ਠੇਕਾ ਕਾਮੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਓਪ ਮੁੱਖ ਇੰਜੀਨੀਅਰ ਦਫਤਰ ਦਾ ਕੀਤਾ ਘਿਰਾਉ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪਾਵਰਕਾਮ ਐੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਸਰਕਲ ਹੋਸ਼ਿਆਰਪੁਰ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਕਿਰਤ ਕਮਿਸ਼ਨਰ ਪੰਜਾਬ ਤੇ ਪੰਜਾਬ ਸਰਕਾਰ ਖ਼ਿਲਾਫ਼ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸਰਕਲ ਪ੍ਰਧਾਨ ਇੰਦਰਪ੍ਰੀਤ ਸਿੰਘ ਜਨਰਲ ਸਕੱਤਰ-ਪ੍ਰਦੀਪ, ਸ਼ਿਵ ਕੁਮਾਰ ਨੇ ਦੱਸਿਆ ਹੈ ਕਿ ਹੋਸ਼ਿਆਰਪੁਰ ਸਰਕਲ ਦੇ ਸਾਰੇ ਸੀਐਚਬੀ ਕਾਮਿਆ ਨੂੰ ਸਮੇਂ ਸਿਰ ਤਨਖਾਹਾ ਨਾ ਮਿਲਣ ਕਾਰਨ ਬੋਹਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਰਿਹਾ ਹੈ ਓਪ ਮੁੱਖ ਇੰਜੀਨੀਅਰ ਨਾਲ ਸਾਡਿਆ ਮੀਟਿੰਗਾਂ ਵਿ ਹੋਇਆ ਸੀ ਪਰ ਬਿਜਲੀ ਬੋਰਡ ਵਲੋ ਸਾਡੀਆਂ ਮੰਗਾਂ ਨੂੰ ਲੈ ਕੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਹੈ। ਇਸ ਮੀਟਿੰਗ ਵਿੱਚ ਠੇਕੇਦਾਰ ਇੰਦਰਜੀਤ ਬਜਾਜ ਜੋ ਕਿ ਜਲੰਧਰ ਦਾ ਵਾਸੀ ਹੈ।ਓਸ ਵਲੋਂ ਵੀ ਸਾਡੀਆਂ ਮੰਗਾਂ ਦਾ ਹਲ ਨਹੀ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਗਲਬਾਤ ਦੇ ਦੌਰਾਨ ਇੰਦਰਜੀਤ ਬਜਾਜ ਕੰਪਨੀ ਵੱਲੋਂ ਲਿਖਤੀ ਰੂਪ ਵਿੱਚ ਭਰੋਸਾ ਦਿੱਤਾ ਗਿਆ ਸੀ ਕਿ ਹਰੇਕ ਮਹੀਨੇ ਦੇ 10 ਤਰੀਕ ਨੂੰ ਸਾਰੇ ਸਿ ਐਚ ਵਿ ਕਾਮਿਆ ਦੀਆ ਤਨਖਾਹਾ ਓਹਨਾਂ ਦੇ ਖਾਤਿਆ ਵਿਚ ਪਾ ਦਿਤਿਅਾ ਜਾਣਗੀਆ ਪਰ ਠੇਕੇਦਾਰ ਇੰਦਰਜੀਤ ਬਜਾਜ ਅਪਣੇ ਵਾਦਿਆਤੋ ਪਾਸਾ ਵੱਟ ਰਿਹਾ ਹੈ ਤੇ ਨਾਲ ਨਾਲ ਬਿਜਲੀ ਬੋਰਡ ਦੇ ਓਚ ਅਧਿਕਾਰੀ ਵਿ ਇਹਨਾ ਮੀਟਿੰਗਾਂ ਤੋ ਪਾਸਾ ਵਟ ਰਹੇ ਹਨ ।

Advertisements

ਪਿਛਲੇ ਧਰਨਿਆਂ ਦੌਰਾਨ ਦੇ ਕਾਮਿਆ ਦੇ ਗੈਰ ਕਾਨੂੰਨੀ ਢੰਗ ਨਾਲ ਬਿਜਲ ਬੋਰਡ ਤੇ ਠੇਕੇਦਾਰ ਵਲੋ ਸਾਡੇ ਕਾਮਿਆ ਦੇ ਪੈਸੇ ਕੱਟੇ ਗਏ ਹਨ।ਅੱਜ 24 ਫਰਵਰੀ ਦੇ ਘਿਰਾਉ ਤੋ ਬਾਅਦ ਹੋਸ਼ਿਆਰਪੁਰ ਓਪ ਮੁੱਖ ਇੰਜੀਨੀਅਰ ਵਲੋਂ ਮੀਟਿੰਗ ਦਾ ਸੱਦਾ ਦਿਤਾ ਗਿਆ ਸੀ ਤੇ ਮੀਟਿੰਗ ਵਿੱਚ ਸਾਡਿਆ ਮੰਗਾਂ ਨੂੰ ਲੈ ਕੇ ਚਰਚਾ ਕੀਤੀ ਗਈ ਤੇ ਓਹਨਾਂ ਨੇ ਸਾਨੂੰ ਭਰੋਸਾ ਦਿੱਤਾ ਕਿ ਸੀ ਐਚ ਬੀ ਕਾਮਿਆ ਦੀਆ ਤਨਖਾਹਾ ਕੱਲ 25 ਫਰਵਰੀ ਨੂੰ ਪੈ ਜਾਣਗੀਆਂ ਤੇ ਅਗੇ ਤੋ ਤਨਖਾਹ 10 ਤਰੀਕ ਨੂੰ ਪੈ ਜਿਹਾ ਕਰੁਗੀ ।ਸਾਡੀਆ ਮੰਗਾਂ ਨੂੰ ਲੈਕੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਕਿਰਤ ਕਮਿਸ਼ਨਰ ਪੰਜਾਬ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਪਾਵਰਕੌਮ, ਵਾਟਰ ਸਪਲਾਈ ਸੀਵਰੇਜ ਬੋਰਡ, ਸਿਹਤ ਵਿਭਾਗ ਦੀ ਮੈਨੇਜਮੈਂਟ ਨਾਲ ਮੰਗਾਂ ਨੂੰ ਲੈ ਕੇ ਮੰਗਾਂ ਹੱਲ ਕਰਨ ਦੇ ਫ਼ੈਸਲੇ ਹੋਏ ਜਿਵੇਂ ਕਿ ਪਾਵਰਕਾਮ ਵਿਚ ਕੰਮ ਕਰਦੇ ਸੀ ਐਚ ਬੀ ਠੇਕਾ ਕਾਮਿਆਂ ਦੀਆਂ ਛਾਂਟੀਆਂ ਬੰਦ ਕਾਰਨ ਕੱਢੇ ਕਾਮੇ ਬਹਾਲ ਕਰਨ ਡਿਊਟੀ ਦੋਰਾਨ ਕਰੰਟ ਲੱਗਣ ਹੋਏ ਘਾਤਕ ਤੇ ਗੈਰ ਘਾਤਕ ਹੋਏ ਹਾਦਸਿਆ ਦੇ ਪੀਡ਼ਤ ਪਰਿਵਾਰਾਂ ਨੂੰ ਮੁਆਵਜਾ ਨੌਕਰੀ ਦਾ ਪ੍ਰਬੰਧ ਕਰਨ ਸੀਵਰੇਜ ਬੋਰਡ ਵਿੱਚ ਕਾਮਿਆਂ ਨੂੰ ਘੱਟੋ ਘੱਟ ਉਜਰਤਾ ਲਾਗੂ ਕਰਨ ਇੱਕ ਸੌ ਅੱਠ ਐਂਬੂਲੈਂਸ ਰਾਹੀਂ ਗੈਰ ਕਾਨੂੰਨੀ ਢੰਗ ਨਾਲ ਕੱਢੇ ਕਾਮਿਆਂ ਨੂੰ ਬਹਾਲ ਕਰਨ ਅਤੇ ਮੰਗ ਪੱਤਰ ਵਿਚ ਦਰਜ ਮੰਗਾਂ ਦਾ ਤੁਰੰਤ ਹੱਲ ਕਰਨ ਦੇ ਫ਼ੈਸਲੇ ਹੋਏ ਜਿਸ ਨੂੰ ਕਿਰਤ ਮੰਤਰੀ ਲਾਗੂ ਕਰਨ ਤੋਂ ਲਗਾਤਾਰ ਪਾਸਾ ਵੱਟਦਾ ਆ ਰਿਹਾ ਹੈ 17 ਨਵੰਬਰ ਨੂੰ ਕਿਰਤ ਮੰਤਰੀ ਅਤੇ ਪੰਜਾਬ ਸਰਕਾਰ ਖਿਲਾਫ ਮੋਹਾਲੀ ਵਿਖੇ ਸੂਬਾ ਪੱਧਰੀ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਸੀ।

ਪਰ ਪ੍ਰਸ਼ਾਸਨ ਵੱਲੋਂ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਸਬੰਧਤ ਮੈਨੇਜਮੈਂਟ ਅਧਿਕਾਰੀਆਂ ਨਾਲ ਪ੍ਰਸ਼ਾਸਨ ਵਲੋਂ ਦੇਰ ਟਾਈਮ ਬਾਅਦ ਕਿਰਤ ਕਮਿਸ਼ਨਰ ਪੰਜਾਬ ਨਾਲ ਕਿਰਤ ਭਵਨ ਵਿਖੇ ਮੀਟਿੰਗ ਹੋਈ ਜਿਸ ਵਿਚ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਹੀ ਦਿੱਤਾ ਗਿਆ ਐੱਸ ਡੀ ਐੱਮ, ਐੱਸ ਐੱਸ ਪੀ ਸਤਿੰਦਰ ਸਿੰਘ, ਡੀਐੱਸਪੀ ਜਤਿੰਦਰਪਾਲ ਸਿੰਘ, ਵੱਲੋਂ 15 ਦਸੰਬਰ ਤੋਂ ਪਹਿਲਾਂ ਮੀਟਿੰਗ ਕਰਵਾ ਕੇ ਮੰਗਾਂ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਕਿਰਤ ਮੰਤਰੀ ਅਤੇ ਮੈਨੇਜਮੈਂਟਾਂ ਅਤੇ ਪੰਜਾਬ ਸਰਕਾਰ ਦੇ ਗਲਤ ਰਵੱਈਏ ਖਿਲਾਫ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿੱਚ ਠੇਕਾ ਕਾਮਿਆਂ ਵੱਲੋਂ 12 ਮਾਰਚ 2021ਨੂੰ ਸੰਘਰਸ਼ ਵਿੱਢਣ ਦਾ ਐਲਾਨ ਕੀਤਾ ਅਤੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਬਿਜਲੀ ਬਿੱਲ ਦੋ ਹਜਾਰ ਵੀਹ ਕਿਰਤ ਕਾਨੂੰਨਾਂ ਵਿਚ ਕੀਤੀਆਂ ਜਾ ਰਹੀਆਂ ਸੋਧਾਂ ਨੂੰ ਸਰਕਾਰ ਤੋਂ ਰੱਦ ਕਰਨ ਦੀ ਮੰਗ ਕੀਤੀ ਅਤੇ ਕਿਸਾਨ ਸੰਘਰਸ਼ ਵਿੱਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।

LEAVE A REPLY

Please enter your comment!
Please enter your name here