੱਕਿਆ ਗਿਆ ਇਹ ਇੱਕ ਅਹਿਮ  ਕਦਮ ਹੈ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਦੀ ਸਿੱਖਿਆ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਪਿਛਲੇ ਕੁਝ ਸਮੇਂ ਤੋਂ ਆਨਲਾਈਨ ਚੱਲ ਰਹੀ ਹੈ, ਪਰ ਕੁੱਝ ਕੁ ਗਰੀਬ ਪਰਿਵਾਰਾਂ ਦੇ ਬੱਚਿਆਂ ਕੋਲ ਸਮਾਰਟ ਫੋਨ ਨਾ ਹੋਣ ਕਾਰਨ ਉਹ ਇਸ ਆਨਲਾਈਨ ਪੜਾਈ ਦਾ  ਲਾਭ ਨਹੀਂ ਲੈ ਪਾ ਰਹੇ ਸਨ ਹੁਣ ਸਮਾਰਟ ਫੋਨ ਮਿਲਣ ਕਾਰਨ ਉਹ ਆਨਲਾਈਨ ਆਪਣੀ ਪੜਾਈ ਆਸਾਨੀ ਨਾਲ ਕਰ ਸਕਣਗੇ।ਇਸ ਮੌਕੇ ਸਕੂਲ ਚੇਅਰਮੈਨ ਬਲਜੀਤ ਸਿੰਘ, ਸਰਪੰਚ ਰਣਜੀਤ ਸਿੰਘ ਵਿਰਕ, ਅਜੇ ਜੋਸ਼ੀ ਸਮੇਤ ਸਮੂਹ ਸਕੂਲ ਸਟਾਫ ਵੀ ਹਾਜ਼ਰ ਸੀ।

LEAVE A REPLY

Please enter your comment!
Please enter your name here