ਮਮਦੋਟ ਬਲਾਕ ਦੇ ਸਰਕਾਰੀ ਸਕੂਲਾਂ ਦੇ ਮੁਖੀਆਂ ਦੀ ਦੋ ਰੋਜ਼ਾ ਪੀਪੀਟੀ ਪ੍ਰਦਰਸ਼ਨੀ ਦਾ ਆਯੋਜਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਕ੍ਰਿਸ਼ਨ ਕੁਮਾਰ ( ਸਕੱਤਰ ਪੰਜਾਬ ਸਿੱਖਿਆ ਵਿਭਾਗ , ਪੰਜਾਬ  ) ਦੀ ਰਹਿਨੁਮਾਈ ਹੇਠ ਵੱਖ ਵੱਖ ਜ਼ਿਲ੍ਹਿਆਂ ਚ ਦੋ ਰੋਜ਼ਾ ਸਕੂਲਾਂ ਦੇ ਨਤੀਜਿਆਂ ਦੀ ਪੀਪੀਟੀ ਦੀ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ  ।

Advertisements

ਜਿਸ ਦੇ ਤਹਿਤ ਫਿਰੋਜ਼ਪੁਰ ਜ਼ਿਲ੍ਹੇ ਵਿੱਚ  ਮਮਦੋਟ ਬਲਾਕ ਦੀ ਪ੍ਰਦਰਸ਼ਨੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਮਦੋਟ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੈ.ਸਿ. ਕੁਲਵਿੰਦਰ ਕੌਰ ਤੇ ਕੋਮਲ ਅਰੋੜਾ ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈ. ਸਿ. ਤੇ ਗੁਰਵਿੰਦਰ ਸਿੰਘ ਡੀ ਐੱਮ ਅੰਗਰੇਜ਼ੀ , ਰਾਜੀਵ ਜਿੰਦਲ ਡੀ ਐਮ ਮੈਥ, ਉਮੇਸ਼ ਕੁਮਾਰ ਐਮ ਸਾਇੰਸ ਦੀ ਯੋਗ ਅਗਵਾਈ ਹੇਠ ਟੀਮ ਇੰਚਾਰਜ ਪਰਵਿੰਦਰ ਕੁਮਾਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਨਾ ਮੱਤੜ ਤੇ ਸਕੂਲ ਇੰਚਾਰਜ ਰੁਬੀਨਾ ਚੌਪੜਾ ਸਰਕਾਰੀ.ਸੀਨੀਅਰ.ਸ.ਮਮਦੋਟ (ਕੁੜੀਆਂ ) ਤੇ  ਕਮਲ ਵਧਵਾ ( ਬੀ ਐਮ ਸਾਇੰਸ ),ਪ੍ਰਵੀਨ ਕੁਮਾਰ  ( ਬੀ ਐਮ ਮੈਥ) ਤੇ  ਸੰਦੀਪ ਸਿੰਘ (ਬੀ ਐੱਮ ਅੰਗਰੇਜ਼ੀ/ ਸ.ਸ.) ਨੇ ਸਮੂਹਿਕ ਤੌਰ ਤੇ ਦੋ ਰੋਜ਼ਾ ਪ੍ਰੋਗਰਾਮ ਚ 25 ਸਕੂਲਾਂ ਦੇ PAS  ਦੇ ਸਤੰਬਰ ਤੇ ਨਵੰਬਰ  ਨਤੀਜਿਆਂ ਤੇ ਪੀ Sarkar karunya senior scary smart school ਪੀਟੀ ਪ੍ਰੈਜ਼ੈਂਟੇਸ਼ਨ ਪੇਸ਼ ਕੀਤੀ ਤੇ ਇਸ ਤੇ ਵਿਸਥਾਰ ਨਾਲ ਸਮੂਹਿਕ ਸਕੂਲ ਮੁਖੀਆਂ ਨਾਲ PAS ਦੇ ਨਤੀਜਿਆਂ ਤੇ ਚਰਚਾ ਕੀਤੀ ਗਈ ।

ਕੱਲ ਪਹਿਲੇ ਫੇਸ ਵਿਚ 8 ਸਕੂਲਾਂ ਦੇ ਮੁਖੀਆਂ ਦੀ ਆਨਲਾਈਨ ਪੀਪੀਟੀ ਪੇਸ਼ ਕੀਤੀ ਗਈ ਤੇ ਅੱਜ 15 ਸਕੂਲਾਂ ਦੀ ਆਫਲਾਈਨ ਪੀਪੀਟੀ ਪੇਸ਼ ਹੋਈ  ਜੋ ਕਿ ਸਾਰਥਕ ਰਹੀ। ਜਿਸ ਦਾ ਨਤੀਜਾ ਆਉਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਸਾਰਥਕ ਆਉਣ ਦੀ ਸੰਭਾਵਨਾ ਹੈ  ।

LEAVE A REPLY

Please enter your comment!
Please enter your name here