ਨਿਗਮ ਵੱਲੋਂ ਸ਼ਹਿਰ ਨੂੰ “ਖੁਲੇ ਵਿੱਚ ਸ਼ੌਚ ਮੁਕਤ” ਬਣਾਉਣ ਲਈ ਮਿਲੀ ਡਬਲ ਪਲਸ ਰੈਟਿੰਗ: ਕਮਿਸ਼ਨਰ ਅਮਿਤ ਪੰਚਾਲ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਭਾਰਤ ਸਰਕਾਰ ਦੇ ਸ਼ਹਿਰੀ ਵਿਕਾਸ ਵਿਭਾਗ ਵਲੋਂ ਨਗਰ ਨਿਗਮ ਹੁਸ਼ਿਆਰਪੁਰ ਨੂੰ ਓ.ਡੀ.ਐਫ. ਡਬਲ ਪਲਸ (ਖੁਲੇ ਵਿੱਚ ਸ਼ੌਚ ਮੁਕਤ ਸਬੰਧੀ ਡਬਲ ਪਲਸ) ਰੇਟਿੰਗ ਦਿੱਤੀ ਗਈ ਹੈ। ਜੋ ਕਿ ਨਗਰ ਨਿਗਮ ਹੁਸ਼ਿਆਰਪੁਰ ਲਈ ਮਾਨ ਦੀ ਗੱਲ ਹੈ। ਭਾਰਤ ਸਰਕਾਰ ਵੱਲੋਂ ਨਿਰਧਾਰਤ ਕੀਤੇ ਮਾਪਦੰਡਾ ਦੇ ਵਿੱਚ ਨਗਰ ਨਿਗਮ ਹੁਸ਼ਿਆਰਪੁਰ ਦੀ ਹੈਲਥ ਸ਼ਾਖਾ, ਦਫਤਰੀ ਸਟਾਫ ਅਤੇ ਸ਼ਹਰੀ ਨਿਵਾਸੀਆ ਦੇ ਸਹਿਯੋਗ ਨਾਲ ਹੀ ਇਹ ਪ੍ਰਾਪਤੀ ਹੋ ਸਕੀ ਹੈ। ਉਨ੍ਹਾਂ ਵਲੋਂ ਜਾਣਕਾਰੀ ਦਿੰਦਿਆ ਦੱਸਿਆ ਗਿਆ ਕਿ ਨਗਰ ਨਿਗਮ ਦਾ ਅਗਲਾ ਟੀਚਾ ਸਵੱਛ ਸਰਵੇਖਣ-2021 ਵਿੱਚ ਆਪਣਾ ਸਭ ਤੋਂ ਵਧੀਆਂ ਪ੍ਰਦਸ਼ਣ ਕਰਨਾ ਅਤੇ ਪਹਿਲੀ ਰੈਕਿੰਗ ਪ੍ਰਾਪਤ ਕਰਨੀ ਹੈ।

Advertisements

ਨਗਰ ਨਿਗਮ ਵੱਲੋਂ ਆਪਣੇ ਸ਼ਹਿਰ ਵਿੱਚ ਪਬਲਿਕ ਪਲੇਸ ਉੱਤੇ ਸਥਿਤ ਪਬਲਿਕ ਟੂਆਇਲਟ ਵਿੱਚ ਹਰ ਸੰਭਵ ਸੁੱਵਿਧਾ ਮੁਹਇਆ ਕਰਵਾਈ ਗਈ ਹੈ। ਨਗਰ ਨਿਗਮ ਵੱਲੋਂ ਸ਼ਹਿਰ ਨਿਵਾਸੀਆਂ ਨੂੰ ਖੁਲੇ ਵਿੱਚ ਸ਼ੌਚ ਕਰਨ ਦੇ ਨੁਕਸਾਨਾ ਬਾਰੇ ਜਾਗਰੂਕ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕਮਿਸ਼ਨਰ ਨਗਰ ਨਿਗਮ ਵੱਲੋਂ ਸਮੂਹ ਸ਼ਹਿਰ ਨਿਵਾਸੀਆਂ ਨੂੰ ਅਪੀਲ ਵੀ ਕੀਤੀ ਗਈ ਕੀ ਸਵੱਛ ਸਰਵੇਖਣ-2021 ਵਿੱਚ ਪਹਿਲੇ ਸਥਾਨ ਉੱਤੇ ਆਉਣ ਲਈ ਆਪਣਾ ਪੂਰਾ ਸਹਿਯੋਗ ਕਰਨ। ਇਸ ਮੋਕੇ ਤੇ ਚੀਫ ਸੈਨੇਟਰੀ ਇੰਸਪੈਕਟਰ ਰਾਕੇਸ਼ ਮਰਵਾਹਾ, ਸੈਨੇਟਰੀ ਇਸੰਪੈਕਟਰ ਸੰਜੀਵ ਕੁਮਾਰ, ਜਨਕ ਰਾਜ ਅਤੇ ਰਾਜੇਸ਼ ਕੁਮਾਰ ਤੋਂ ਇਲਾਵਾ ਐਮ.ਆਈ.ਐਸ.ਐਕਸਪਰਟ ਗੌਰਵ ਸ਼ਰਮਾ, ਡੀ.ਈ.ਓ ਗੌਰਵ ਹਮਰੋਲਆਦਿ ਮੌਜੂਦ ਸਨ।

LEAVE A REPLY

Please enter your comment!
Please enter your name here