ਪਤਨੀ ਦਾ ਕਤਲ ਕਰਨ ਵਾਲੇ ਐੱਨਆਰਆਈ ਪਤੀ ਨੂੰ ਪੁਲਿਸ ਨੇ 30 ਘੰਟਿਆਂ ’ਚ ਕੀਤਾ ਕਾਬੂ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ।  ਬੀਤੇ ਦਿਨੀਂ ਐੱਨ.ਆਰ.ਅਈ ਪਤੀ ਵੱਲੋਂ ਆਪਣੀ ਪਤਨੀ ਦਾ ਕਤਲ ਕਰਨ ਦੇ ਮਾਮਲੇ ’ਚ ਥਾਣਾ ਸਦਰ ਦੀ ਪੁਲਿਸ ਨੇ ਅਰੋਪੀ ਨੂੰ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪੁਲਿਸ ਲਾਇਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਐੱਸ.ਐੱਸ.ਪੀ ਕਪੂਰਥਲਾ ਵਤਸਲਾ ਗੁਪਤਾ ਦੇ ਨੇ ਦਸਿਆ ਕਿ ਲਖਵੀਰ ਸਿੰਘ ਪੁੱਤਰ ਲਖਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਮੁਬਾਰਕਪੁਰ ਥਾਣਾ ਸਦਰ ਨਕੋਦਰ ਜਿਲਾ ਜਲੰਧਰ ਨੇ ਦਸਿਆ ਕਿ ਉਸਦੀਆਂ ਚਾਰ ਭੈਣਾ ਹਨ ਜੋ ਸਾਰੀਆ ਸ਼ਾਦੀਸ਼ੁਦਾ ਹਨ ਅਤੇ ਮੇਰੀ ਇੱਕ ਭੈਣ ਹਰਪ੍ਰੀਤ ਕੌਰ ਜੋ ਮੇਰੇ ਤੋਂ ਛੋਟੀ ਸੀ, ਜਿਸ ਦਾ ਵਿਆਹ ਸੁਰਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਜੈਅਤੇਵਾਲੀ ਥਾਣਾ ਆਦਮਪੁਰ ਜਿਲਾ ਜਲੰਧਰ ਨਾਲ ਸਾਲ 1996 ਵਿੱਚ ਹੋਇਆ ਸੀ। ਸੁਰਿੰਦਰ ਸਿੰਘ ਪੁੱਤਰ ਸੁੱਚਾ ਸਿੰਘ ਉਕਤ ਜੋ ਕਿ ਨਸ਼ੇ ਕਰਨ ਦਾ ਆਦੀ ਸੀ ਤੇ ਮੇਰੀ ਭੈਣ ਨੂੰ ਨਸ਼ਾ ਪੀ ਕੇ ਕੁੱਟਮਾਰ ਕਰਦਾ ਸੀ ਜਿਸ ਕਰਕੇ ਮੇਰੀ ਭੈਣ ਹਰਪ੍ਰੀਤ ਕੋਰ ਦਾ ਉਸ ਨਾਲ ਸਾਲ 2005 ਵਿੱਚ ਉਸ ਨਾਲ ਤਲਾਕ ਹੋ ਗਿਆ ਤੇ ਫਿਰ ਉਹ ਆਪਣੀ ਭੈਣ ਹਰਪ੍ਰੀਤ ਕੌਰ ਦੀ ਸ਼ਾਦੀ ਸਾਲ 2007 ਵਿੱਚ ਸੁਖਦੇਵ ਸਿੰਘ ਪੁੱਤਰ ਸੀਤਲ ਸਿੰਘ ਵਾਸੀ ਸੰਧੂ ਚੱਠਾ ਨਾਲ ਕਰ ਦਿੱਤਾ ਸੀ, ਜੋ ਉਹ ਵੀ ਪਹਿਲਾ ਸ਼ਾਦੀ ਸ਼ੁਦਾ ਸੀ ਜੋ ਕਿ ਵਿਦੇਸ਼ ਇਟਲੀ ਰਹਿੰਦਾ ਸੀ।

Advertisements

5 ਮਹੀਨੇ ਪਹਿਲਾ ਸੁਖਦੇਵ ਸਿੰਘ ਨੇ ਮੇਰੀ ਭੈਣ ਹਰਪ੍ਰੀਤ ਕੋਰ ਨੂੰ ਆਪਣੇ ਪਾਸ ਇਟਲੀ ਬੁਲਾਇਆ ਸੀ ਤਾ ਇਟਲੀ ਜਾਣ ਤੋਂ ਕੱਝ ਚਿਰ ਬਾਅਦ ਹੀ ਮੇਰੀ ਭੈਣ ਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਭਾਜੀ ਇਥੇ ਮਹੋਲ ਠੀਕ ਨਹੀ ਹੈ ਮੈਂ ਇਥੇ ਠੀਕ ਨਹੀ ਰਹਿੰਦੀ ਤੁਸੀਂ ਮੈਨੂੰ ਆਪਣੇ ਪਾਸ ਬੁਲਾ ਲਓ ਮੈਂ ਤੁਹਾਡੇ ਭਾਂਡੇ ਮਾਂਜ ਕੇ ਗੁਜਾਰਾ ਕਰ ਲਵਾਂਗੀ ਪਰ ਮੈਂ ਇਥੈ ਸੁਖਦੇਵ ਸਿੰਘ ਦੇ ਪਾਸ ਇਟਲੀ ਨਹੀ ਰਹਿਣਾ ਤਾਂ ਮੈਂ ਫਿਰ ਆਪਣੀ ਭੈਣ ਨੂੰ ਇੱਥੋਂ ਟਿਕਟ ਭੇਜ ਕੇ ਵਾਪਸ ਇੰਡੀਆ ਬੁਲਾ ਲਿਆ ਤਾ ਮੇਰੀ ਭੈਣ ਇਟਲੀ ਤੋਂ ਆ ਕੇ ਕੱੁਝ ਦਿਨ ਮੇਰੇ ਪਾਸ ਰਹੀ ਜਦੋਂ ਠੀਕ ਹੋ ਗਈ ਤਾਂ ਉਹ ਆਪਣੇ ਪਿੰਡ ਸੰਧੂ ਚੱਠੇ ਆ ਗਈ ਤੇ ਇਥੇ ਰਹਿਣ ਲੱਗ ਪਈ ਤਾਂ ਮੇਰੇ ਜੀਜੇਂ ਸੁਖਦੇਵ ਸਿੰਘ ਨੇ ਕਈ ਵਾਰ ਮੈਨੂੰ ਇਟਲੀ ਤੋਂ ਫੋਨ ਕਰਕੇ ਦੱਸਿਆ ਕਿ ਇਸ ਦਾ ਚਾਲ ਚੱਲਣ ਸਹੀ ਨਹੀਂ ਹੈ ਮੈਂ ਇਸ ਨੂੰ ਜਦੋਂ ਇੰਡੀਆ ਆ ਗਿਆ ਜਾਨੋ ਮਾਰ ਦੇਣਾ ਹੈ ਤੇ ਇਹ ਸਾਡੇ ਹੋਰ ਵੀ ਰਿਸ਼ਤੇਦਾਰ ਕੋਲ ਵੀ ਮੇਰੀ ਭੈਣ ਬਾਰੇ ਬੁਰਾ ਭਲਾ ਕਹਿੰਦਾ ਰਿਹਾ ਪਰ ਮੈਂ ਇਸ ਨੂੰ ਕਹਿੰਦਾ ਸੀ ਕਿ ਤੂੰ ਇੰਡੀਆ ਆਜਾ ਤੁਹਾਨੂੰ ਦੋਨਾ ਨੂੰ ਬਿਠਾ ਕੇ ਤੁਹਾਡਾ ਰਾਜੀਨਾਮਾ ਕਰਾ ਦਿੰਦੇ ਹਾਂ ਤਾਂ ਇਹ ਮੇਰਾ ਫੋਨ ਕੱਟ ਦਿੰਦਾ ਸੀ। ਐੱਸ.ਐੱਸ.ਪੀ ਵਤਲਾ ਗੁਪਤਾ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਕਿਹਾ ਕਿ ਉਹ ਦਾਣਾ ਮੰਡੀ ਖੀਵੇ ਮੋਜੂਦ ਸੀ ਕਿ ਮੈਨੂੰ ਮੇਰੇ ਦੋਸਤ ਜਸਵਿੰਦਰ ਸਿੰਘ ਭਲਵਾਨ ਪੁੱਤਰ ਪ੍ਰੀਤਮ ਸਿੰਘ ਵਾਸੀ ਸੰਧੂ ਚੱਠਾ ਨੇ ਫੋਨ ਕਰਕੇ ਦੱਸਿਆ ਕਿ ਤੇਰੇ ਜੀਜਾ ਸੁਖਦੇਵ ਸਿੰਘ ਜੋ ਕਿ ਇਟਲੀ ਰਹਿੰਦਾ ਸੀ ਸਵੇਰੇ ਘਰ ਆਇਆ ਅਤੇ ਤੇਰੀ ਭੈਣ ਹਰਪ੍ਰੀਤ ਕੌਰ ਨੂੰ ਜਾਨੋਂ ਮਾਰ ਕੇ ਫਰਾਰ ਹੋ ਗਿਆ ਹੈ।

ਜਦੋਂ ਮੈਂ ਮੌਕੇ ’ਤੇ ਆਇਆ ਤਾਂ ਦੇਖਿਆ ਕਿ ਮੇਰੀ ਭੈਣ ਹਰਪ੍ਰੀਤ ਕੋਰ ਦੀ ਲਾਸ਼ ਘਰ ਦੀ ਲੋਬੀ ਵਿੱਚ ਫਰਸ਼ ’ਤੇ ਖੂਨ ਨਾਲ ਲਥ-ਪਥ ਹੋਈ ਪਈ ਸੀ ਤਾਂ ਉਥੇ ਮੌਜੂਦ ਔਰਤ ਜਗਦੀਸ਼ ਕੌਰ ਪਤਨੀ ਸਰਬਜੀਤ ਸਿੰਘ, ਵਾਸੀ ਸੰਧੂ ਚੱਠਾ ਨੇ ਦੱਸਿਆ ਕਿ ਮੈਂ ਰੋਜਾਨਾ ਦੀ ਤਰਾ ਅੱਜ ਵੀ ਸਵੇਰੇ ਸੈਰ ਕਰਨ ਨੂੰ ਜਾ ਰਹੀ ਸੀ ਤਾਂ ਜਦੋਂ ਮੈਂ ਹਰਪ੍ਰੀਤ ਕੌਰ ਦੇ ਗੇਟ ਮੂਹਰੇ ਆਈ ਤਾ ਹਰਪ੍ਰੀਤ ਕੋਰ ਵੀ ਰੋਜਾਨਾ ਦੀ ਤਰਾਂ ਗੁਰੂ ਘਰ ਜਾਣ ਲਈ ਘਰ ਨੂੰ ਤਾਲਾ ਲਗਾ ਰਹੀ ਸੀ ਤਾ ਉਸੇ ਵਕਤ ਹੀ ਹਰਪ੍ਰੀਤ ਕੌਰ ਦਾ ਪਤੀ ਸੁਖਦੇਵ ਸਿੰਘ ਜੋ ਇਟਲੀ ਰਹਿੰਦਾ ਸੀ ਆ ਗਿਆ ਜਿਸ ਨੂੰ ਮੈਂ ਪਹਿਚਾਣ ਲਿਆ ਸੀ ਤੇ ਹਰਪ੍ਰੀਤ ਕੌਰ ਨੂੰ ਖਿੱਚ ਕੇ ਘਰ ਦੇ ਅੰਦਰ ਲੈ ਗਿਆ ਤੇ ਗੇਟ ਬੰਦ ਕਰਕੇ ਉਸ ਨਾਲ ਕੁੱਟ ਮਾਰ ਕਰਨ ਲੱਗ ਪਿਆ।ਹਰਪ੍ਰੀਤ ਕੌਰ ਦੀਆ ਚੀਖਾ ਦੀ ਅਵਾਜ ਸੁਣ ਕੇ ਰੋਲਾ ਪਾਇਆ ਤਾ ਆਂਢ-ਗੁਆਂਢ ਦੇ ਲੋਕ ਇਕੱਠੇ ਹੋ ਗਏ ਤਾਂ ਸੁਖਦੇਵ ਸਿੰਘ ਘਰ ਦੇ ਪਿਛਲੇ ਦਰਵਾਜੇ ਰਾਹੀ ਘਰੋਂ ਫਰਾਰ ਹੋ ਗਿਆ।

ਐੱਸ.ਐੱਸ.ਪੀ ਨੇ ਦਸਿਆ ਕਿ ਥਾਣਾ ਸਦਰ ਦੀ ਪੁਲਿਸ ਵੱਲੋਂ ਐੱਸ.ਐੱਚ.ਓ ਇੰਸਪੈਕਟਰ ਸੋਨਮਦੀਪ ਕੌਰ ਦੀ ਅਗਵਾਈ ਵਿੱਚ ਅਰੋਪੀ ਪਤੀ ਨੂੰ 30 ਘੰਟਿਆਂ ਦੇ ਅੰਦਰ ਹੀ ਕਾਬੂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਰੋਪੀ ਕੋਲੋਂ ਵਾਰਦਾਤ ਵਾਲਾ ਪਰਨਾ ਵੀ ਬਰਾਮਦ ਕਰ ਲਿਆ, ਜਿਸ ਨਾਲ ਉਸਨੇ ਆਪਣੀ ਪਤਨੀ ਦਾ ਕਤਲ ਕੀਤਾ ਸੀ। ਇਸ ਮੌਕੇ ਐੱਸ.ਪੀ ਡੀ ਰਮਨਿੰਦਰ ਸਿੰਘ, ਡੀ.ਐੱਸ.ਪੀ ਸਬ ਡਵੀਜਨ ਮਨਪ੍ਰੀਤ ਸ਼ੀਹਮਾਰ, ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ, ਐੱਸ.ਐੱਚ.ਓ ਸਦਰ ਇੰਸ: ਸੋਨਮਦੀਪ ਕੌਰ ਵੀ ਮੌਜੂਦ ਸਨ।

LEAVE A REPLY

Please enter your comment!
Please enter your name here