Monday, November 2, 2026
Home Latest ਟਰਾਂਸਪੋਰਟ ਵਿਭਾਗ ਦੇ ਸਾਰੇ ਮੁਲਾਜ਼ਮਾਂ ਤੇ 5% ਵਾਧਾ ਲਾਗੂ ਕਰੇ ਸਰਕਾਰ: ਚੇਅਰਮੈਨ ਬਗੀਚਾ

ਟਰਾਂਸਪੋਰਟ ਵਿਭਾਗ ਦੇ ਸਾਰੇ ਮੁਲਾਜ਼ਮਾਂ ਤੇ 5% ਵਾਧਾ ਲਾਗੂ ਕਰੇ ਸਰਕਾਰ: ਚੇਅਰਮੈਨ ਬਗੀਚਾ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪੰਜਾਬ ਰੋਡਵੇਜ਼/ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11 ਵੱਲੋਂ ਸੰਮੂਹ ਡਿੱਪੂਆਂ ਅੱਗੇ ਗੇਟ ਰੈਲੀਆਂ ਕੀਤੀਆਂ ਗਈਆ ਕਪੂਰਥਲਾ ਡਿਪੂ ਦੇ ਗੇਟ ਤੇ ਬੋਲਦਿਆਂ ਸਹਾਇਕ ਸੂਬਾ ਆਗੂ ਗੁਰਵਿੰਦਰ ਸਿੰਘ ਡਿਪੂ ਪ੍ਰਧਾਨ ਸਤਨਾਮ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਟਰਾਂਸਪੋਰਟ ਵਿਭਾਗ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ, ਨਵੀਆਂ ਬੱਸਾਂ ਪਾਉਣ ਨਵੇਂ ਪਰਮਿਟ ਚੁੱਕਣ,ਟਾਇਮਟੇਬਲ ਬਣਾਉਣ,ਤਨਖ਼ਾਹਾਂ ਪੂਰੀਆਂ ਦੇਣ ਜਾਂ ਬਣਦਾ ਵਾਧਾ ਦੇਣ ਤੋਂ ਸਰਕਾਰ ਵਾਰ ਵਾਰ ਭੱਜ ਰਹੀ ਹੈ ਸਰਕਾਰ ਵਲੋਂ ਟਰਾਂਸਪੋਰਟ ਵਿਭਾਗ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ਜਾ ਰਿਹਾ  ਜਿਸ ਕਾਰਨ ਟਰਾਂਸਪੋਰਟ ਵਿਭਾਗ ਮੰਦੀ ਹਾਲਤ ਵਿੱਚੋਂ ਗੁਜ਼ਰ ਰਿਹਾ ਹੈ ਪਿੱਛਲੇ ਸਮੇਂ ਵਿੱਚ ਯੂਨੀਅਨ ਦੇ ਸੰਘਰਸ਼ ਦੌਰਾਨ ਕਈ ਮੀਟਿੰਗਾਂ ਵਿੱਚ ਮੁੱਖ ਮੰਤਰੀ ਪੰਜਾਬ ਅਤੇ ਸਰਕਾਰ ਭੱਜੀ ਹੈ ਅਤੇ ਕਈ ਮੀਟਿੰਗਾਂ ਵਿੱਚ ਮੰਗਾਂ ਮੰਨਣ ਦੇ ਬਾਵਜੂਦ ਵੀ ਲਾਗੂ ਨਹੀਂ ਕੀਤੀਆਂ ਗਈਆ ਮਿਤੀ 20/09/2023 ਨੂੰ ਟਰਾਂਸਪੋਰਟ ਮੰਤਰੀ ਲਾਲ ਜੀਤ ਭੁੱਲਰ ਅਤੇ ਟਰਾਂਸਪੋਰਟ ਸੈਕਟਰੀ ਪੰਜਾਬ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ 5% ਤਨਖ਼ਾਹ ਵਾਧਾ ਸਾਰੇ ਮੁਲਾਜ਼ਮਾਂ ਤੇ ਲਾਗੂ ਕਰਨ ਦੇ ਲਈ ਕਿਹਾ ਗਿਆ ਸੀ ਪ੍ਰੰਤੂ ਉਸ ਨੂੰ ਵੀ 10 ਦਿਨਾਂ ਬਾਅਦ ਅਤੇ ਕੇਵਲ ਪੁਰਾਣੇ ਮੁਲਾਆ ਤੇ ਹੀ ਲਾਗੂ ਕੀਤਾ ਗਿਆ ਸੀ।

Advertisements

ਟਰਾਂਸਪੋਰਟ ਦੇ ਡਾਇਰੈਕਟਰ ਹਰ ਵਾਰ ਆਪਣਾ ਅੜੀਆਲ ਬਤੀਰਾ ਮੁਲਾਜ਼ਮਾਂ ਦੇ ਨਾਲ ਰੱਖਦੇ ਹਨ ਕੋਈ ਵੀ ਮੰਗ ਦਾ ਹੱਲ ਕੱਢਣ ਨੂੰ ਤਿਆਰ ਨਹੀਂ ਹਨ । ਜੋ ਕਿ ਪਿਛਲਾ ਵਾਧਾ 1/10/2022 ਨੂੰ ਦੇਣਾ ਬਣਦਾ ਸੀ 1 ਸਾਲ ਉਸ ਵਾਧੇ ਨੂੰ ਲਮਕਾਇਆ ਗਿਆ ਜ਼ੋ ਕਿ ਦੁਸਰੀ ਵਾਰ ਵਾਧਾ 1/10/2023 ਨੂੰ ਕਰਨਾ ਬਣਦਾ ਹੈ ਇਸ ਨੂੰ ਲਾਗੂ ਕਰਨ ਵਿੱਚ ਵੀ ਵਿੱਤੀ ਹਲਾਤ ਅਤੇ ਹੋਰ ਬਹਾਨੇ ਬਣਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਰ ਵਾਰ ਮੁਲਾਜ਼ਮਾਂ ਦੀਆਂ ਮੰਨੀਆਂ ਮੰਗਾਂ ਦੇ ਵਿੱਚ ਜਾਣ ਬੁੱਝ ਕੇ ਅੜਿਚਣ ਪੈਦਾ ਕਰਦੇ ਨੇ ਜੋ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਵੀ ਬਹੁਤ ਘੱਟ ਤਨਖਾਹ ਤੇ ਕੰਮ ਕਰਦੇ ਨੇ ਅਤੇ ਜਿਹਨਾਂ ਦੀ ਮਿਹਨਤ ਨਾਲ ਇਹਨਾਂ ਦੀਆਂ ਤਨਖ਼ਾਹਾਂ ਦਾ ਵੀ ਭੁਗਤਾਨ ਹੁੰਦਾ ਹੈ ਉਹਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ ਜ਼ੋ ਮੁਲਾਜ਼ਮਾਂ ਨੂੰ ਰੋਸ ਕਰਨ ਦੇ ਮਜਬੂਰ ਕੀਤਾ ਜਾ ਰਿਹਾ ਹੈ ‌। 

ਗੁਰਮੀਤ ਸਿੰਘ ਨੇ ਬੋਲਦਿਆਂ ਕਿਹਾ ਕਿ ਵਿਭਾਗਾ ਦੇ ਡਾਇਰੈਕਟਰ ਅਤੇ ਉੱਚ ਅਧਿਕਾਰੀਆਂ ਦੀਆ ਨਲਾਇਕੀਆਂ ਕਾਰਨ ਪਿਛਲੇ ਇੱਕ ਸਾਲ 2022-23 ਵਿੱਚ 568 ਬੱਸਾਂ ਸਟਾਫ ਅਤੇ ਸਪੇਅਰ ਪਾਰਟ ਕਾਰਨ ਖੜੀਆਂ ਰਹੀਆਂ ਜਿਸ ਨਾਲ 34021,65 ਲੱਖ ਦਾ ਘਾਟਾ ਪਿਆ,ਬੱਸਾਂ ਖੜੀਆਂ ਰਹੀਆਂ ਅਤੇ ਖੜੀਆਂ ਬੱਸਾਂ ਦਾ ਕਰੀਬ  1930.137 ਲੱਖ ਟੈਕਸ ਦਾ ਘਾਟਾ ਪਿਆ,ਇਸ ਤੋਂ ਇਲਾਵਾ ਟਾਇਰਾ ਦੀ ਖਰੀਦ ਸਮੇਂ ਸਿਰ ਨਾ ਹੋਣ ਕਾਰਨ 50 ਲੱਖ ਦੇ ਕਰੀਬ ਘਾਟਾ ਪਿਆ ਜਿਸ ਦਾ ਕੋਈ ਵਾਲੀ ਵਾਰਿਸ ਨਹੀਂ ਹੈ ਕੱਚੇ ਮੁਲਾਜ਼ਮਾਂ ਨੂੰ ਬਣਦੇ ਹੱਕ ਦੇਣ ਸਮੇਂ ਸਰਕਾਰ ਜਾਂ ਵਿਭਾਗ ਵਿੱਤੀ ਘਾਟੇ ਦਾ ਹਵਾਲਾ ਦਿੰਦਾ ਹੈ । ਜਦ ਕਿ 2021 ਵਿੱਚ ਤਨਖ਼ਾਹ ਵਾਧਾ ਲਾਗੂ ਹੋਣ ਸਮੇਂ ਪੂਰੇ ਪੰਜਾਬ ਦੀ ਬੁਕਿੰਗ 30-32 ਰੁਪਏ ਪ੍ਰਤੀ ਕਿਲੋਮੀਟਰ ਸੀ ਹੁਣ ਇਹ ਵਰਕਰਾਂ ਦੀ ਮਿਹਨਤ ਸਦਕਾ 60-65 ਰੁਪਏ ਪ੍ਰਤੀ ਕਿਲੋਮੀਟਰ ਹੈ ਭਾਵ ਵਰਕਰਾਂ ਨੇ ਪੈਸੇ ਡਬਲ ਵੱਟਕੇ ਦੇਣੇ ਸ਼ੁਰੂ ਕਰ ਦਿੱਤੇ ਹਨ ਪਰ ਅਫ਼ਸਰਸ਼ਾਹੀ ਦੀਆਂ ਨਾਲਾਇਕੀਆਂ ਕਾਰਨ ਵਿਭਾਗ ਹੁਣ ਵੀ ਘਾਟੇ ਵੱਲ ਹੀ ਜਾ ਰਿਹਾ ਹੈ ਠੇਕੇਦਾਰਾਂ ਨੂੰ ਖੁੱਲਾ ਦਿੱਤੀਆਂ ਗਈਆ ਹਨ ਭਰਤੀਆਂ ਵਿੱਚ ਲੱਖਾਂ ਰੁਪਏ ਦੀ ਰਿਸ਼ਵਤ ਕੱਠੀ ਕੀਤੀ ਜਾ ਰਹੀ ਹੈ ਅਤੇ ਵਿਭਾਗ ਦੇ ਡਿਫਾਲਟਰ ਹੋਣ ਦੇ ਬਾਵਜੂਦ ਠੇਕੇਦਾਰ ਨੂੰ ਮਿਲੀਭੁਗਤ ਨਾਲ ਠੇਕਾ ਦਿੱਤਾ ਗਿਆ ਹੈ  ਉਹਨਾਂ ਮੰਗ ਕੀਤੀ ਕੀ ਕੁਰੱਪਟ ਅਤੇ ਵਿਭਾਗ ਨੂੰ ਘਾਟਾ ਪਾਉਣ ਵਾਲੇ ਅਧਿਕਾਰੀਆਂ ਖਿਲਾਫ ਤਰੁੰਤ ਕਾਰਵਾਈ ਕੀਤੀ ਜਾਵੇ  ।

ਮੀਤ ਪ੍ਰਧਾਨ ਗੁਰਭੇਜ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਹੋਏ ਡੀ ਸੀ ਰੇਟਾਂ ਦਾ ਵਾਧਾ ਅਤੇ  1/10/2023 ਨੂੰ ਲੱਗਣ ਵਾਲਾ 5% ਦਾ ਵਾਧਾ ਸਾਰੇ ਮੁਲਾਜ਼ਮਾਂ ਤੇ ਵਿਭਾਗ ਵਲੋਂ ਲਾਗੂ ਕਰਕੇ ਤਨਖਾਹ 8-11-2023 ਤੱਕ ਨਾ ਪਾਈਆਂ ਗਈਆ ਤਾਂ ਆਉਣ ਵਾਲੀ 9 ਨਵੰਬਰ ਤਨਖ਼ਾਹ ਨਹੀਂ ਕੰਮ ਨਹੀਂ ਦੇ ਨਾਅਰੇ ਹੇਠ ਸਮੂੱਚਾ ਟਰਾਂਸਪੋਰਟ ਕਾਮਾ ਬੱਸਾਂ ਦਾ ਚੱਕ ਜਾਮ ਕਰੇਗਾ  ਅਤੇ ਟਰਾਂਸਪੋਰਟ ਮੰਤਰੀ ਜਾਂ ਮੁੱਖ ਮੰਤਰੀ ਪੰਜਾਬ ਦੇ ਘਰ ਅੱਗੇ ਧਰਨਾ ਸਮੇਤ ਰੋਡ ਜਾਮ ਵਰਗੇ ਤਿੱਖੇ ਸੰਘਰਸ਼ ਕੀਤੇ ਜਾਣਗੇ ਤੇ ਕਾਲੀ ਦਿਵਾਲੀ ਮਨਾਈ ਜਾਵੇਗੀ।

LEAVE A REPLY

Please enter your comment!
Please enter your name here