ਕਾਰ ਦੀ ਟੱਕਰ ਵੱਜਣ ਨਾਲ ਸਾਈਕਲ ਸਵਾਰ ਨੰਗਲ ਬਿਹਾਲਾ ਦੇ ਜੀਤਰਾਮ ਦੀ ਇਲਾਜ ਦੌਰਾਨ ਮੌਤ

ਹਾਜੀਪੁਰ(ਦ ਸਟੈਲਰ ਨਿਊਜ਼),ਰਿਪੋਰਟ: ਪ੍ਰਵੀਨ ਸੋਹਲ। ਹਾਜੀਪੁਰ ਦੇ ਨੇੜੇ ਪੈਂਦੇ ਪਿੰਡ ਨੰਗਲ ਬਿਹਾਲਾ ਵਿਖੇ ਇੱਕ ਕਾਰ ਨਾਲ ਇਕ ਸਾਇਕਲ ਸਵਾਰ ਦੀ ਜਬਰਦਸਤ ਟੱਕਰ ਵੱਜਣ ਕਾਰਨ ਸਾਇਕਲ ਸਵਾਰ ਦੀ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਹਾਜੀਪੁਰ ਲੋਮੇਸ਼ ਸ਼ਰਮਾ ਨੇ ਦੱਸਿਆ ਕਿ ਏ.ਐੱਸ.ਆਈ ਜਗਜੀਤ ਸਿੰਘ ਵਲੋਂ ਦਵਿੰਦਰ ਸਿੰਘ ਪੁੱਤਰ ਸਵ. ਜੀਤਰਾਮ ਪਿੰਡ ਨੰਗਲ ਬਿਹਾਲਾ ਥਾਣਾ ਹਾਜੀਪੁਰ ਜਿਲਾ ਹੁਸ਼ਿਆਰਪੁਰ ਦੇ ਬਿਆਨ ਦੇ ਇੱਕ ਮਾਮਲਾ ਦਰਜ਼ ਕੀਤਾ ਗਿਆ ਹੈ।

Advertisements

ਜਿਸ ਵਿੱਚ ਦਵਿੰਦਰ ਸਿੰਘ ਨੇ ਦੱਸਿਆ ਕਿ 27 ਦਸੰਬਰ ਨੂੰ ਸਵੇਰੇ 11 ਵਜੇ ਉਹ ਆਪਣੇ ਖੇਤਾਂ ਵਿੱਚ ਕੰਮ ਕਰ ਰਿਹਾ ਸੀ ਤਾਂ ਉਸਦਾ ਪਿਤਾ ਜੀਤ ਰਾਮ ਪੁੱਤਰ ਕੇਸਰ ਰਾਮ ਸਾਇਕਲ ਤੇ ਸਵਾਰ ਹੋ ਕੇ ਖੇਤਾਂ ਵੱਲ ਆ ਰਿਹਾ ਸੀ ਕਿ ਦਸੂਹਾ ਵਲੋਂ ਆਉਂਦੀ ਤੇਜ ਰਫ਼ਤਾਰੀ ਕਾਰ ਬਿਨਾਂ ਹਾਰਨ ਅਣਗਹਿਲੀ ਨਾਲ ਮੇਰੇ ਪਿਤਾ ਵਿੱਚ ਵੱਜੀ। ਜਿਸ ਨਾਲ ਉਹਨਾਂ ਦੇ ਜਿਆਦਾ ਸੱਟ ਲੱਗ ਗਈ ਤੇ ਉਹਨਾਂ ਨੂੰ ਇਲਾਜ ਲਈ ਕੈਪਟੀਕਲ ਹਸਪਤਾਲ ਦਾਖਲ ਕਰਵਾਇਆ ਗਿਆ ਜਿਥੇ ਉਹਨਾਂ ਦੀ 29 ਦਸੰਬਰ ਨੂੰ ਇਲਾਜ ਦੌਰਾਨ ਮੌਤ ਹੋ ਗਈ। ਹਾਜੀਪੁਰ ਪੁਲਿਸ ਨੇ ਧਰਮ ਸਿੰਘ ਪੱਤਰ ਪ੍ਰੇਮ ਲਾਲ ਵਾਸੀ ਧਨਾਲ ਕਲਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

LEAVE A REPLY

Please enter your comment!
Please enter your name here