ਪੁਲਿਸ ਨੇ ਪਾਕਿ ਸਰਹੱਦ ਨੇੜੇਓਂ 7.31 ਕਿਲੋ ਹੀਰੋਇਨ ਅਤੇ 3 ਚੀਨੀ.30 ਬੋਰ ਨੋਰਿੰਕੋ ਪਿਸਟਲ ਬਰਾਮਦ

ਚੰਡੀਗੜ (ਦ ਸਟੈਲਰ ਨਿਊਜ਼)। ਅੰਮਿ੍ਰਤਸਰ (ਦਿਹਾਤੀ) ਪੁਲਿਸ ਨੇ 30 ਦਸੰਬਰ ਨੂੰ ਤੜਕਸਾਰ ਸੂਚਨਾ ਮਿਲੀ ਕਿ ਹਥਿਆਰਾਂ ਅਤੇ ਨਸੀਲੇ ਪਦਾਰਥਾਂ ਦੀ ਇਕ ਖੇਪ ਨੂੰ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਸੈਕਟਰ ਵਿਚ ਬੀਐਸਐਫ ਬੀਓਪੀ ਮੇਟਲਾ ਦੇ ਖੇਤਰ ਵਿਚ ਅੰਤਰਰਾਸਟਰੀ ਸਰਹੱਦ ‘ਤੇ ਭਾਰਤੀ ਇਲਾਕੇ ਵਿਚ ਭੇਜਿਆ ਗਿਆ ਹੈ। ਉਪਰੋਕਤ ਜਾਣਕਾਰੀ ਦੇ ਅਧਾਰ ‘ਤੇ ਐਫਆਈਆਰ ਨੰ. 216 ਮਿਤੀ 30.12.2020 ਨੂੰ ਆਈਪੀਸੀ ਦੀ ਧਾਰਾ 411, 414, ਆਰਮਜ ਐਕਟ ਦੀ ਧਾਰਾ 25 ਅਤੇ ਐਨਡੀਪੀਐਸ ਐਕਟ ਦੀ ਧਾਰਾ 21, 23 ਤਹਿਤ ਥਾਣਾ ਘਰਿੰਡਾ, ਅੰਮਿ੍ਰਤਸਰ (ਦਿਹਾਤੀ) ਵਿਖੇ ਦਰਜ ਕੀਤੀ ਗਈ ਅਤੇ ਬੀਐਸਐਫ ਅਧਿਕਾਰੀਆਂ ਨੂੰ ਤੁਰੰਤ ਅਲਰਟ ਕਰ ਦਿੱਤਾ ਗਿਆ ਅਤੇ ਇਕ ਸਾਂਝੀ ਜਾਂਚ ਮੁਹਿੰਮ ਚਲਾਈ ਗਈ। ਇਸ ਖੇਤਰ ਦੀ ਸਾਂਝੀ ਜਾਂਚ ਸਦਕਾ ਬੀਓਪੀ ਮੇਟਲਾ ਦੇ ਬਾਰਡਰ ਪਿਲਰ ਨੰ. 38/3 ਦੇ ਨੇੜੇਓਂ 7.31 ਕਿਲੋ ਹੈਰੋਇਨ ਅਤੇ ਤਿੰਨ ਚੀਨੀ.30 ਬੋਰ ਨੌਰਿੰਕੋ ਪਿਸਟਲ ਬਰਾਮਦ ਹੋਏ। ਜਾਂਚ ਦੌਰਾਨ ਸੁਰੂਆਤੀ ਜਾਣਕਾਰੀ ਅਨੁਸਾਰ ਇਸ ਖੇਪ ਨੂੰ ਪਾਕਿਸਤਾਨ ਦੇ ਇਕ ਨਾਮੀ ਤਸਕਰ ਜਗਦੀਸ ਸਿੰਘ ਉਰਫ ਭੂਰਾ ਵਾਸੀ ਜਗਰਾਉਂ ਨੇ ਭਾਰਤੀ ਖੇਤਰ ਵਿਚ ਭੇਜਿਆ ਸੀ ਜੋ ਇਸ ਸਮੇਂ ਬੈਲਜੀਅਮ ਵਿਚ ਰਹਿੰਦਾ ਹੈ।

Advertisements

ਉਸ ਨੂੰ ਐਫਆਈਆਰ ਵਿਚ ਨਾਮਜਦ ਕੀਤਾ ਗਿਆ ਹੈ। ਉਹ ਅੱਤਵਾਦ ਨਾਲ ਸਬੰਧਤ 3 ਮਾਮਲਿਆਂ ਵਿੱਚ ਇੱਕ ਸਰਗਰਮ ਅੱਤਵਾਦੀ ਅਤੇ ਘੋਸਤਿ ਅਪਰਾਧੀ ਹੈ। ਹੋਰ ਖੁਫੀਆ ਜਾਣਕਾਰੀ ਨਾਲ ਰਣਜੀਤ ਸਿੰਘ ਵਾਸੀ ਪਿੰਡ ਮੋਧੇ, ਅੰਮਿ੍ਰਤਸਰ, ਜੋ ਇਸ ਸਮੇਂ ਲੁਧਿਆਣਾ ਜੇਲ੍ਹ ਵਿਚ ਬੰਦ ਹੈ, ਦੀ ਇਕ ਪ੍ਰਮੁੱਖ ਨਸਾ ਤਸਕਰ ਵਜੋਂ ਅਹਿਮ ਭੂਮਿਕਾ ਸਾਹਮਣੇ ਆਈ ਹੈ। ਅੰਮਿ੍ਰਤਸਰ (ਦਿਹਾਤੀ) ਪੁਲਿਸ ਦੁਆਰਾ ਦਿੱਤੀ ਜਾਣਕਾਰੀ ਦੇ ਅਧਾਰ ‘ਤੇ ਲੁਧਿਆਣਾ ਜੇਲ ਦੇ ਅਧਿਕਾਰੀਆਂ ਨੇ ਰਣਜੀਤ ਸਿੰਘ ਦੇ ਸਮਾਨ ਦੀ ਜਾਂਚ ਕੀਤੀ ਅਤੇ ਉਸ ਪਾਸੋਂ ਇਕ ਓਪੋ ਸਮਾਰਟਫੋਨ ਬਰਾਮਦ ਹੋਇਆ । ਉਸ ਨੂੰ ਵੀ ਇਸ ਕੇਸ ਵਿਚ ਨਾਮਜਦ ਕੀਤਾ ਗਿਆ ਹੈ ਅਤੇ ਪੁੱਛਗਿੱਛ ਲਈ ਪ੍ਰੋਡਕਸਨ ਵਾਰੰਟ ‘ਤੇ ਲਿਆਂਦਾ ਜਾਵੇਗਾ ਅਤੇ ਉਸ ਦੇ ਸੰਪਰਕਾਂ ਬਾਰੇ ਵਿਆਪਕ ਨੈੱਟਵਰਕ ਦੀ ਹੋਰ ਜਾਂਚ ਕੀਤੀ ਜਾਵੇਗੀ। ਰਣਜੀਤ ਸਿੰਘ 1989 ਵਿਚ ਪੀਏਪੀ, ਜਲੰਧਰ ਦੀ 80ਵੀਂ ਬਟਾਲੀਅਨ ਵਿਚ ਕਾਂਸਟੇਬਲ ਦੇ ਤੌਰ ‘ਤੇ ਭਰਤੀ ਹੋਇਆ ਸੀ ਅਤੇ ਉਹ 2011 ਵਿਚ ਏਐਸਆਈ ਦੇ ਅਹੁਦੇ ‘ਤੇ ਪਹੁੰਚ ਗਿਆ ਸੀ। ਪਰ 2011 ਵਿਚ ਉਸ ਨੂੰ ਐਨਡੀਪੀਐਸ ਐਕਟ ਵਿਚ ਸ਼ਾਮਲ ਹੋਣ ‘ਤੇ ਡੀਆਰਆਈ ਵਲੋਂ ਗਿ੍ਰਫਤਾਰ ਕੀਤਾ ਗਿਆ ਅਤੇ ਉਸ ਕੋਲੋਂ 23 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਸੀ। ਇਸ ਤੋਂ ਬਾਅਦ, ਉਸਨੂੰ 2012 ਵਿੱਚ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ।

ਰਣਜੀਤ ਸਿੰਘ ਦੇ ਖਿਲਾਫ ਨਸੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਨਾਲ ਸਬੰਧਤ ਪੰਜ ਅਪਰਾਧਿਕ ਕੇਸ ਦਰਜ ਹਨ, ਜਿਥੇ ਉਸ ਕੋਲੋਂ ਵਪਾਰਕ ਮਾਤਰਾ ਵਿੱਚ ਹੈਰੋਇਨ ਅਤੇ ਆਧੁਨਿਕ ਹਥਿਆਰ ਬਰਾਮਦ ਹੋਏ। ਜੇਲ੍ਹ ਵਿੱਚ ਹੁੰਦਿਆਂ ਰਣਜੀਤ ਸਿੰਘ ਨੇ ਭਾਰਤ ਵਿੱਚ ਨਸੇ ਦੀ ਤਸਕਰੀ ਲਈ ਪਾਕਿ ਅਧਾਰਤ ਤਸਕਰਾਂ ਨਾਲ ਨੇੜਲੇ ਸੰਪਰਕ ਸਥਾਪਤ ਕੀਤੇ। ਦਸੰਬਰ 2016 ਵਿੱਚ, ਰਣਜੀਤ ਸਿੰਘ ਨੇ ਤਸਕਰ ਸਿਮਰਨਜੀਤ ਸਿੰਘ ਅਤੇ ਸੁਰਜੀਤ ਮਸੀਹ ਨਾਲ ਨੇੜਲੇ ਸੰਬੰਧ ਵੀ ਸਥਾਪਤ ਕੀਤੇ। ਸਿਮਰਨਜੀਤ ਸਿੰਘ ਅਤੇ ਸੁਰਜੀਤ ਮਸੀਹ ਦੋਵੇਂ ਹੀ ਅੰਮਿ੍ਰਤਸਰ (ਦਿਹਾਤੀ) ਪੁਲਿਸ ਦੁਆਰਾ ਹਾਲ ਹੀ ਵਿੱਚ ਜ਼ਬਤ ਕੀਤੇ ਗਏ ਡਰੋਨ ਮੋਡੀਊਲ ਦੇ ਮੁੱਖ ਮੁਲਜਮਾਂ ਵਿਚ ਸ਼ਾਮਲ ਹਨ, ਜਿਨ੍ਹਾਂ ਵਿੱਚ ਸਕਾਈਡਰਾਇਡ ਟੀ-10 ਟੈਲੀਮੈਂਟਰੀ ਸਿਸਟਮ ਵਾਲਾ ਇੱਕ ਕਵਾਡਕੌਪਟਰ ਡਰੋਨ ਅਤੇ ਚਾਰ ਹੋਰ ਡਰੋਨ ਨਾਲ ਸਬੰਧਤ ਹਾਰਡਵੇਅਰ ਬਰਾਮਦ ਕੀਤੇ ਗਏ ਸਨ। ਰਣਜੀਤ ਸਿੰਘ ਦੀ ਇਸ ਤਾਜਾ ਡਰੋਨ ਮੋਡੀਊਲ ਕੇਸ ਵਿੱਚ ਸਮੂਲੀਅਤ ਦੀ ਪੜਤਾਲ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਸਾਰੇ ਵਿਦੇਸੀ ਅਤੇ ਭਾਰਤੀ ਸੰਪਰਕਾਂ ਦੇ ਨੈਟਵਰਕ ਲਈ ਵੀ ਪੂਰੀ ਪੜਤਾਲ ਕੀਤੀ ਜਾ ਰਹੀ ਹੈ ਜੋ ਕਿ ਬਰਾਮਦ ਨਸੇ ਦੀ ਖੇਪ ਨੂੰ ਅੱਗੇ ਪਹੁੰਚਾਉਣ ਲਈ ਰਣਜੀਤ ਸਿੰਘ ਨਾਲ ਜੁੜੇ ਹੋਏ ਸਨ।

LEAVE A REPLY

Please enter your comment!
Please enter your name here