ਫਿਰੋਜ਼ਪੁਰ: ਹਰਿੰਦਰ ਖੋਸਾ ਨੇ ਸਰਕਾਰੀ ਸਕੂਲ ਕਰੀਆ ਪਹਿਲਵਾਨ ਦੇ ਨਵੇਂ ਬਣੇ ਮਾਡਰਨ ਬਲਾਕ ਦਾ ਕੀਤਾ ਉਦਘਾਟਨ

ਫਿਰੋਜ਼ਪੁਰ (ਦ ਸਟੈਲਰ ਨਿਊਜ਼)। ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵਿਧਾਇਕ ਫਿਰੋਜ਼ਪੁਰ ਸਹਿਰੀ ਪਰਮਿੰਦਰ ਸਿੰਘ ਪਿੰਕੀ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰੀਆ ਪਹਿਲਵਾਨ ਵਿਖੇ ਸੀਨੀਅਰ ਕਾਂਗਰਸੀ ਆਗੂ ਹਰਿੰਦਰ ਸਿੰਘ ਖੋਸਾ ਵੱਲੋਂ ਸਕੂਲ ਦੇ ਨਵੇ ਬਣੇ ਮਾਡਰਨ ਬਲਾਕ ਦਾ ਉਦਘਾਟਨ ਕੀਤਾ ਗਿਆ। ਇਸ ਬਲਾਕ ਵਿੱਚ ਆਨਲਾਈਨ ਪ੍ਰੋਜੈਕਟਰ ਲਗਾਏ ਗਏ ਹਨ ਜਿਨਾਂ ਦੀ ਮਦਦ ਨਾਲ ਵਿਦਿਆਰਥੀ ਆਨਲਾਈਨ ਸਿੱਖਿਆ ਪ੍ਰਾਪਤ ਕਰ ਸਕਦੇ ਹਨ।

Advertisements

ਇਸ ਦੇ ਨਾਲ ਸਕੂਲ ਦੇ ਹੋਰ ਬਲਾਕਾਂ ਦਾ ਵੀ ਜਾਇਜ਼ਾ ਲਿਆ ਗਿਆ ।ਇਸ ਸਮਾਰੋਹ ਵਿੱਚ ਅਜੇ ਜੋਸ਼ੀ, ਪÇ੍ਰੰਸੀਪਲ ਮੈਡਮ ਸੁਨੀਤਾ ਰਾਣੀ, ਸਰਪੰਚ ਬਲਕਾਰ ਸਿੰਘ ਹਾਂਡਾ, ਡਿਪਟੀ ਡੀਈਓ ਕੋਮਲ ਅਰੋੜਾ, ਅਭਿਸ਼ੇਕ ਸ਼ਰਮਾ ਮਯੰਕ ਫਾਊਂਡੇਸ਼ਨ ,ਮੈਂਬਰ ਪੰਚਾਇਤ ਗੁਰਭੇਜ ਸਿੰਘ, ਮੈਂਬਰ ਪੰਚਾਇਤ ਸੁਖਦੇਵ ਸਿੰਘ, ਮੈਂਬਰ ਪੰਚਾਇਤ ਗੁਰਮੀਤ ਸਿੰਘ,ਵੀ ਹਾਜ਼ਰ ਸਨ।ਇਸ ਸੁਭ ਮੌਕੇ ਤੇ ਸਕੂਲ ਪÇ੍ਰੰਸੀਪਲ ਮੈਡਮ ਸੁਨੀਤਾ ਰਾਣੀ ਲੈਕਚਰਾਰ ਤੇਜਿੰਦਰ ਸਿੰਘ, ਲੈਕਚਰਾਰ ਸਵਿਤਾ ਮੋਂਗਾ, ਡੀਪੀਈ ਸੁਖਦੇਵ ਹਾਂਡਾ ਅਤੇ ਸਮੂਹ ਸਕੂਲ ਸਟਾਫ ਵਲੋਂ ਮੁੱਖ ਮਹਿਮਾਨ ਸਰਦਾਰ ਹਰਿੰਦਰ ਸਿੰਘ ਖੋਸਾ ਜੀ ਦਾ ਸਵਾਗਤ ਕੀਤਾ ਗਿਆ ।

LEAVE A REPLY

Please enter your comment!
Please enter your name here