ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਅਪਮਾਨ ਮਹਿਲਾ ਸ਼ਕਤੀ, ਜਨਜਾਤਿ ਭਾਈਚਾਰੇ ਦਾ ਅਪਮਾਨ: ਰਣਜੀਤ ਖੋਜੇਵਾਲ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਲੋਕ ਸਭਾ ਚ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਵੱਲੋਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਤੇ ਦਿੱਤੇ ਗਏ ਬਿਆਨ ਨੇ ਸਿਆਸੀ ਹੰਗਾਮਾ ਖੜ੍ਹਾ ਕਰ ਦਿੱਤਾ ਹੈ।ਅਧੀਰ ਰੰਜਨ ਚੌਧਰੀ ਨੇ ਉਨ੍ਹਾਂ ਨੂੰ ਰਾਸ਼ਟਰਪਤਨੀ ਕਿਹਾ,ਤਾਂ ਸਾਬਕਾ ਚੇਅਰਮੈਨ ਅਤੇ ਭਾਜਪਾ ਜ਼ਿਲ੍ਹਾ ਕਪੂਰਥਲਾ ਦੇ ਉਪ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੇ ਇਸ ਨੂੰ ਦੇਸ਼ ਦਾ ਅਪਮਾਨ ਕਰਾਰ ਦਿੱਤਾ ਹੈ।ਖੋਜੇਵਾਲ ਨੇ ਕਿਹਾ ਕਿ ਇਹ ਨਾ ਸਿਰਫ ਮਹਿਲਾ ਸ਼ਕਤੀ,ਜਨਜਾਤਿ ਭਾਈਚਾਰੇ ਦਾ ਅਪਮਾਨ ਹੈ,ਸਗੋਂ ਇਹ ਸੰਵਿਧਾਨ ਦਾ ਅਪਮਾਨ ਹੈ।ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ‘ਤੇ ਬੈਠੀ ਰਾਸ਼ਟਰਪਤੀ ਲਈ ਇਸ ਤਰ੍ਹਾਂ ਦਾ ਬਿਆਨ ਦੇਸ਼ ਦਾ ਅਪਮਾਨ ਹੈ।ਇਸਦੇ ਲਈ ਅਧੀਰ ਰੰਜਨ ਚੌਧਰੀ ਅਤੇ ਕਾਂਗਰਸ ਨੂੰ ਪੂਰੇ ਦੇਸ਼ ਤੋਂ ਮੁਆਫੀ ਮੰਗਣੀ ਚਾਹੀਦੀ ਹੈ।

Advertisements

ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਅਧੀਰ ਰੰਜਨ ਚੌਧਰੀ ਨੇ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਅਪ ਸ਼ਬਦ ਬੋਲ ਕੇ ਇੱਕ ਵਾਰ ਫਿਰ ਆਪਣੀ ਘਟੀਆ ਮਾਨਸਿਕਤਾ ਦਾ ਸਬੂਤ ਦਿੱਤਾ ਹੈ।ਖੋਜੇਵਾਲ ਨੇ ਕਿਹਾ ਕਿ ਦੇਸ਼ ਭਰ ਵਿਚੋਂ ਅਲੋਪ ਹੋ ਰਹੀ ਕਾਂਗਰਸ ਦਾ ਮਾਨਸਿਕ ਦਿਵਾਲੀਆ ਹੋਣਾ ਲਾਜਮੀ ਹੈ।ਪਰ ਗਾਂਧੀ ਪਰਿਵਾਰ ਨੂੰ ਖੁਸ਼ ਕਰਨ ਦੇ ਚੱਕਰ ਵਿੱਚ ਕਾਂਗਰਸੀ ਆਗੂ ਅਧੀਰ ਰੰਜਨ ਨੇ ਸਾਰੀਆਂ ਹੱਦਾਂ ਪਾਰ ਕਰਕੇ ਦੇਸ਼ ਦੇ ਸਰਵਉੱਚ ਸੰਵਿਧਾਨਕ ਅਹੁਦੇ ਦਾ ਅਪਮਾਨ ਕੀਤਾ ਹੈ।ਇਸ ਸੰਵਿਧਾਨਕ ਅਹੁਦੇ ਦੀ ਮਾਣ-ਮਰਿਆਦਾ ਨੂੰ ਜਾਂਦੇ ਹੋਏ ਵੀ ਕਾਂਗਰਸੀ ਆਗੂ ਨੇ ਅਜਿਹੀ ਘਿਨਾਉਣੀ ਹਰਕਤ ਕੀਤੀ।ਖੋਜੇਵਾਲ ਨੇ ਕਿਹਾ ਕਿ ਦੇਸ਼ ਦੇ ਮਾਣਯੋਗ ਰਾਸ਼ਟਰਪਤੀ ਪ੍ਰਤੀ ਕਾਂਗਰਸੀ ਸੰਸਦ ਮੈਂਬਰ ਦੀ ਘਟੀਆ ਟਿੱਪਣੀ ਅਤਿ ਨਿੰਦਣਯੋਗ ਹੈ।ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਅਧੀਰ ਰੰਜਨ ਦੇ ਬਿਆਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਆਦਿਵਾਸੀ ਵਿਰੋਧੀ ਹੈ।ਕਾਂਗਰਸ ਨੇ ਸੰਸਕਾਰ ਵਹਿਨ ਅਤੇ ਸੰਵਿਧਾਨ ਨੂੰ ਠੇਸ ਪਹੁੰਚਾਉਣ ਦਾ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ ਮੁਰਮੂ ਦੇਸ਼ ਦੀ ਪਹਿਲੀ ਜਨਜਾਤਿ ਮਹਿਲਾ ਰਾਸ਼ਟਰਪਤੀ ਹੈ।

ਉਨ੍ਹਾਂ ਦੇ ਰਾਸ਼ਟਰਪਤੀ ਬਣਨ ਤੇ ਦੇਸ਼ ਭਰ ਵਿੱਚ ਜਨਤਾ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ,ਉੱਥੇ ਹੀ ਕਾਂਗਰਸ ਨੇ ਉਨ੍ਹਾਂ ਖਿਲਾਫ ਘਟੀਆ ਟਿੱਪਣੀ ਕਰਕੇ ਮਹਿਲਾਵਾਂ ਨੂੰ ਲੈਕੇ ਕਾਂਗਰਸੀ ਆਗੂਆਂ ਦੀ ਘਟੀਆ ਸੋਚ ਦਾ ਪਰਦਾਫਾਸ਼ ਕੀਤਾ ਹੈ।ਕਾਂਗਰਸ ਨੇਤਾ ਵੱਲੋਂ ਰਾਸ਼ਟਰਪਤੀ ਖਿਲਾਫ ਕੀਤੀ ਗਈ ਭੱਦੀ ਟਿੱਪਣੀ ਤੋਂ ਪੂਰਾ ਦੇਸ਼ ਗੁੱਸੇ ਚ ਹੈ।ਖੋਜੇਵਾਲ ਨੇ ਕਿਹਾ ਕਿ ਦੇਸ਼ ਚ ਕਾਂਗਰਸ ਸਭ ਕੁਝ ਸਿਰਫ ਸੋਨੀਆ ਅਤੇ ਗਾਂਧੀ ਪਰਿਵਾਰ ਨੂੰ ਸਮਝਦੀ ਹੈ।ਉਨ੍ਹਾਂ ਦੀਆਂ ਨਜ਼ਰਾਂ ‘ਚ ਨਾ ਤਾਂ ਦੇਸ਼ ਵੱਡਾ ਹੁੰਦਾ ਹੈ, ਨਾ ਹੀ ਰਾਸ਼ਟਰਪਤੀ ਵੱਡਾ ਹੁੰਦਾ ਹੈ।ਪਾਰਟੀ ਹਮੇਸ਼ਾ ਵੱਡੀ ਹੁੰਦੀ ਹੈ। ਦੇਸ਼ ਅਤੇ ਕੌਮੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਦਾ ਵਿਰੋਧ ਕਰੇਗੀ।

ਕਾਂਗਰਸ ਦੇਸ਼ ਵਿੱਚ ਸਿਰਫ਼ ਸੋਨੀਆ ਅਤੇ ਗਾਂਧੀ ਪਰਿਵਾਰ ਨੂੰ ਹੀ ਸਭ ਕੁਝ ਸਮਝਦੀ ਹੈ।ਉਸ ਦੀਆਂ ਨਜ਼ਰਾਂ ਵਿੱਚ ਨਾ ਤਾਂ ਰਾਸ਼ਟਰ ਵੱਡਾ ਹੈ ਤੇ ਨਾ ਹੀ ਰਾਸ਼ਟਰਪਤੀ ਵੱਡਾ ਹੈ।ਭਾਜਪਾ ਹਮੇਸ਼ਾ ਰਾਸ਼ਟਰ ਅਤੇ ਕੌਮੀ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਖਿਲਾਫ ਵਿਰੋਧ ਕਰੇਗੀ। ਖੋਜੇਵਾਲ ਨੇ ਕਿਹਾ ਕਿ ਸੰਸਦ ਵਿੱਚ ਕਾਂਗਰਸ ਅਜਿਹੇ ਸੰਸਦ ਮੈਂਬਰਾ ਨੂੰ ਭੇਜਦੀ ਹੈ ਜਿਨ੍ਹਾਂ ਨੂੰ ਬੋਲਣਾ ਨਹੀਂ ਆਉਂਦਾ।ਇਸੀ ਕਤਾਰ ਵਿੱਚ ਅਧੀਰ ਰੰਜਨ ਚੌਧਰੀ ਵੀ ਆਉਂਦੇ ਹਨ।ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਐਡਵੋਕੇਟ ਪਿਊਸ਼ ਮਨਚੰਦਾ, ਜ਼ਿਲ੍ਹਾ ਉਪ ਪ੍ਰਧਾਨ ਜਗਦੀਸ਼ ਸ਼ਰਮਾ, ਜ਼ਿਲ੍ਹਾ ਉਪ ਪ੍ਰਧਾਨ ਅਸ਼ੋਕ ਮਾਹਲਾ,ਭਾਜਪਾ ਯੁਵਾ ਮੋਰਚਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਿਵੇਕ ਸਿੰਘ ਸੰਨੀ ਬੈਂਸ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here