ਜਿਲਾ ਪ੍ਰਸ਼ਾਸਨ ਵੱਲੋਂ 8 ਨੂੰ ਕੋਵਿਡ ਟੀਕਾਕਰਨ ਦੀਆਂ ਤਿਆਰੀਆਂ ਦਾ ਲਿਆ ਜਾਵੇਗਾ ਜਾਇਜਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕੋਵਿਡ-19 ਟੀਕਾਕਰਨ ਅਤੇ ਵੈਕਸੀਨ ਦੇ ਡਰਾਈ ਰਨ ਦੇ ਸਬੰਧ ਵਿੱਚ ਜਿਲੇ ਦੀਆਂ ਤਿਆਰੀਆਂ ਨੂੰ ਵਾਚਣ ਅਤੇ ਕੌਮੀ ਸਿਹਤ ਪ੍ਰੋਗਰਾਮਾ ਦੀ ਪ੍ਰਾਪਤੀਆਂ ਬਾਰੇ ਸਮੂਹ ਪ੍ਰੋਗਰਾਮ ਅਫਸਰ ਅਤੇ ਅਸਐਮਉਜ ਦੀ ਇਕ ਵਿਸ਼ੇਸ਼ ਮੀਟਿੰਗ ਸਿਵਲ ਸਰਜਨ ਡਾ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਦਫਤਰ ਸਿਵਲ ਸਰਜਨ ਵਿਖੇ ਹੋਈ ।

Advertisements

ਮੀਟਿੰਗ ਵਿੱਚ ਮੌਜੂਦ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਸਮੂਹ ਸਿਹਤ ਸੰਸਥਾਵਾਂ ਤੇ ਵੈਕਸੀਨ ਦੀ ਸਟੋਰਜ ਲਈ ਯੰਤਰ ਜਿਵੇ ਆਈਐਲਆਰ, ਡੀਪ. ਫਰੀਜਰ , ਕੋਲਡ ਚੈਨ ਬਾਕਸ, ਬਿਜਲੀ ਦੇ ਬੈਕਅਪ, ਟੀਕਾਕਰਨ ਸਾਇਟ, ਡੈਟਾ ਐਟਰੀ ਲਈ ਕੰਪਿਉਟਰ ਅਤੇ ਨੈਟਵਰਕ ਦਾ ਉਚਿਤ ਪ੍ਰਬੰਧਾਂ ਦੇ ਨਾਲ ਟੀਕਾਕਰਨ ਉਪਰੰਤ ਹੋਣ ਵਾਲੇ ਬੁਰੇ ਪ੍ਰਭਾਵਾਂ ਨੂੰ ਨਜਿੱਠਣ ਲਈ ਮੈਡੀਕਲ ਮਾਹਿਰਾਂ ਦੀ ਟੀਮ ਏ.ਈ.ਐਫ. ਆਈ. ਕਿਟ. ਸਾਹਿਤ ਐਬੂਲੈਸ ਅਤੇ ਪੂਰੇ ਪ੍ਰਬੰਧਾਂ ਨਾਲ ਸਥਾਪਿਤ ਕਰਨ ਲਈ ਵੀ ਕਿਹਾ । ਸਿਹਤ ਸੰਸਥਾਂ ਅਤੇ ਵੈਕਸੀਨ ਸਾਇਟ ਤੇ ਕੋਵਿਡ -19 ਵੈਕਸੀਨੇਸ਼ਨ ਵਾਰੇ ਸਹੀ ਜਾਣਕਾਰੀ ਲਈ ਜਾਗਰੂਕਤਾ ਸਮੱਗਰੀ ਸਹੀ ਜਗਾਂ ਤੇ ਡਿਸਪਲੇਸ ਕੀਤੀ ਜਾਵੇ ਤਾਂ ਜੋ ਲੋਕਾਂ ਵਿੱਚ ਵੈਕਸੀਨ ਬਾਰੇ ਸਹੀ ਤੇ ਸਪਸ਼ਟ ਸੁਨੇਹਾ ਪਹੁੰਚ ਸਕੇ । ਉਹਨਾਂ ਦੱਸਿਆ ਕਿ 8 ਜਵਨਰੀ ਨੂੰ ਜਿਲਾ ਪ੍ਰਸ਼ਾਸਨ ਵੱਲੋ ਤਿੰਨ ਸਾਈਟ ਤੇ ਡਰਾਈ ਰਨ ਕਰਕੇ ਕੋਵਿਡ ਟੀਕਾਕਰਨ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਜਾਵੇਗਾ ।

ਇਸ ਤੋ ਇਲਾਵਾਂ ਸਿਵਲ ਸਰਜਨ ਵੱਲੋ ਜੱਚਾ–ਬੱਚਾ ਸਿਹਤ ਸੇਵਾਵਾਂ, ਰੂਟੀਨ ਟੀਕਾਕਰਨ, ਆਯੂਸ਼ਮਾਨ ਭਾਰਤ, ਸਰਬੱਤ ਸਿਹਤ ਬੀਮਾ ਯੋਜਨਾ, ਤੰਦਰੁਸਤ ਪੰਜਾਬ ਸਿਹਤ ਕੇਂਦਰ ਅਤੇ 104 ਮੈਡੀਕਲ ਹੈਲਪਲਾਈਨ ਬਾਰੇ ਵੀ, ਕੰਮ ਦੀ ਸਮੱਖਿਆ ਕੀਤੀ । ਇਸ ਮੀਟਿੰਗ ਵਿੱਚ ਡਾ. ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਨੇ ਜਿਲੇ ਵਿੱਚ ਨਵ ਨਿਯੁਕਤ ਮੈਡੀਕਲ ਅਫਸਰ ਸਪੈਸ਼ਲਿਸਟ ਦੀਆਂ ਸੇਵਾਵਾ, ਬੈਚ ਮਾਰਕ ਤੋਂ ਇਲਾਵਾ ਬਾਇਉਮੈਡੀਕਲ ਵੇਸਟ ਦੇ ਬਾਰੇ ਵੱਖ-ਵੱਖ ਸਿਹਤ ਸੰਸਥਾਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ । ਮੀਟਿੰਗ ਵਿੱਚ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ, ਡਾ ਜਸਵਿੰਦਰ ਸਿੰਘ ਸੀਨੀਅਰ ਮੈਡੀਕਲ ਅਫਸ਼ਰ ਸਿਵਲ ਹਸਪਤਾਲ, ਡੀ ਪੀ ਐਮ ਮੁਹੰਮਦ ਆਸਿਫ ਕੋਲਡ ਚੈਨ ਅਫਸਰ ਪ੍ਰਦੀਪ ਕੁਮਾਰ ਤੋਂ ਇਲਾਵਾ ਸਮੂਹ ਐਸਐਮਉ ਹਾਜਿਰ ਸਨ ।

LEAVE A REPLY

Please enter your comment!
Please enter your name here