ਘਰ-ਘਰ ਰੋਜਗਾਰ ਮੁਹਿੰਮ ਤਹਿਤ 26 ਫਰਵਰੀ ਨੂੰ ਲਗਾਇਆ ਜਾ ਰਿਹਾ ਹੈ ਰੋਜ਼ਗਾਰ ਮੇਲਾ: ਗੁਰਮੇਲ ਸਿੰਘ

ਪਠਾਨਕੋਟ(ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਜਿਲ੍ਹਾ ਪਠਾਨਕੋਟ ਵਿਖੇ 26 ਫਰਵਰੀ 2021 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉੋਰੋ ਪਠਾਨਕੋਟ ਵਿਖੇ ਰੋਜ਼ਗਾਰ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਲਈ ਜਿਲ੍ਹੇ ਦੇ ਬੇਰੋਜਗਾਰ ਨੋਜਵਾਨ ਮੁੰਡਿਆਂ ਨੂੰ ਅਪੀਲ ਹੈ ਕਿ ਜਿਨ੍ਹਾ ਦੀ ਉਮਰ 18 ਤੋਂ 35 ਸਾਲ ਤੱਕ ਅਤੇ ਸਰੀਰਿਕ ਉਚਾਈ 5 ਫੁੱਟ 6 ਇੰਚ ਹੈ ਉਹ ਇਸ ਰੋਜਗਾਰ ਮੇਲੇ ਵਿਚ ਭਾਗ ਲੈ ਸਕਦੇ ਹਨ। ਇਹ ਪ੍ਰਗਟਾਵਾ ਜਿਲ੍ਹਾ ਰੋਜਗਾਰ ਅਫਸਰ ਗੁਰਮੇਲ ਸਿੰਘ ਨੇ ਕੀਤਾ।

Advertisements

ਉਨ੍ਹਾਂ ਦੱਸਿਆ ਕਿ 26 ਫਰਵਰੀ 2021 ਨੂੰ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਉਰੋ, ਪਠਾਨਕੋਟ ਕਮਰਾ ਨੰ: 352 ਵਿਚ ਰੈਕਸ਼ਾ ਸਿਕਉਰਟੀ ਕੰਪਨੀ ਵਲੋਂ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ । ਚਾਹਵਾਨ ਪ੍ਰਾਰਥੀ ਅਪਣੇ ਦਸਤਾਵੇਜ ਲੈ ਕੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਕਮਰਾ ਨੰ: 352 ਵਿਚ ਸਵੇਰੇ 10:30 ਵਜੇ ਆ ਸਕਦੇ ਹਨ। ਰੈਕਸ਼ਾ  ਸਕਿਉਰਟੀ ਕੰਪਨੀ ਵਿੱਚ ਦਸਵੀਂ ਅਤੇ ਬਾਰਵੀਂ ਪਾਸ ਲੜਕੇ ਭਾਗ ਲੈ ਸਕਦੇ  ਹਨ। ਜਿਲ੍ਹਾ ਰੋਜਗਾਰ ਅਫਸਰ ਨੇ ਪ੍ਰਾਰਥੀਆਂ ਨੂੰ ਇਹ ਅਪੀਲ ਵੀ ਕੀਤੀ ਕਿ ਪੰਜਾਬ ਸਰਕਾਰ ਦੇ ਬਣੇ ਪੋਰਟਲ  WWW.PGRKAM.COM ਤੇ ਅਪਣੀ ਰਜਿਸਟੇ੍ਰਸ਼ਨ ਜਰੂਰੀ ਕਰਵਾਉਣ।

LEAVE A REPLY

Please enter your comment!
Please enter your name here