ਪਠਾਨਕੋਟ: 91,519 ਪਰਿਵਾਰ ਲੈ ਰਹੇ ਹਨ ਆਯੂਸਮਾਨ ਭਾਰਤ ਸੱਰਬਤ ਸਿਹਤ ਬੀਮਾ ਯੋਜਨਾ ਸਕੀਮ ਦਾ ਲਾਭ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੁਆਰਾ ਚਲਾਈ ਗਈ “ ਆਯੂਸਮਾਨ ਭਾਰਤ ਸਰਬਤ ਸਿਹਤ ਬੀਮਾ ਯੋਜਨਾ ਸਕੀਮ” ਜੋ ਕਿ 20 ਅਗਸਤ 2019 ਨੂੰ ਲਾਂਚ ਕੀਤੀ ਗਈ ਸੀ ਦੇ ਸੰਬੰਧ ਵਿੱਚ ਚਾਨਣਾ ਪਾਉਂਦੇ ਹੋਏ ਸਿਵਲ ਸਰਜਨ ਪਠਾਨਕੋਟ ਡਾ. ਹਰਵਿੰਦਰ ਸਿੰਘ ਨੇ ਜਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਹ ਕੈਸਲੈਸ ਸਕੀਮ ਹੈ ਜਿਸ ਦੇ ਰਾਂਹੀ ਲੋਕ ਪਬਲਿਕ ਅਤੇ ਇਮੰਪੈਨਲਡ ਪਰਾਈਵੇਟ ਹਸਪਤਾਲਾਂ ਵਿੱਚ 5 ਲੱਖ ਰੁਪਏ ਤੱਕ ਦੀ ਰਾਸੀ ਦਾ ਸਲਾਨਾ ਫ੍ਰੀ ਇਲਾਜ ਕਰਵਾ ਸਕਦੇ ਹਨ।

Advertisements

ਸਿਵਲ ਸਰਜਨ ਪਠਾਨਕੋਟ ਨੇ ਦੱਸਿਆ ਕਿ ਜਿਲ੍ਹਾ ਪਠਾਨਕੋਟ ਵਿੱਚ ਕੁੱਲ 91,519 ਪਰਿਵਾਰ ਇਸ ਸਕੀਮ ਦੇ ਅੰਦਰ ਆਂਉਦੇ ਹਨ ਜਿਨਾਂ ਵਿੱਚੋਂ ਹੁਣ ਤੱਕ ਲਗਭਗ 10685 ਮਰੀਜਾਂ ਦਾ ਇਲਾਜ ਇਸ ਸਕੀਮ ਰਾਂਹੀ ਕੀਤਾ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਮਰੀਜਾਂ ਨੇ ਉਪਰੋਕਤ ਯੋਜਨਾ ਅਧੀਨ ਇਲਾਜ ਕਰਵਾਇਆ ਹੈ ਉਸ ਤੇ ਹੁਣ ਤੱਕ ਲਗਭਗ 12,56,86,822/-ਰੁਪਏ ਦੀ ਰਾਸੀ ਖਰਚ ਕੀਤੀ ਜਾ ਚੁੱਕੀ ਹੈ ਅਤੇ  ਜਿਲ੍ਹੇ ਵਿੱਚ ਲੋਕਾਂ ਨੂੰ 1,70,706 ਈ-ਕਾਰਡ ਲਾਭਪਾਤਰੀਆਂ ਨੂੰ ਦਿੱਤੇ ਜਾ ਚੁੱਕੇ ਹਨ।

ਉਨ੍ਹਾਂ ਦੱਸਿਆ ਕਿ ਇਹ ਕਾਰਡ ਸਿਰਫ 30/-ਰੁਪਏ ਵਿੱਚ ਬਨਾਇਆ ਜਾ ਰਿਹਾ ਹੈ ਜੋ ਕਿ ਨੇੜੇ ਦੇ ਸਾਰੇ ਸੁਵਿਧਾ ਕੇਂਦਰ , ਪਠਾਨਕੋਟ ਅਤੇ ਨਰੋਟ ਜੈਮਲ ਸਿੰਘ ਦੇ ਮੰਡੀ ਬੋਰਡ ਦਫਤਰ ਤੋਂ ਇਲਾਵਾ ਸਿਵਲ ਹਸਪਤਾਲ ਪਠਾਨਕੋਟ, ਸਾਰੀਆਂ ਸਿਹਤ ਸੰਸਥਾਂਵਾ ਘਰੋਟਾ, ਬੁੰਗਲ ਬੰਧਾਨੀ, ਨਰੋਟ ਜੈਮਲ ਸਿੰਘ, ਸੁਜਾਨਪੁਰ ਵਿੱਚ ਵੀ ਬਨਾਏ ਜਾ ਰਹੇ ਹਨ। ਇਸ ਲਈ ਸਿਹਤ ਵਿਭਾਗ ਪਠਾਨਕੋਟ ਵਲੋਂ ਸਾਰੇ ਯੋਗ ਪਰਿਵਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ। ਕਿ ਉਹ ਆਪਣੇ ਕਾਰਡ ਜਲਦੀ ਤੋਂ ਜਲਦੀ ਬਨਾਉਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਚਨਚੇਤ ਸਥਿਤੀ ਸਮੇਂ ਅਤੇ ਕੋਈ ਵੀ ਮੰਦਭਾਗੀ ਘਟਨਾ ਵਾਪਰਨ ਤੇ ਜਿੰਦਗੀਆਂ ਦਾ ਵੱਧ ਤੋਂ ਵੱਧ ਬਚਾ ਹੋ ਸਕੇ।

LEAVE A REPLY

Please enter your comment!
Please enter your name here