ਫਿਰੋਜ਼ਪੁਰ: ਡਿਪਟੀ ਸਪੀਕਰ ਅਜਾਇਬ ਭੱਟੀ ਨੇ ਰੋਜ਼ਗਾਰ ਬਿਊਰੋ ਵਿਚ ਵਿਦਿਆਰਥੀਆਂ ਨਾਲ ਕੀਤੀ ਮੁਲਾਕਾਤ

ਫਿਰੋਜ਼ਪੁਰ  (ਦ ਸਟੈਲਰ ਨਿਊਜ਼)। ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਨੂੰ ਰੋਜ਼ੀ ਰੋਟੀ ਕਮਾਉਣ ਦੇ ਸਮਰੱਥ ਬਣਾਉਣ ਦੇ ਉਪਰਾਲੇ ਵਜੋਂ ਪਟਿਆਲਾ ਤੋਂ ਰਾਜ ਪੱਧਰੀ ਮੈਗਾ ਸਵੈ ਰੁਜ਼ਗਾਰ ਲੋਨ ਮੇਲੇ ਦਾ ਆਰੰਭ ਕੀਤਾ ਗਿਆ  ਅਤੇ ਇਲਾਵਾ ਉਨ੍ਹਾਂ ਵੱਲੋਂ ਧੀਆਂ(ਲੜਕੀਆਂ) ਪੱਖੀ ਵਿਸ਼ੇਸ਼ ਪਹਿਲ ਕਦਮੀਆਂ ਦੀ ਸ਼ੁਰੂਆਤ ਵੀ ਕੀਤੀ।

Advertisements

ਇਸ ਸਬੰਧੀ ਵਰਚੂਅਲ ਪ੍ਰੋਗਰਾਮ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਿਰੋਜ਼ਪੁਰ ਵਿਖੇ ਹੋਇਆ।  ਇਸ ਸਮਾਗਮ ਵਿਚ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸ੍ਰ: ਗੁਰਪਾਲ ਸਿੰਘ ਚਾਹਲ, ਵਧੀਕ ਡਿਪਟੀ ਕਮਿਸ਼ਨਰ (ਜਨ.) ਰਾਜਦੀਪ ਕੌਰ, ਐਸਡੀਐਮ ਅਮਿੱਤ ਗੁਪਤਾ, ਸਹਾਇਕ ਕਮਿਸ਼ਨਰ ਅਰਵਿੰਦਰ ਸਿੰਘ ਅਰੋੜਾ ਵੀ ਮੌਜੂਦ ਸਨ।      

ਇਸ ਮੌਕੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ ਨੇ ਕਿਹਾ ਕਿ ਨੋਜਵਾਨਾਂ ਨੂੰ ਆਪਣੇ ਪੈਰਾ ਤੇ ਖੜਾ ਹੋਣ ਲਈ ਅੱਗੇ ਵੱਧ ਕੇ ਮਿਹਨਤ ਕਰਨੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਸਵੈ ਰੋਜਗਾਰ ਮੇਲਿਆਂ ਦਾ ਲਾਹਾ ਲੈਣਾ ਚਾਹੀਦਾ ਹੈ। ਇਸ ਦੋਰਾਨ ਉਨ੍ਹਾਂ ਜ਼ਿਲ੍ਹਾ ਕਾਰੋਬਾਰ ਬਿਊਰੋ ਫਿਰੋਜ਼ਪੁਰ ਦੇ ਦਫਤਰ ਵਿਖੇ ਦੌਰਾ ਵੀ ਕੀਤਾ ਤੇ ਉਥੇ ਉਮੀਦਵਾਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਰੋਜ਼ਗਾਰ ਦਫਤਰ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਵੀ ਕਿਹਾ।

ਉਨ੍ਹਾਂ ਧੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਧੀਆਂ ਸਾਡਾ ਸਭ ਤੋਂ ਕੀਮਤੀ ਸਰਮਾਇਆ ਹਨ ਅਤੇ ਉਹ ਸਾਡਾ ਭਵਿੱਖ ਅਤੇ ਮਨੁੱਖੀ ਤਰੱਕੀ ਦੇ ਜੀਵਨ ਰਾਖੇ ਹਨ। ਉਨ੍ਹਾਂ ਕਿਹਾ ਕਿ  ਲੜਕੀਆਂ ਨੂੰ ਸਮਾਜ ਵਿੱਚ ਬਰਾਬਰ ਦੇ ਹੱਕ ਦੇਣੇ ਚਾਹੀਦੇ ਹਨ ਅਤੇ ਲੜਕਿਆਂ ਵਾਂਗ ਹੀ ਉਨ੍ਹਾਂ ਦੀ ਪਾਲਨ ਪੋਸ਼ਣ ਕਰਨ ਅਤੇ ਅੱਗੇ ਵੱਧਣ ਦੇ ਮੌਕੇ ਦੇਨੇ ਚਾਹੀਦੇ ਹਨ।   ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫਸਰ ਅਸੋਕ ਕੁਮਾਰ ਜਿੰਦਲ, ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਨਦੀਪ ਸੰਧੂ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here