ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ ਸੁਰੇਖਾ ਠਾਕੁਰ ਵਲੋਂ ਜ਼ਿਲ੍ਹੇ ਦੇ ਸਕੂਲਾਂ ‘ਚ ਪ੍ਰੇਰਨਾਦਾਇਕ ਫੇਰੀ

ਪਠਾਨਕੋਟ: 1 ਫਰਵਰੀ 2021: ਸਿੱਖਿਆ ਵਿਭਾਗ ਪੰਜਾਬ ਵਲੋਂ ਸੂਬੇ ਦੇ ਸਰਕਾਰੀ ਸਕੂਲ਼ਾਂ ਦੀ ਦਿੱਖ ਨੂੰ ਸੁਧਾਰਣ ਅਤੇ ਸਕੂਲੀ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਚਲਾਏ ਜਾ ਰਹੇ ਵੱਖ ਵੱਖ ਪ੍ਰੋਜੈਕਟਾਂ ਦਾ ਜਾਇਜਾ ਲੈਣ ਦੇ ਉਦੇਸ਼ ਨਾਲ ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ ਸਮਾਰਟ ਸਕੂਲ ਸੁਰੇਖਾ ਠਾਕੁਰ ਵਲੋਂ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦਾ ਪ੍ਰੇਰਨਾਦਾਇਕ ਦੌਰਾ ਕੀਤਾ ਗਿਆ।

Advertisements

ਇਸੇ ਤਹਿਤ ਉਨ੍ਹਾਂ ਵੱਲੋਂ ਪਠਾਨਕੋਟ ਦੇ ਸਰਹੱਦੀ ਇਲਾਕੇ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੇਗੋਵਾਲ (ਮੁੰਡੇ), ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਬੇਗੋਵਾਲ ( ਕੁੜੀਆਂ), ਬੀਪੀਈਓ ਦਫਤਰ ਨਰੋਟ ਜੈਮਲ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਦਤਿਆਲ ਛੋੜੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੁੰਡੇ ਕਥਲੌਰ, ਸਰਕਾਰੀ ਮਿਡਲ ਸਕੂਲ ਬਕਨੌਰ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਕਨੌਰ ਦਾ ਦੌਰਾ ਕੀਤਾ। ਆਪਣੇ ਦੌਰੇ ਦੌਰਾਨ ਅਧਿਆਪਕਾਂ ਨਾਲ ਰੂਬਰੂ ਹੁੰਦਿਆਂ ਮਿਸ਼ਨ ਸ਼ਤ-ਪ੍ਰਤੀਸ਼ਤ, ਸਮਾਰਟ ਸਕੂਲ ਪ੍ਰੋਜੈਕਟ, ਸੋਹਣੇ ਸਕੂਲ ਸੋਹਣਾ ਫਰਨੀਚਰ, ਅੰਗਰੇਜੀ ਬੂਸਟਰ ਕਲੱਬ ਅਤੇ ਵਾਧੂ ਜਮਾਤਾਂ ਲਗਾਉਣ ਸੰਬੰਧੀ ਵਿਸੇਸ਼ ਚਰਚਾ ਕੀਤੀ ਅਤੇ ਉਨ੍ਹਾਂ ਨੇ ਅਧਿਆਪਕਾਂ ਨੂੰ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਕਾਮਯਾਬ ਬਣਾਉਣ ਲਈ ਪੂਰਨ ਵਿਉਂਤਬੰਦੀ ਕਰਕੇ ਹਰੇਕ ਵਿਦਿਆਰਥੀ ਤੱਕ ਪਹੁੰਚ ਕਰਨ ਲਈ ਪ੍ਰੇਰਿਤ ਕੀਤਾ ਅਤੇ 5ਵੀਂ,   8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਪ੍ਰੀਖਿਆਂ ਵਿੱਚ ਚੰਗੇ ਨਤੀਜੇ ਲਿਆਉਣ ਦੀ ਗੱਲ ਕਹੀ। ਉਹਨਾਂ ਨੇ ਅਧਿਆਪਕਾਂ ਵੱਲੋਂ ਸਕੂਲਾਂ ਨੂੰ ਸਮਾਰਟ ਬਣਾਉਣ ਲਈ ਕੋਵਿਡ 19 ਦੌਰਾਨ ਕੀਤੇ ਵਿਸੇਸ ਯਤਨਾਂ ਦੀ ਭਰਭੂਰ ਪ੍ਰਸੰਸਾ ਕੀਤੀ ਅਤੇ ਹੋਰ ਤਨਦੇਹੀ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ।

ਇਸ ਸਮੇਂ ਉਨ੍ਹਾਂ ਨੇ ਜਮਾਤਾਂ ਵਿੱਚ ਬੈਠੇ ਵਿਦਿਆਰਥੀਆਂ ਤੋਂ ਦਸੰਬਰ ਪ੍ਰੀਖਿਆਵਾਂ ਸੰਬੰਧੀ ਫੀਡਬੈਕ ਲੈਣ ਦੇ ਨਾਲ ਨਾਲ 80 ਫੀਸਦੀ ਤੋਂ ਵੱਧ ਨੰਬਰ ਲੈਣ ਵਾਲੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ। ਇਸ ਸਮੇਂ ਉਨ੍ਹਾਂ ਵਲੋਂ ਸਕੂਲ ਮੁਖੀ ਤੇ ਸਮੂਹ ਸਟਾਫ ਨੂੰ ਦਸੰਬਰ ਪ੍ਰੀਖਿਆਵਾਂ ਵਿੱਚ ਕਮਜੋਰ ਰਹੇ ਵਿਦਿਆਰਥੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਵੱਲ ਵਿਸੇਸ਼ ਧਿਆਨ ਦੇਣ ਤੇ ਬੱਡੀ ਗਰੁੱਪ ਦੀ ਸਹਾਇਤਾ ਨਾਲ ਇੰਨਾਂ ਦਾ ਸਿੱਖਿਆ ਪੱਧਰ ਉੱਚਾ ਚੁਕਣ ਲਈ ਰਣਨੀਤੀ ਤਿਆਰ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ ਲਾਲ ਠਾਕੁਰ ਵੀ ਉਹਨਾਂ ਨਾਲ ਮੌਜੂਦ ਸਨ।

LEAVE A REPLY

Please enter your comment!
Please enter your name here