ਵਿਸ਼ਵ ਕੰਨ ਦੇਖ ਭਾਲ ਦਿਵਸ ਤੇ ਜਿਲਾ ਪੱਧਰੀ ਸੈਮੀਨਾਰ ਅਤੇ ਜਾਗਰੂਕਤਾ ਰੈਲੀ ਦਾ ਆਯੋਜਨ

ਹੁਸ਼ਿਆਰਪੁਰ (ਦ ਸੱਟੈਲਰ ਨਿਊਜ਼)। ਬੋਲਾਪਨ ਤੋ ਬਚਾਅ ਸਬੰਧੀ ਰਾਸ਼ਟਰੀ ਪ੍ਰੋਗਰਾਮ ਅਧੀਨ ਦਿੱਤੇ ਗਏ ਥੀਮ ਆਪਣੀ ਸੁਨਣ ਸ਼ਕਤੀ ਦੀ ਜਾਂਚ ਕਰਵਾਉ ਤਹਿਤ ਸਿਵਲ ਸਰਜਨ ਡਾ ਰਣਜੀਤ ਸਿੰਘ ਘੋਤੜਾ ਦੀ ਪ੍ਰਧਾਨਗੀ ਹੇਠ ਅੰਤਰਰਾਸ਼ਟਰੀ ਕੰਨ ਦੇਖਭਾਲ ਦਿਵਸ ਮਨਾਇਆ ਗਿਆ ਜਿਸ ਤਹਿਤ ਕੰਨਾਂ ਦੀਆਂ ਬਿਮਾਰੀਆਂ ਸੈਮੀਨਾਰ ਅਤੇ ਜਾਗਰੂਕਤਾਂ ਰੈਲੀ ਕੱਢੀ ਗਈ । ਇਸ ਮੋਕੇ ਸੀਨੀਅਰ ਮੈਡੀਕਲ ਅਫਸਰ ਡਾ ਸਵਾਤੀ ,ਨੋਡਲ  ਡਾ ਕਮਲੇਸ਼ ਕੋਰ ਅਤੇ ਕੰਨ ਨੱਕ ਅਤੇ ਗਲੇ ਦੇ ਮਾਹਿਰ ਡਾ  ਗਗਨਦੀਪ ਕੋਰ , ਜਿਲਾ ਮਾਸ ਮੀਡੀਆ ਅਫਸਰ ਪਰਸ਼ੋਤਮ ਲਾਲ ,  ਮਲਟੀਪਰਪਜ ਫੀਮੇਲ  ਸਕੂਲ ਪ੍ਰਿੰਸੀਪਲ ਤ੍ਰਿਸ਼ਲਾ ਦੇਵੀ ਅਮਨਦੀਪ ਸਿੰਘ ਬੀ. ਬੀ. ਸੀ ਅਤੇ ਮਾਸ ਮੀਡੀਆ ਵਿੰਗ ਤੋ ਗੁਰਵਿੰਦਰ ਸ਼ਾਨੇ ਆਦਿ ਹਾਜਰ ਸਨ ।

Advertisements

ਸੈਮੀਨਾਰ ਨੂੰ ਸਬੋਧਨ ਕਰਦੇ ਹੋਏ ਸਿਵਲ ਸਰਜਨ ਨੇ ਦੱਸਿਆ ਕਿ ਵਿਸ਼ਵ ਸੁਨਣ ਦਿਵਸ ਮਨਾਉਣ ਦਾ ਮਕਸਦ ਬੋਲੇਪਨ ਕਾਰਨ ਹੋਣ ਵਾਲੀ ਅਪਗੰਤਾ ਨੂੰ ਰੋਕਣਾ ਹੈ , ਕਿਉਕਿ ਜਿਸ ਵਿਆਕਤੀ ਦੇ ਸੁਨਣ ਦੀ ਸਮੱਰਥਾ ਘੱਟ ਜਾਦੀ ਹੈ ਉਸ ਦੀ ਮਾਨਸਿਕ ਤਰੱਕੀ ਵੀ ਨਹੀ ਹੁੰਦੀ , ਜਮਾਦਰੂ ਬੋਲਾਪਨ ਰੋਕਣ ਲਈ ਗਰਭਵਤੀ ਔਰਤ ਦਾ ਮਹਿਰ ਡਾਕਟਰ ਕੋਲ ਸਮੇ ਸਮੇ ਸਿਰ ਚੈਕਅਪ , ਬੱਚਿਆ ਦਾ ਸੰਪਰੂਨ ਟੀਕਾਕਰਨ , ਸਰੀਰਕ ਅਪੰਗਤਾਵਾ ਨੂੰ ਰੋਕਣ ਵਿੱਚ ਸਹਾਈ ਸਾਵਿਤ ਹੁੰਦੇ ਹਨ । ਹੋਰ ਜਿਕਰ ਕਰਦਿਆ ਉਹਨਾਂ ਕਿਹਾ ਕੰਨਾ ਨੂੰ ਸਾਫ ਕਰਨ ਲਈ ਤਿਖੀਆ ਵਸਤੂਆ ਵਰਤੋ ਨਾ ਕੀਤੀ ਜਾਵੇ ਅਤੇ ਜੇਕਰ ਕੰਨ ਵਿੱਚ ਕਿਸੇ ਤਰਾ ਦਾ ਲਾਗ ਹੁੰਦੀ ਹੈ ਤਾਂ ਉਸਨੂੰ ਉਸੇ ਵਕਤ ਕੰਨਾਂ ਦੇ ਡਾਕਟਰ ਦੀ ਸਲਾਹ ਲਈ ਜਾਵੇ ।

ਇਸ ਮੋਕੇ ਪ੍ਰੋਗਰਾਮ ਅਫਸਰ ਡਾ ਕਮਲੇਸ਼  ਕੰਨਾ ਦੀਆਂ ਬਿਮਾਰੀਆ ਬੋਲਾਪਨ ਹੋਣ ਦੇ ਕਾਰਨ ਤੇ ਕੰਨਾਂ ਦੀ ਦੇਖਭਾਲ ਕਰਨ ਬਾਰੇ ਦੱਸਦੇ ਹੋਏ ਕਿਹਾ ਕਿ ਸੜਕ ਕਿਨਾਰੇ ਬੈਛੇ ਵਿਆਕਤੀ ਪਾਸੋ ਕੰਨ ਸਾਫ ਕਰਵਾਉਣ ਤੇ ਪਰਹੇਜ ਕੀਤਾ ਜਾਵੇ ਅਤੇ ਘੱਟ ਸੁਨਣ ਲ਼ਕਤੀ ਵਾਲੇ ਬੱਚਿਆ ਨੂੰ ਦੂਜੇ ਬੱਚਿਆਂ ਨਾਲ ਰੱਲ ਮਿਲ ਕੇ ਖੇਢਣ ਲਈ ਉਤਸਾਹਿਤ ਕੀਤਾ ਜਾਵੇ । 60 ਸਾਲ ਦੀ ਉਮਰ ਤੋ ਬਆਦ ਹਰ ਸਾਲ ਸੁਣਵਾਈ ਦਾ ਟੈਸਟ ਕਰਵਾਉਣ ਲਾਜਮੀ ਹੈ । ਆਪਣਾ ਕੰਨਾ ਨੂੰ ਉਚੀ ਅਵਾਜ ਤੇ ਸੱਟ ਲੱਗਣ ਤੋ  ਬਚਾਇਆ ਜਾਵੇ । ਇਸ ਉਪਰੰਤ ਸਿਹਤ ਵਿਭਾਗ ਵੱਲੋ ਇਕ ਜਾਗਰੂਕਤਾ ਰੈਲੀ ਝੰਡੀ ਦਿੱਤੀ ਜਿਸ ਵਿੱਚ ਬੱਚਿਆ ਨੇ ਕੰਨਾ ਦੀ ਸੰਭਾਲ ਬਾਰੇ ਪੋਸਟਰਾ  ਰਾਹੀ ਲੋਕਾਂ ਨੂੰ ਸਨੇਹਾ ਦਿੱਤਾ ਗਿਆ । 

LEAVE A REPLY

Please enter your comment!
Please enter your name here