ਨਗਰ ਨਿਗਮ ਦੇ ਪੈਨਸ਼ਨਰਾਂ ਦੀ ਸਲਾਨਾ ਜਨਰਲ ਬੈਠਕ 20 ਫਰਵਰੀ ਨੂੰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਮਰਜੀਤ ਸਿੰਘ ਸੇਠੀ ਪ੍ਰਧਾਨ ਅਨੁਸਾਰ ਦੀ ਹੁਸਿ਼ਆਰਪੁਰ ਮਿਊਨਸੀਪਿਲ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ.) ਜਿਹੜੀ ਕਿ ਜਨਵਰੀ 1996 ਵਿੱਚ ਹੋਂਦ ਵਿੱਚ ਆਈ ਸੀ, ਦਾ ਸਲਾਨਾ ਸਥਾਪਨਾ ਦਿਵਸ ਹਰ ਸਾਲ 20 ਜਨਵਰੀ ਨੂੰ ਸ਼ਕਤੀ ਮੰਦਿਰ, ਨਵੀ਼ ਆਬਾਦੀ ਹੁਸਿ਼ਆਰਪੁਰ ਵਿਖੇ ਬੜੀ ਸ਼ਰਧਾ ਅਤੇ ਸ਼ਾਨ-ਓ-ਸ਼ੌਕਤ ਨਾਲ ਮਨਾਇਆ ਜਾਂਦਾ ਹੈ। ਇਸ ਮੌਕੇ ਸਾਰੇ ਮਿਊਨਸੀਪਿਲ ਪੈਨਸ਼ਨਰਜ਼ ਹੁੰਮ ਹੁੰਮਾ ਕੇ ਸਿ਼ਰਕਤ ਕਰਦੇ ਹਨ। ਪਰ ਇਸ ਸਾਲ ਕੋਰੋਨਾ ਮਹਾਂਮਾਰੀ ਤੋਂ ਬਚਾਅ ਨੂੰ ਮੁੱਖ ਰੱਖਦੇ ਹੋਏ ਇਹ ਸਥਾਪਨਾ ਦਿਵਸ 20 ਫਰਵਰੀ, 2021 ਨੂੰ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

Advertisements

ਮਿਊਨਸੀਪਿਲ ਪੈਨਸ਼ਨਰਾਂ ਲਈ ਇਹ ਦਿਨ ਇਸ ਲਈ ਵੀ ਮਹੱਤਤਾ ਰੱਖਦਾ ਹੈ ਕਿਉਂ ਜੋ ਪੰਜਾਬ ਸਰਕਾਰ ਵੱਲੋਂ ਮਿਊਨਸੀਪਿਲ ਕਰਮਚਾਰੀਆਂ ਲਈ ਪੈਨਸ਼ਨ ਸਕੀਮ ਲਾਗੂ ਕਰਨ ਦਾ ਇਸ ਦਿਨ ਹੀ ਐਲਾਨ ਕੀਤਾ ਗਿਆ ਸੀ। 20 ਫਰਵਰੀ ਨੂੰ ਹੀ ਪੈਨਸ਼ਨਰਾਂ ਦੀ ਜਨਰਲ ਮੀਟਿੰਗ ਹੋਵੇਗੀ ਜਿਸ ਵਿੱਚ ਪਿਛਲੇ ਵਰ੍ਹੇ ਦੌਰਾਨ ਐਸੋਸੀਏਸ਼ਨ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਅਤੇ ਕਾਰਗੁਜ਼ਾਰੀਆਂ ਦੀ ਸਮੀਖਿਆ ਕੀਤੀ ਜਾਵੇਗੀ ਅਤੇ ਪੈਨਸ਼ਨਰਾਂ ਦੇ ਸਨਮੁੱਖ ਆ ਰਹੀਆਂ ਮਸ਼ਕਲਾਂ ਦੇ ਹਲ ਲਈ ਯੋਜਨਾਵਾਂ ਬਾਰੇ ਵਿਚਾਰ ਕੀਤੀ ਜਾਵੇਗੀ।

20 ਫਰਵਰੀ ਨੂੰ ਹੀ, ਆਪਣੀ ਜੀਵਨ ਦੇ 80 ਸਾਲ ਪੁੱਗਾ ਚੁੱਕੇ ਪੈਨਸ਼ਨਰਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਦੀ ਸਿਹਤਮੰਦ ਅਤੇ ਲੰਬੀ ਉਮਰ ਦੀ ਕਾਮਨਾ ਕੀਤੀ ਜਾਵੇਗੀ। ਪਿਛਲੇ ਸਾਲਾਂ ਦੀ ਤਰ੍ਹਾਂ ਹੀ ਪ੍ਰੀਤੀ ਭੋਜ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਪੈਨਸ਼ਨਰ ਆਪਸੀ ਮਿਲਵਰਤਨ ਦਾ ਆਨੰਦ ਮਾਣ ਸਕਣ।

LEAVE A REPLY

Please enter your comment!
Please enter your name here