ਦੇਸ਼ ਵਿਰੋਧੀ ਤਾਕਤਾਂ ਨੇ ਕਿਸਾਨਾਂ ਦੀ ਆੜ ਹੇਠ ਕੀਤਾ ਤਿਰੰਗੇ ਦਾ ਅਪਮਾਨ: ਜੰਗੀ ਲਾਲ

ਮੁਕੇਰੀਆਂ(ਦ ਸਟੈਲਰ ਨਿਊਜ਼),ਰਿਪੋਰਟ:।ਪ੍ਰਵੀਨ ਸੋਹਲ| ਗਣਤੰਤਰ ਦਿਵਸ ਮੌਕੇ ਕਿਸਾਨਾਂ ਦੀ ਟਰੈਕਟਰ ਰੈਲੀ ਦੀ ਆੜ ਹੇਠ ਲਾਲ ਕਿਲ੍ਹੇ ਵਿਖੇ ਜੋ ਘਟਨਾਕ੍ਰਮ ਵਾਪਰਿਆ ਹੈ, ਤੇ ਅਸੀਂ ਜਿੱਥੇ ਸਖਤ ਸਬਦਾਂ ਵਿਚ ਨਿੰਦਾ ਕਰਦੇ ਹਾਂ ਉਥੇ ਹੀ ਇਹ ਸਪੱਸ਼ਟ ਹੋ ਗਿਆ ਹੈ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਨੇ ਕਿਸਾਨੀ ਅੰਦੋਲਨ ਦੀ ਆੜ ਹੇਠ ਤਿਰੰਗੇ ਦਾ ਅਪਮਾਨ ਕੀਤਾ ਹੈ, ਜਿਨ੍ਹਾਂ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ|

Advertisements

ਇਹ ਪ੍ਰਗਟਾਵਾ ਮੁਕੇਰੀਆਂ ਦੇ ਭਾਜਪਾ ਵਰਕਰਾਂ ਦੀ ਮੀਟਿੰਗ ਦੌਰਾਨ ਭਾਜਪਾ ਦੇ ਹਲਕਾ ਇੰਚਾਰਜ ਜੰਗੀ ਲਾਲ ਮਹਾਜਨ ਵਲੋਂ ਕੀਤਾ ਗਿਆ| ਇਸ ਮੌਕੇ ਉਨ੍ਹਾਂ ਨਾਲ ਸ਼ੰਭੂ ਭਾਰਤੀ ਮੌਜੋਵਾਲ, ਸੰਦੀਪ ਮਿਨਹਾਸ, ਠਾਕੁਰ ਪ੍ਰਦੀਪ ਕਟੋਚ, ਸਤਪਾਲ ਸ਼ਾਸਤਰੀ ਵੀ ਮੌਜੂਦ ਸਨ| ਉਨ੍ਹਾਂ ਕਿਹਾ ਕਿ ਟੀ.ਵੀ. ਚੈਨਲਾਂ ‘ਤੇ ਲਾਲ ਕਿਲ੍ਹੇ ਦੇ ਹੋਏ ਘਟਨਾਕ੍ਰਮ ਦੀਆਂ ਵੀਡੀਓ ਮੌਜੂਦ ਹਨ|ਇਸ ਲਈ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖਤ ਕਾਰਵਾਈ ਕਰਨੀ ਚਾਹੀਦੀ ਹੈ |

LEAVE A REPLY

Please enter your comment!
Please enter your name here