ਰੋਜਗਾਰ ਮੇਲੇ ਨੇ ਬਦਲੀ ਕਰਨਦੀਪ ਦੀ ਜਿੰਦਗੀ, ਕੀਤਾ ਧੰਨਵਾਦ

ਪਠਾਨਕੋਟ(ਦ ਸਟੈਲਰ ਨਿਊਜ਼)। ਅਪਣੇ ਪੈਰ੍ਹਾ ਤੇ ਖੜ੍ਹੇ ਹੋਣ ਦੀ ਚਾਹ ਹਰ ਇੱਕ ਮਨੁੱਖ ਨੂੰ ਹੁੰਦੀ ਹੈ ਫਿਰ ਭਾਵੇ ਚਾਹ ਉਹ ਨੋਕਰੀ ਦੀ ਹੋਵੇ ਜਾਂ ਫਿਰ ਅਪਣਾ ਕੰਮ ਕਾਜ ਕਰਨ ਦੀ। ਕੁਝ ਇਵੇਂ ਦੀ ਹੀ ਕਹਾਣੀ ਕਰਨ ਦੀਪ ਪੁੱਤਰ ਕਰਨੈਲ ਸਿੰਘ ਦੀ ਹੈ। ਜੋ ਆਰਮੀ ਤੋਂ ਰਟਾਇਰ ਆ ਕੇ ਕੋਈ ਅਪਣਾ ਕੰਮ ਕਰਨਾ ਚਾਹੁੰਦਾ ਸੀ ਅਪਣਾ ਕਾਰੋਬਾਰ ਖੋਲਣਾ ਚਾਹੁੰਦਾ ਸੀ, ਪਰ ਅਪਣਾ ਕਾਰੋਬਾਰ ਸ਼ੁਰੂ ਕਰਨ ਲਈ ਉਸ ਕੋਲ ਪੈਸੇ ਅਤੇ ਯੋੋਗ ਅਗਵਾਈ ਦੀ ਕਮੀ ਸੀ।ਉਸ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਕਾਰੋਬਾਰ ਸ਼ੁਰੂ ਕਰਨ ਲਈ ਪੈਸੇ ਦੀ ਲੋੜ ਨੂੰ ਕਿੰਝ ਪੁਰਾ ਕਰੇ।

Advertisements

ਇਸ ਦੋਰਾਨ ਉਸ ਨੇ ਅਖਵਾਰ ਵਿੱਚ ਪੜ੍ਹਿਆ ਕਿ ਜਿਲ੍ਹਾ ਰੋਜ਼ਾਗਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਵਲੋਂ ਮਹੀਨਾਂ ਦਸੰਬਰ -2020 ਵਿਚ  ਸਵੈ-ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਕਰਨਦੀਪ ਨੇ ਦੱਸਿਆ ਕਿ ਮਨ ਵਿਚ ਇੱਕ ਆਸ਼ ਦੀ ਕਿਰਨ ਲੈ ਕੇ ਮੈਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ,ਬਿਉਰੋ ਪਠਾਨਕੋਟ ਵਿਖੇ ਪਹੁੰਚਿਆ।ਉਥੇ ਜਾ ਕੇ ਮੈ ਦੱਸਿਆ ਕਿ ਮੈਂ ਅਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹਾਂ ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਕਿਵੇਂ ਕੀਤਾ ਜਾਵੇ ਅਤੇ ਪੈਸੇ ਦੀ ਸਮੱਸਿਆ ਵੀ ਹੈ।ਮੈਨੂੰ ਉਥੋ ਪਤਾ ਲਗਾ ਕਿ ਪੰਜਾਬ ਸਰਕਾਰ ਵਲੋਂ ਇਸੇ ਮਹੀਨੇ (ਦਸਬੰਰ-2020) ਵਿਚ ਰਾਜ ਪੱੱਧਰੀ ਸਵੈ-ਰੋਜ਼ਾਗਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ ਅਤੇ ਮੈਨੂੰ ਉਹਨਾਂ ਨੇ ਇਹ ਰਾਜ ਪੱਧਰੀ ਸਵੈ-ਰੋਜਗਾਰ ਮੇਲੇ ਵਿਚ ਆਉਣ ਲਈ ਕਿਹਾ।ਮੈਂ ਉਹਨਾਂ ਦੇ ਕਹਿਣ ਤੇ ਸਵੈ-ਰੋਜ਼ਗਾਰ ਮੇਲੇ ਵਿਚ ਭਾਗ ਲਿਆ ਅਤੇ ਮੈਂ ਅਪਣਾ ਕੰਮ ਬਾਰੇ ਦੱਸਿਆ ਕਿ ਮੈਂ ਕਾਰ ਵਾਂਸਇੰਗ ਪੁਆਂਇੰਟ ਖੋਲਣਾ ਚਾਹੁੰਦਾ ਹਾਂ ।ਉਹਨਾਂ ਨੇ ਮੈਨੁੰ ਜਿਲ੍ਹਾ ਉਦਯੋਗ ਕੇਂਦਰ ਵਲੋਂ ਆਏ ਨੁਮਾਂਇੰਦੇ ਨਾਲ ਮਿਲਾਇਆ ਗਿਆ । ਜਿਥੇ ਉਹਨਾਂ ਨੂੰ ਮੈਂ ਆਪਣੇ ਕਾਰੋਬਾਰ ਬਾਰੇ ਦੱਸਿਆ ਕਿ ਮੈਂ ਕਾਰ ਵਾਂਸਇੰਗ ਪੁਆਂਇੰਟ ਖੋਲਣ ਦਾ ਚਾਹਵਾਨ ਹਾਂ।

ਕਰਨਦੀਪ ਨੇ ਦੱਸਿਆ ਕਿ ਰੋਜਗਾਰ ਮੇਲੇ ਦੋਰਾਨ ਮੋਕੇ ਤੇ ਹੀ ਉਸ ਦਾ ਫਾਰਮ ਭਰ ਕੇ ਲੋੋਨ ਲਈ ਅਪਲਾਈ ਕਰਵਾਇਆ ਗਿਆ ਅਤੇ ਇਹ 7 ਲੱਖ 50 ਹਜਾਰ ਦਾ ਲੋਨ ਇੱਕ ਮਹੀਨੇ ਦੇ ਅੰਦਰ ਹੀ  ਡਿਸ਼ਬਰਸ਼ ਹੋ ਗਿਆ। ਜਿਸ ਨਾਲ ਮੈਂ ਅਪਣਾ ਕਾਰੋਬਾਰ ਸ਼ੁਰੂ ਕਰ ਸਕਿਆ ਅਤੇ ਮੈਂ ਅਪਣਾ ਕਾਰੋਬਾਰ ਸ਼ੁਰੂ ਕਰ ਕੇ ਬਹੁਤ ਖੁਸ਼ ਹਾਂ । ਕਰਨਦੀਪ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਪਠਾਨਕੋਟ ਬੇਰੋਜਗਾਰ ਨੋਜਵਾਨ ਲੜਕਿਆਂ ਅਤੇ ਲੜਕੀਆਂ ਨੂੰ ਰੋਜਗਾਰ,ਸਵੈ-ਰੋਜਗਾਰ ਮਹੁੱਈਆ ਕਰਵਾਉਣ ਵਿਚ ਵਰਦਾਨ ਸਾਬਤ ਹੋ ਰਿਹਾ ਹੈ। ਮੈਂ ਪੰਜਾਬ ਸਰਕਾਰ ਅਤੇ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਪਠਾਨਕੋਟ ਦਾ ਬਹੁਤ ਧੰਨਵਾਦ ਕਰਦਾ ਹਾਂ।

LEAVE A REPLY

Please enter your comment!
Please enter your name here