ਇੰਟਰਨੈਸ਼ਨਲ ਰੋਟਰੀ ਕਲੱਬ ਨੇ ਜਿਲ੍ਹਾ ਨਸ਼ਾ ਛੁਡਾਊ ਤੇ ਰੀਹੈਬਲੀਟੇਸ਼ਨ ਸੈਂਟਰ ਨੂੰ ਭੇਂਟ ਕੀਤੀਆਂ ਕੁਰਸੀਆਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਇੰਟਰਨੈਸ਼ਨਲ ਰੋਟਰੀ ਕਲੱਬ ਹੁਸ਼ਿਆਰਪੁਰ ਵਲੋਂ ਜਿਲ੍ਹਾ ਨਸ਼ਾ ਮੁਕਤੀ ਤੇ ਰੀਹੈਬਲੀਟੇਸ਼ਨ ਸੈਂਟਰ ਮੁੱਹਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਰਜਿੰਦਰ ਮੋਦਗਿਲ ਪ੍ਰਧਾਨ ਰੋਟਰੀ ਕਲੱਬ ਵਲੋਂ 20 ਕੁਰਸੀਆਂ ਭੇਂਟ ਕੀਤੀਆਂ ਗਈਆ ਇਸ ਮੌਕੇ ‘ਤੇ ਕੇਂਦਰ ਮੈਡੀਕਲ ਅਫ਼ਸਰ ਕਮ ਨੋਡਲ ਅਫਸਰ ਓਟ ਨੇ ਕੇਂਦਰ ਦੀ ਪੂਰੀ ਕਾਰਗੁਜ਼ਾਰੀ ਬਾਰੇ ਦੱਸਿਆ

Advertisements

ਉਨ੍ਹਾਂ ਨੇ ਕਿਹਾ ਕਿ ਇਹ ਸੰਸਥਾ 2015 ਤੋਂ  ਪੰਜਾਬ ਭਰ ਚ ਵਧੀਆ ਸੇਵਾਵਾਂ ਪ੍ਰਦਾਨ ਕਰਨੇ ਲਈ ਵਚਨਵੱਧ ਹੈ ਤੇ ਜਿਲ੍ਹੇ ਵਿੱਚ ਮਾਣਯੋਗ ਡਿਪਟੀ ਕਮਿਸ਼ਨਰ-ਕਮ-ਚੇਅਰਪਰਸਨ ਹੁਸ਼ਿਆਰਪੁਰ ਅਧੀਨ ਕਾਰਜ ਕਰਦੀ ਹੈ, ਹੁਣ ਤੱਕ ਇਹ ਸਸੰਥਾ 800 ਮਰੀਜ਼ ਰੀਹੈਬਲੀਟੇਸ਼ਨ ਸੈਂਟਰਾਂ ਤੇ ਓ. ਓ.ਏ.ਟੀ.ਕਲੀਨਿਕ ਕੈਂਪਸ ਡੀ.ਡੀ.ਆਰ.ਸੀ.ਵਿੱਚ 97 ਮਰੀਜ਼ਾਂ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਨ ਚ ਸਫਲਤਾ ਹਾਸਿਲ ਕੀਤੀ ਤੇ ਪੀ.ਐਨ.ਬੀ.ਬੈਂਕ ਤੇ ਹੋਰ ਅਦਾਰਿਆਂ ਵਲੋਂ ਵੋਕੇਸ਼ਨਲ ਕਿਤਾ ਮੁੱਖੀ ਕੋਰਸ ਤੇ ਜਿਲ੍ਹਾ ਰੈੱਡ ਕਰਾਸ ਵਲੋਂ ਕੰਪਿਊਟਰ ਕੋਰਸ ਕਰਾਏ ਜਾਂਦੇ ਹਨ ਤੇ ਕੇਂਦਰ ਵਿਖੇ ਮਰੀਜਾਂ ਦੀ ਗਰੁੱਪ ਕਾਉਂਸਲਿੰਗ,ਵਿਅਕਤੀਗਤ ਕਾਉਂਸਲਿੰਗ,ਅਧਿਆਤਮਕ ਕਾਉਂਸਲਿੰਗ, ਖੇਡਾਂ, ਜਿੰਮ, ਕਸਰਤ ਆਦਿ ਕਰਵਾਏ ਜਾਂਦੇ ਹਨ

ਉਨ੍ਹਾਂ ਨੇ ਕਿਹਾ ਕਿ ਰੋਟਰੀ ਕਲੱਬ ਹੁਸ਼ਿਆਰਪੁਰ ਸਦਾ ਹੀ ਇਸ ਸੰਸਥਾ ਦੇ ਨਾਲ ਮੋਢੇ ਨਾਲ ਮੋਢਾ ਜੋੜ ਸੇਵਾਵਾਂ ਨਿਭਾ ਰਿਹਾ ਹੈ ਇਸ ਮੌਕੇ ‘ਤੇ ਯੋਗੇਸ਼ ਚੰਦਰ ਸਕੱਤਰ-ਕਮ- ਪ੍ਰੋਜੈਕਟ ਚੇਅਰਮੈਨ , ਅਸ਼ੋਕ ਜੈਨ ਖਜਾਨਚੀ, ਸ. ਜੀ.ਐਸ.ਬਾਵਾ ਪਾਸਟ ਗਵਰਨਰ, ਰਵੀ ਜੈਨ ਸਾਬਕਾ ਪ੍ਰਧਾਨ, ਮੀਨੂੰ ਸੇਠੀ ਰੋਟਰੀ ਕਲੱਬ ਹੁਸ਼ਿਆਰਪੁਰ ਨੇ ਸ਼ਮੂਲੀਅਤ ਕੀਤੀ ਇਸ ਮੌਕੇ ‘ਤੇ ਮੈਨੇਜਰ ਨਿਸ਼ਾ ਰਾਣੀ, ਰਿਆਨ ਸੇਠ ਮਸੀਹ ਸਟਾਫ ਨਰਸ, ਚੰਦਨ ਸੋਨੀ, ਸੰਦੀਪ ਕੁਮਾਰੀ ਕਾਉਂਸਲਰ,ਪ੍ਰਸ਼ਾਂਤ ਆਦੀਆਂ, ਹਰਦੀਪ ਕੌਰ ਸਟਾਫ ਨਰਸ, ਅਜੈ ਕੁਮਾਰ ਅਕਾਉਂਟੈਟ,  ਸਰੀਤਾ,ਹਰਵਿੰਦਰ ਸਿੰਘ, ਬੂਟਾ ਸਿੰਘ  ਪੈਸਕੋ ਸੁਰੱਖਿਆ ਤੇ ਕੇਂਦਰ ਵਿਖੇ ਇਲਾਜ ਅਧੀਨ ਮਰੀਜ਼ ਆਦਿ ਹਾਜਰ ਸਨ

LEAVE A REPLY

Please enter your comment!
Please enter your name here