ਤਿਆਰੀਆਂ ਦਾ ਜਾਇਜਾ ਲੈਣ ਲਈ ਸਿਵਲ ਹਸਪਤਾਲ ਵਿਖੇ ਕਰਵਾਇਆ ਕੋਵਿਡ ਵੈਕਸੀਨ ਦਾ ਡਰਾਈ ਰਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਵੈਕਸੀਨੇਸ਼ਨ ਡਰਾਈ ਰਨ ਦਾ ਮਕਸਦ ਕੋਵਿਡ 19 ਟੀਕਾਕਰਨ ਤੋ ਪਹਿਲਾੰ ਹੀ ਤਿਆਰੀਆਂ ਦਾ ਜਾਇਜਾ ਲੈਣਾ ਹੈ ਤਾਂ ਕਿ ਅਗਰ ਕੋਈ ਸਮੱਸਿਆ ਆਉਦੀ ਹਾ ਉਸ ਨੂੰ ਸਮੇ ਸਿਰ ਦੂਰ ਕੀਤਾਂ ਜਾ ਸਕੇ। ਭਾਰਤ ਸਰਕਾਰ ਦੀਆ ਹਦਾਇਤਾ ਮੁਤਾਬਿਕ ਜਿਲੇ ਅੰਦਰ ਅੱਜ 3 ਥਾਵਾਂ, ਜਿਲਾ ਹਸਪਤਾਲ, ਕਮਿਉਨਿਟੀ ਸਿਹਤ ਕੇਦਰ ਭੂੰਗਾਂ ਅਤੇ ਆਈ ਵੀ ਵਾਈ ਹਸਪਤਾਲ ਹੁਸ਼ਿਆਰਪੁਰ ਵਿਖੇ ਡਰਾਈ ਰਨ ਕੀਤਾ ਗਿਆ, ਜੋ ਬਿਲਕੁਲ ਸਫਲ ਰਿਹਾ। ਇਹ ਵਿਚਾਰ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋ ਸਿਵਲ ਹਸਪਤਾਲ ਦੇ ਵੈਕਸੀਨ ਸੈਟਰ ਦੀ ਨਿਰੀਖਣ ਕਰਨ ਮੋਕੇ ਪ੍ਰਗਟ ਕੀਤੇ। ਉਹਨਾਂ ਦੱਸਿਆ ਕਿ ਇਸ ਅਭਿਆਸ ਤਹਿਤ ਕੋਵਿਡ ਵੈਕਸੀਨ ਨੂੰ ਮੇਨ ਸਟੋਰ ਤੋ ਵੈਕਸੀਨ ਸੈਟਰ ਤੱਕ ਪਹਿਚਾਉਣ, 25 ਰਜਿਸਟਿਡ ਲਾਭ ਪਾਤਰੀਆਂ ਦੀ ਲਿਸਟ, ਵੈਕਸੀਨ ਆਧਿਕਾਰੀਆ ਵੱਲੋ ਲਾਭ ਪਾਤਰੀ ਦੇ ਨਾਮ ਦਾ ਲਿਸਟ ਅਨੁਸਾਰ ਮਿਲਾਨ, ਪੋਰਟਿਲ ਤੇ ਨਾਮ ਤਸਦੀਕ ਕਰਨਾ, ਟੀਕਾਕਰਨ, ਕੋਸਲਿੰਗ ਅਤੇ 30 ਮਿੰਟ ਤੱਕ ਦੇਖ ਰੇਖ ਕਰਨ ਦੀ ਵਿਧੀ ਅਤੇ ਜਾਗਰੂਕਤਾ ਸਮੱਗਰੀ ਦੇ ਡਿਸਪਲੇਅ ਨੂੰ ਸੁਪਰਵਾਈਜ  ਕੀਤਾ ਗਿਆ ਅਤੇ ਤਸੱਲੀ ਪ੍ਰਗਟਾਈ।

Advertisements

ਇਸ ਮੋਕੇ ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਦੱਸਿਆ ਕਿ ਜਿਲੇ ਅੰਦਰ ਵੈਕਸੀਨ ਸੈਟਰਾਂ ਤੇ ਇਹ ਅਭਿਆਸ ਸਫਲ ਰਿਹਾ। ਉਹਨਾਂ ਦੱਸਿਆ ਕਿ ਜਦੋ ਵੀ ਕੋਵਿਡ਼-19 ਵੈਕਸੀਨ ਦੀ ਉਪਲੱਭਤਾ ਹੁੰਦੀ ਹੈ ਤਾਂ ਫੇਜ ਵਾਈਜ ਸਰਕਾਰੀ ਰਜਿਸਟਿਡ ਪੋਰਟਲ ਤੇ ਅੰਦਰਾਜ ਵਿਆਕਤੀਆ ਨੂੰ ਹੀ ਇਹ ਟੀਕਾ ਲਗਾਇਆ ਜਾਵੇਗਾ ਅਤੇ ਲਾਭ ਪਾਤਰੀ ਨੂੰ ਇਸ ਦੀ ਅਗਾਉ ਸੂਚਨਾਂ ਉਸ ਦੇ ਮੋਬਾਇਲ ਫੋਨ ਤੇ ਐਸ. ਐਮ ਐਸ ਰਾਹੀ ਭੇਜੀ ਜਾਵੇਗੀ। ਇਸ ਮੋਕੇ ਡਾ. ਸੀਮਾਂ ਗਰਗ ਜਿਲਾਂ ਟੀਕਾਕਰਨ ਅਫਸਰ, ਡਾ. ਪਵਨ ਕੁਮਾਰ ਸਹਾਇਕ ਸਿਵਲ ਸਰਜਨ, ਡੀ. ਡੀ. ਐਫ. ਪੀਉਸ਼, ਸੀਨੀਅਰ ਮੈਡੀਕਲ ਅਫਸਰ ਇ. ਡਾ ਜਸਵਿੰਦਰ ਸਿੰਘ ਤੇ ਡਾ ਸਵਾਤੀ, ਸਹਾਇਕ ਮੈਨੇਜਰ ਸਿਵਲ ਹਸਪਤਾਲ ਡਾ. ਸ਼ਿਪਰਾਂ ਧੀਮਾਨ, ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ, ਜਤਿੰਦਰ ਪਾਲ ਸਿੰਘ ਚੀਫ ਫਾਰਮਾਸਿਸਟ, ਕੋਲਡ ਚੈਨ ਅਫਸਰ ਪ੍ਰਦੀਪ ਕੁਮਾਰ, ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਆਦਿ ਹਾਜਰ ਹਨ ।

LEAVE A REPLY

Please enter your comment!
Please enter your name here