ਜ਼ਿਲ੍ਹੇ ਦੇ 142 ਵਾਰਡਾਂ ’ਚ ਅਮਨ-ਅਮਾਨ ਨਾਲ ਪਈਆਂ ਵੋਟਾਂ, 66.68 ਫੀਸਦੀ ਵੋਟਿੰਗ ਦਰਜ: ਅਪਨੀਤ ਰਿਆਤ

ਹੁਸ਼ਿਆਰਪੁਰ, 14 ਫਰਵਰੀ:  ਜ਼ਿਲ੍ਹੇ ਵਿੱਚ ਨਗਰ ਨਿਗਮ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਲਈ ਵੋਟਾਂ ਪਾਉਣ ਦੀ ਸਮੁੱਚੀ ਪ੍ਰਕਿਰਿਆ ਪੂਰੀ ਤਰ੍ਹਾਂ ਅਮਨ-ਅਮਾਨ ਨਾਲ ਮੁਕੰਮਲ ਹੋਈ ਅਤੇ ਜ਼ਿਲ੍ਹੇ ਦੇ ਸਾਰੇ 142 ਵਾਰਡਾਂ ਵਿੱਚ ਕੁੱਲ 66.68 ਫੀਸਦੀ ਵੋਟਿੰਗ ਦਰਜ ਕੀਤੀ ਗਈ। ਨਗਰ ਕੌਂਸਲਾਂ ’ਚ ਸਭ ਤੋਂ ਵੱਧ 80.69 ਫੀਸਦੀ ਵੋਟਾਂ ਸ਼ਾਮਚੁਰਾਸੀ ਵਿੱਚ ਪਈਆਂ ਜਦਕਿ ਹੁਸ਼ਿਆਰਪੁਰ ਨਗਰ ਨਿਗਮ ’ਚ 63.09 ਫੀਸਦੀ ਵੋਟਾਂ ਪਈਆਂ।

Advertisements

ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਸਮੂਹ ਵੋਟਰਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਮੁਲਾਜ਼ਮਾਂ ਅਤੇ ਸਿਆਸੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕ ਸਹਿਯੋਗ ਅਤੇ ਆਪਸੀ ਤਾਲਮੇਲ ਨਾਲ ਹੀ ਵੋਟਾਂ ਦਾ ਕੰਮ ਪੂਰੇ ਅਮਨ-ਅਮਾਨ ਨਾਲ ਮੁਕੰਮਲ ਹੋਇਆ ਹੈ।

ਚੋਣ ਪ੍ਰਕਿਰਿਆ ਸਬੰਧੀ ਜਾਣਕਾਰੀ ਦਿੰਦਿਆਂ ਅਪਨੀਤ ਰਿਆਤ ਨੇ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਦੇ 50 ਵਾਰਡਾਂ ਤੋਂ ਇਲਾਵਾ ਨਗਰ ਕੌਂਸਲਾਂ ਮੁਕੇਰੀਆਂ, ਦਸੂਹਾ, ਗੜ੍ਹਦੀਵਾਲਾ, ਹਰਿਆਣਾ, ਸ਼ਾਮਚੁਰਾਸੀ, ਉੜਮੁੜ, ਗੜ੍ਹਸ਼ੰਕਰ ਅਤੇ ਨਗਰ ਪੰਚਾਇਤ ਮਾਹਿਲਪੁਰ ਤੇ ਤਲਵਾੜਾ ਵਿੱਚ ਵੋਟਿੰਗ ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਮੁਕੰਮਲ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮਿਊਂਸਪਲ ਚੋਣਾਂ ਲਈ 142 ਵਾਰਡਾਂ ਵਿੱਚ 600 ਉਮੀਦਵਾਰ ਚੋਣ ਮੈਦਾਨ ਵਿੱਚ ਸਨ ਅਤੇ ਇਨ੍ਹਾਂ ਵਾਰਡਾਂ ਵਿੱਚ ਵੋਟਰਾਂ ਦੀ ਗਿਣਤੀ 222799 ਹੈ।  ਉਨ੍ਹਾਂ ਦੱਸਿਆ ਕਿ ਸਵੇਰੇ 8 ਵਜੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋਇਆ ਸੀ ਅਤੇ 10 ਵਜੇ ਤੱਕ ਪੂਰੇ ਜ਼ਿਲ੍ਹੇ ਵਿੱਚ 17 ਫੀਸਦੀ, 12 ਵਜੇ ਤੱਕ 31 ਫੀਸਦੀ ਅਤੇ ਬਾਅਦ ਦੁਪਹਿਰ 2 ਵਜੇ ਤੱਕ 52 ਫੀਸਦੀ ਵੋਟਿੰਗ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 223 ਬੂਥਾਂ ’ਤੇ ਪਈਆਂ ਵੋਟਾਂ ਦੀ ਗਿਣਤੀ 17 ਫਰਵਰੀ ਨੂੰ ਹੋਵੇਗੀ।

ਵੋਟ ਫੀਸਦੀ ਬਾਰੇ ਜਾਣਕਾਰੀ ਦਿੰਦਿਆਂ ਅਪਨੀਤ ਰਿਆਤ ਨੇ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਲਈ  63.09 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਸੇ ਤਰ੍ਹਾਂ ਨਗਰ ਕੌਂਸਲਾਂ ਮੁਕੇਰੀਆਂ ਵਿੱਚ 71.57 ਫੀਸਦੀ, ਦਸੂਹਾ ਵਿੱਚ 68.18 ਫੀਸਦੀ, ਗੜ੍ਹਦੀਵਾਲਾ ਵਿੱਚ 73.48 ਫੀਸਦੀ, ਹਰਿਆਣਾ ਵਿੱਚ 75.60 ਫੀਸਦੀ , ਸ਼ਾਮਚੁਰਾਸੀ ਵਿੱਚ 80.69 ਫੀਸਦੀ, ਟਾਂਡਾ ਵਿੱਚ 69.96 ਫੀਸਦੀ, ਗੜ੍ਹਸ਼ੰਕਰ ਵਿੱਚ 73.79 ਫੀਸਦੀ ਅਤੇ ਨਗਰ ਪੰਚਾਇਤ ਮਾਹਿਲਪੁਰ ਤੇ ਤਲਵਾੜਾ ਵਿੱਚ ਕ੍ਰਮਵਾਰ 70.75 ਅਤੇ 74.44 ਫੀਸਦੀ ਵੋਟਾਂ ਪਈਆਂ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਨਗਰ ਨਿਗਮ ਵਿੱਚ ਕੁੱਲ 80919 ਵੋਟਾਂ ਪਈਆਂ ਜਿਨ੍ਹਾਂ ਵਿੱਚੋਂ 41643 ਮਰਦ ਅਤੇ 39276 ਮਹਿਲਾ ਵੋਟਰਾਂ ਨੇ ਵੋਟ ਪਾਈ। ਇਸੇ ਤਰ੍ਹਾਂ ਹਰਿਆਣਾ ਵਿੱਚ ਕੁੱਲ 5051 ਵੋਟਾਂ ਪਈਆਂ ਜਿਨ੍ਹਾਂ ਵਿੱਚ 2514 ਮਰਦ ਵੋਟਰ, 2536 ਮਹਿਲਾ ਵੋਟਰ ਅਤੇ 1 ਹੋਰ ਵੋਟਰ ਨੇ ਵੋਟ ਪਾਈ। ਮੁਕੇਰੀਆਂ ਵਿੱਚ 16941 ਵੋਟਾਂ ਪਈਆਂ ਜਿਨ੍ਹਾਂ ਵਿੱਚ 8509 ਮਰਦ ਅਤੇ 8432 ਔਰਤਾਂ ਨੇ ਵੋਟ ਪਾਈ। ਸ਼ਾਮਚੁਰਾਸੀ ਵਿੱਚ 2579 ਵੋਟਰਾਂ ਨੇ ਵੋਟ ਪਾਈ ਜਿਨ੍ਹਾਂ ਵਿੱਚ 1264 ਮਰਦ ਅਤੇ 1315 ਮਹਿਲਾ ਵੋਟਰ ਸਨ। ਗੜ੍ਹਦੀਵਾਲਾ ਵਿੱਚ 4546 ਵੋਟਾਂ ਪਈਆਂ ਜਿਨ੍ਹਾਂ ਵਿੱਚ 2303 ਮਰਦ ਅਤੇ 2243 ਮਹਿਲਾ ਵੋਟਰ ਸ਼ਾਮਲ ਹਨ। ਦਸੂਹਾ ਵਿੱਚ ਕੁੱਲ 13967 ਵੋਟਾਂ ਪਈਆਂ ਜਿਨ੍ਹਾਂ ਵਿੱਚ 7169 ਮਰਦ ਅਤੇ 6798 ਮਹਿਲਾ ਵੋਟਰ ਹਨ। ਇਸੇ ਤਰ੍ਹਾਂ ਟਾਂਡਾ ਵਿੱਚ ਕੁੱਲ 13394 ਵੋਟਾਂ ਪਈਆਂ ਜਿਨ੍ਹਾਂ ਵਿੱਚ 6600 ਮਰਦ ਅਤੇ 6794 ਮਹਿਲਾ ਵੋਟਰ ਹਨ। ਗੜ੍ਹਸ਼ੰਕਰ ਵਿੱਚ 9449 ਵੋਟਾਂ ਪਈਆਂ ਜਿਨ੍ਹਾਂ ਵਿੱਚ 4762 ਮਰਦ ਅਤੇ 4687 ਮਹਿਲਾ ਵੋਟਰ ਸ਼ਾਮਲ ਹਨ। ਨਗਰ ਪੰਚਾਇਤ ਮਾਹਿਲਪੁਰ ਵਿੱਚ ਕੁੱਲ ਪਈਆਂ 1144 ਵੋਟਾਂ ਵਿੱਚ 590 ਮਰਦ ਅਤੇ 554 ਮਹਿਲਾ ਵੋਟਰ ਸ਼ਾਮਲ ਹਨ ਜਦਕਿ ਨਗਰ ਪੰਚਾਇਤ ਤਲਵਾੜਾ ਵਿੱਚ 562 ਵੋਟਰਾਂ ਵਿੱਚ 273 ਮਰਦ ਅਤੇ 289 ਮਹਿਲਾ ਵੋਟਰ ਸ਼ਾਮਲ ਹਨ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 223 ਪੋÇਲੰਗ ਬੂਥਾਂ ’ਚੋਂ 126 ਸੰਵੇਦਨਸ਼ੀਲ ਸਨ ਅਤੇ ਵੱਖ-ਵੱਖ ਬੂਥਾਂ ਲਈ ਸਿਵਲ ਪ੍ਰਸ਼ਾਸਨ ਵਲੋਂ ਰਿਟਰਨਿੰਗ ਅਫ਼ਸਰ, ਪੁਲਿਸ ਪ੍ਰਸ਼ਾਸਨ ਵਲੋਂ ਤਾਲਮੇਲ ਅਧਿਕਾਰੀਆਂ ਦੀ ਤਾਇਨਾਤੀ ਦੇ ਨਾਲ-ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ 14 ਡਿਊਟੀ ਮੈਜਿਸਟਰੇਟ ਵੀ ਤਾਇਨਾਤ ਕੀਤੇ ਗਏ ਸਨ ਤਾਂ ਜੋ ਵੋਟਾਂ ਪਾਉਣ ਦੀ ਪ੍ਰਕਿਰਿਆ ਪੂਰਨ ਤੌਰ ’ਤੇ ਨਿਰਪੱਖ ਅਤੇ ਸ਼ਾਂਤਮਈ ਤਰੀਕੇ ਨਾਲ ਮੁਕੰਮਲ ਹੋਵੇ। ਡਿਪਟੀ ਕਮਿਸ਼ਨਰ ਨੇ ਚੋਣ ਪ੍ਰਕਿਰਿਆ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਪੋÇਲੰਗ ਬੂਥਾਂ ਜਿਵੇਂ ਕਿ ਡੀ.ਏ.ਵੀ. ਕਾਲਜ, ਆਰਿਆ ਗਰਲਜ਼ ਸਕੂਲ, ਪੁਰਾਣਾ ਕਮੇਟੀ ਦਫ਼ਤਰ ਅਤੇ ਸੈਨਿਕ ਭਲਾਈ ਦਫ਼ਤਰ ਦਾ ਦੌਰਾ ਵੀ ਕੀਤਾ ਅਤੇ ਚੋਣ ਅਮਲੇ ਦੇ ਕੰਮਕਾਜ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਵਿੱਚ ਨਗਰ ਨਿਗਮ ਦੇ 50 ਵਾਰਡਾਂ ਲਈ 107 ਪੋÇਲੰਗ ਬੂਥ ਬਣਾਏ ਗਏ ਸਨ ਜਦਕਿ ਨਗਰ ਕੌਂਸਲ ਮੁਕੇਰੀਆਂ ਦੇ 15 ਵਾਰਡਾਂ ਲਈ 25 ਪੋÇਲੰਗ ਬੂਥ, ਦਸੂਹਾ ਦੇ 15 ਵਾਰਡਾਂ ਲਈ 24, ਗੜ੍ਹਦੀਵਾਲਾ ਅਤੇ ਹਰਿਆਣਾ ਦੇ 11-11 ਵਾਰਡਾਂ ਲਈ ਕ੍ਰਮਵਾਰ 11-11,  ਸ਼ਾਮਚੁਰਾਸੀ ਦੇ 9 ਵਾਰਡਾਂ ਲਈ 9, ਟਾਂਡਾ ਦੇ 15 ਵਾਰਡਾਂ ਲਈ 19, ਗੜ੍ਹਸ਼ੰਕਰ ਦੇ 13 ਵਾਰਡਾਂ ਲਈ 14, ਨਗਰ ਪੰਚਾਇਤ ਮਾਹਿਲਪੁਰ ਦੇ 2 ਵਾਰਡਾਂ ਲਈ 2 ਅਤੇ ਤਲਵਾੜਾ ਦੇ 1 ਵਾਰਡ ਲਈ 1 ਪੋÇਲੰਗ ਬੂਥ ਸਥਾਪਿਤ ਕੀਤੇ ਗਏ ਸਨ।

ਵੋਟਾਂ ਦੀ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਣ ’ਤੇ ਐਸ.ਐਸ.ਪੀ. ਵਲੋਂ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ : ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਵੋਟਾਂ ਦਾ ਕੰਮ ਅਮਨ-ਸ਼ਾਂਤੀ ਨਾਲ ਮੁਕੰਮਲ ਹੋਣ ’ਤੇ ਜ਼ਿਲ੍ਹਾ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਦੇ ਸਹਿਯੋਗ ਸਦਕਾ ਜ਼ਿਲ੍ਹੇ ਵਿੱਚ ਵੋਟਾਂ ਨਿਰਪੱਖ ਅਤੇ ਆਜ਼ਾਦ ਢੰਗ ਨਾਲ ਪਈਆਂ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕਿਤੇ ਵੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਜਿਸ ਲਈ ਸੁਰੱਖਿਆ ਅਮਲੇ ਵਿੱਚ ਤਾਇਨਾਤ ਅਧਿਕਾਰੀ ਅਤੇ ਕਰਮਚਾਰੀ ਵਧਾਈ ਦੇ ਪਾਤਰ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਚੋਣਾਂ ਦੇ ਮੱਦੇਨਜ਼ਰ  ਅਮਨ-ਕਾਨੂੰਨ ਅਤੇ ਸ਼ਾਂਤਮਈ ਮਾਹੌਲ ਯਕੀਨੀ ਬਨਾਉਣ ਲਈ 2000 ਤੋਂ ਵੱਧ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
ਨਵਜੋਤ ਸਿੰਘ ਮਾਹਲ ਨੇ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਅਤੇ ਹੋਰਨਾਂ ਪੁਲਿਸ ਅਧਿਕਾਰੀਆਂ ਸਮੇਤ ਸ਼ਹਿਰ ਦੇ ਵੱਖ-ਵੱਖ ਪੋÇਲੰਗ ਬੂਥਾਂ ਦਾ ਦੌਰਾ ਕਰਦਿਆਂ ਚੋਣ ਪ੍ਰਕਿਰਿਆ ਦਾ ਜਾਇਜ਼ਾ ਲਿਆ। ਐਸ.ਐਸ.ਪੀ. ਨੇ ਸਰਕਾਰੀ ਕਾਲਜ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਘੰਟਾ ਘਰ, ਸ਼ਿਮਲਾ ਪਹਾੜੀ, ਵਾਰਡ ਨੰਬਰ 34, ਵਾਰਡ ਨੰ: 5 ਅਤੇ ਡੀ.ਏ.ਵੀ. ਕਾਲਜ ਆਦਿ ਬੂਥਾਂ ’ਤੇ ਜਾ ਕੇ ਸੁਰੱਖਿਆ ਆਦਿ ਦਾ ਜਾਇਜ਼ਾ ਲਿਆ।

LEAVE A REPLY

Please enter your comment!
Please enter your name here