Saturday, October 24, 2026
Home Punjab ਐਨਐਚ-44 ‘ਤੇ ਦਕੋਹਾ ਰੇਲਵੇ ਕਰਾਸਿੰਗ ਉਪਰ ਸਬ-ਵੇ ਦਾ ਨਿਰਮਾਣ ਜ਼ਰੂਰੀ: ਡਿਪਟੀ...

ਐਨਐਚ-44 ‘ਤੇ ਦਕੋਹਾ ਰੇਲਵੇ ਕਰਾਸਿੰਗ ਉਪਰ ਸਬ-ਵੇ ਦਾ ਨਿਰਮਾਣ ਜ਼ਰੂਰੀ: ਡਿਪਟੀ ਕਮਿਸ਼ਨਰ

ਜਲੰਧਰ, 23 ਜਨਵਰੀ: NH-44 ‘ਤੇ ਟਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਅਤੇ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਸਭ ਤੋਂ ਵੱਧ ਰੁਝੇਵੇਂ ਵਾਲੇ ਦਿੱਲੀ-ਅੰਮ੍ਰਿਤਸਰ ਰੇਲ ਸੈਕਸ਼ਨ ‘ਤੇ ਪੈਂਦੀ ਦਕੋਹਾ ਰੇਲਵੇ ਕਰਾਸਿੰਗ ‘ਤੇ ਸਬ-ਵੇ ਬਣਾਉਣ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐਨਐਚਏਆਈ) ਕੋਲ ਪਹੁੰਚ ਕੀਤੀ ਹੈ।

Advertisements

ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਐਨ.ਐਚ.ਏ.ਆਈ. ਨੂੰ ਲਿਖੇ ਪੱਤਰ ਵਿੱਚ ਜਾਣੂੰ ਕਰਵਾਇਆ ਕਿ ਦਕੋਹਾ ਰੇਲਵੇ ਕਰਾਸਿੰਗ ਐਨ.ਐਚ.-44 ਤੋਂ ਮਹਿਜ਼ 25 ਮੀਟਰ ਦੀ ਦੂਰੀ ‘ਤੇ ਹੈ, ਜਿਥੇ ਸੜਕ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਰਾਸ਼ਟਰੀ ਰਾਜਮਾਰਗ ‘ਤੇ ਭਾਰੀ ਵਾਹਨਾਂ ਦੀ ਆਵਾਜਾਈ ਦੀ ਮੱਦੇਨਜ਼ਰ ਇਕ ਅੰਡਰਪਾਸ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਐਨਐਚ -44 ਦੇ ਨਾਲ ਲੱਗਦੀ ਦਕੋਹਾ ਰੇਲਵੇ ਕਰਾਸਿੰਗ ਹਾਈਵੇ ‘ਤੇ, ਜਦੋਂ ਰੇਲ ਗੱਡੀਆਂ ਲੰਘਦੀਆਂ ਹਨ, ਵਾਹਨਾਂ ਦੀਆਂ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ।

ਡਿਪਟੀ ਕਮਿਸ਼ਨਰ, ਜਿਨ੍ਹਾਂ ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ) ਅਤੇ ਰੇਲਵੇ ਜਲੰਧਰ ਦੇ ਅਧਿਕਾਰੀਆਂ ਦੇ ਨਾਲ ਸਾਈਟ ਦਾ ਨਿਰੀਖਣ ਵੀ ਕੀਤਾ, ਨੇ ਕਿਹਾ ਕਿ ਤੇਜ਼ ਰਫ਼ਤਾਰ ਨਾਲ ਸਿੱਧਾ ਹਾਈਵੇ ‘ਤੇ ਆਉਣ ਵਾਲੇ ਵਾਹਨ ਲਈ ਦਕੋਹਾ ਰੇਲਵੇ ਕਰਾਸਿੰਗ ਇੱਕ ਵੱਡੀ ਰੁਕਾਵਟ ਬਣ ਗਈ ਹੈ, ਜੋ ਅਕਸਰ ਇਥੇ ਹਾਦਸੇ ਵਾਪਰਣ ਦਾ ਕਾਰਨ ਬਣਦੀ ਹੈ ।

ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਦੀ ਸੰਭਾਵਿਤ ਰਿਪੋਰਟ ਅਨੁਸਾਰ ਐਨ.ਐਚ.-44  ਨਾਲ ਨੇੜਤਾ ਹੋਣ ਦਕੋਹਾ ਰੇਲਵੇ ਕਰਾਸਿੰਗ ‘ਤੇ ਰੇਲਵੇ ਓਵਰ ਬ੍ਰਿਜ ਨਹੀਂ ਬਣਾਇਆ ਜਾ ਸਕਿਆ ਹਾਲਾਂਕਿ ਵਾਹਨ ਅੰਡਰਪਾਸ ਉਸਾਰਿਆ ਜਾ ਸਕਦਾ ਹੈ, ਜਿਸ ਸਬੰਧੀ ਰਿਪੋਰਟ ਲੋਕ ਨਿਰਮਾਣ ਵਿਭਾਗ ਵੱਲੋਂ ਦਿੱਤੀ ਗਈ ਹੈ, ਜਿਸ ਨਾਲ ਨਾ ਸਿਰਫ਼ ਆਸ ਪਾਸ ਦੇ ਇਲਾਕਾ ਨਿਵਾਸੀਆਂ ਨੂੰ ਰਾਹਤ ਮਿਲੇਗੀ ਸਗੋਂ ਹਾਦਸਿਆਂ ਨੂੰ ਰੋਕਣ ਵਿਚ ਵੀ ਮਦਦ ਮਿਲੇਗੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਾਹਨ ਅੰਡਰਪਾਸ ਟਰੈਫਿਕ ਨਾਲ ਜੁੜੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਭ ਤੋਂ ਵਧੀਆ ਤਰੀਕਾ ਹੈ ਅਤੇ ਮਾਲ ਅਧਿਕਾਰੀਆਂ ਨੂੰ ਜ਼ਮੀਨਾਂ ਦੀ ਹੱਦਬੰਦੀ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਬਲੈਕ ਸਪੋਟਸ ਉਤੇ ਹਾਦਸਿਆਂ ਕਾਰਨ ਕਈ ਲੋਕ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਅਤੇ ਕੀਮਤੀ ਜਾਨਾਂ ਨੂੰ ਬਚਾਉਣ ਲਈ ਇਨ੍ਹਾਂ ਦਾ ਤੁਰੰਤ ਸੁਧਾਰ ਕਰਨਾ ਬਹੁਤ ਜ਼ਰੂਰੀ ਹੈ। ਐਨਐਚਏਆਈ ਦੇ ਚੇਅਰਮੈਨ ਸੁਖਬੀਰ ਸਿੰਘ ਸੰਧੂ ਨੂੰ ਲਿਖੇ ਪੱਤਰ ਵਿੱਚ ਥੋਰੀ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਪ੍ਰਾਜੈਕਟ ਡਾਇਰੈਕਟਰ ਅੰਬਾਲਾ/ਜਲੰਧਰ ਨੂੰ ਵਾਹਨ ਅੰਡਰਪਾਸ ‘ਤੇ ਰਿਪੋਰਟ ਤਿਆਰ ਕਰਨ ਦੇ ਨਿਰਦੇਸ਼ ਦੇਣ।

ਇਸ ਮੌਕੇ ਐਸਡੀਐਮ ਡਾ. ਜੈ ਇੰਦਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ (ਬੀ ਐਂਡ ਆਰ) ਭਾਗਵਿੰਦਰ ਸਿੰਘ ਤੁਲੀ, ਐਸਡੀਓ ਵਿਸ਼ਾਲ ਕੁਮਾਰ, ਸਹਾਇਕ ਇੰਜੀਨੀਅਰ ਰਾਹੁਲ ਅਤੇ ਹੋਰ ਸ਼ਾਮਲ ਸਨ।

LEAVE A REPLY

Please enter your comment!
Please enter your name here