ਮੰਤਰੀਆ ਦੀ ਯਾਦਾਸ਼ਤ ਵਾਕਿਆ ਹੀ ਕਮਜ਼ੋਰ, 2 ਦਿਨ ਵਿਚ ਹੀ ਭੁੱਲ ਗਏ ਮੀਟਿੰਗ ਦਾ ਵਾਅਦਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ, ਕੈਬਿਨਟ ਮੰਤਰੀਆ ਵਿਧਾਇਕਾਂ ਅਤੇ ਹੋਰ ਸੀਨੀਅਰ ਆਗੂਆ ਦੀ ਯਾਦਦਾਸ਼ਤ ਵਾਕਿਆ ਹੀ ਕਮਜ਼ੋਰ ਹੈ ਜੋ ਕਿ ਮੀਟਿੰਗ ਦਾ ਸਮਾਂ ਦੇ ਕੇ 2 ਦਿਨ ਵਿਚ ਭੁੱਲ ਗਏ ਇਹ ਕਹਿਣਾ ਹੈ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਮੁਲਾਜ਼ਮ ਆਗੂ ਗੁਰਜਿੰਦਰ ਸਿੰਘ ਬਣਵੈਤ ਦਾ ਦਫਤਰੀ ਕਰਮਚਾਰੀ ਯੂਨੀਅਨ ਵੱਲੋਂ 27 ਫਰਵਰੀ ਨੂੰ  ਕੈਬਿਨਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਮੰਗਾਂ ਦੀ ਪੂਰਤੀ ਨਾ ਹੋਣ ਤੇ ਰੋਸ ਵਜੋਂ ਬਦਾਮ ਦੇਣ ਦਾ ਐਲਾਨ ਕੀਤਾ ਸੀ।26 ਫਰਵਰੀ ਨੂੰ ਕੈਬਿਨਟ ਮੰਤਰੀ ਦੇ ਨਿੱਜੀ ਸਕੱਤਰ ਨਸੀਬ ਸੰਧੂ ਵੱਲੋਂ ਜਥੇਬੰਦੀ ਦੀ ਖੇਡ ਮੰਤਰੀ ਨਾਲ 1 ਮਾਰਚ 2021 ਨੂੰ ਮੀਟਿੰਗ ਕਰਵਾਉਣ ਦਾ ਵਾਅਦਾ ਕੀਤਾ ਜਿਸ ਉਪਰੰਤ ਜਥੇਬੰਦੀ ਵੱਲੋਂ 27ਫਰਵਰੀ 2021 ਦਾ ਐਕਸ਼ਨ ਮੁਲਤਵੀ ਕਰ ਦਿੱਤਾ ਗਿਆ ਸੀ ਪ੍ਰੰਤੂ ਕਲ ਨਿੱਜੀ ਸਕੱਤਰ ਵੱਲੋਂ ਮੀਟਿੰਗ ਦਾ ਸਮਾਂ ਤੇ ਸਥਾਨ ਦੱਸਣ ਤੋਂ ਟਾਲਾ ਵੱਟਿਆ ਗਿਆ ਜਿਸ ਤੋਂ ਸਪੱਸ਼ਟ ਹੈ ਕਿ ਖੇਡ ਮੰਤਰੀ ਮੁਲਾਜ਼ਮਾਂ ਨਾਲ ਮੀਟਿੰਗ ਕਰਨ ਤੋਂ ਮੁੱਕਰ ਗਏ ਹਨ।ਆਗੂਆ ਨੇ ਐਲਾਨ ਕੀਤਾ ਕਿ ਮੁਲਤਵੀ ਕੀਤਾ ਐਕਸ਼ਨ 6 ਮਾਰਚ 2021 ਨੂੰ ਨੋਜਵਾਨ ਮਾਮਲੇ ਤੇ ਖੇਡ ਮੰਤਰੀ ਦੇ ਘਰ ਦੇ ਬਾਹਰ ਫਿਰੋਜ਼ਪੁਰ ਵਿਖੇ ਹਰ ਹਾਲਾਤ ਵਿਚ ਕਰਨਗੇ ਅਤੇ ਵੱਡਾ ਇਕੱਠ ਕਰਕੇ ਸਰਕਾਰ ਦਾ ਪਿੱਟ ਆਪਾ ਵੀ ਕਰਨਗੇ।

Advertisements

ਮੁਲਾਜ਼ਮ ਆਗਆ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਪਾਰਟੀ ਵੱਲੋਂ 2017 ਚੋਣਾ ਦੋਰਾਨ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁਲਾਜ਼ਮਾਂ ਨਾਲ ਮੁਲਾਕਾਤ ਕਰਕੇ ਭਰੋਸਾ ਵੀ ਦਿੱਤਾ ਸੀ ਕਿ ਸੱਤਾ ਵਿਚ ਆਉਦੇ ਹੀ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ ਪਰ 4 ਸਾਲ ਬਤਿਣ ਦੇ ਬਾਵਜੂਦ ਵੀ ਮੁਲਾਜ਼ਮ ਨੂੰ ਪੱਕਾ ਨਹੀ ਕੀਤਾ ਗਿਆ। ਆਗੁਆ ਨੇ ਕਿਹਾ ਕਿ ਸਰਵ ਸਿੱਖਿਆ ਅਭਿਆਨ ਤਹਿਤ ਕੰਮ ਕਰਦੇ ਤਕਰੀਬਨ 9000 ਅਧਿਆਪਕਾਂ ਨੂੰ ਪਜਾਬ ਸਰਕਾਰ ਵੱਲੋਂ ਪੱਕਾ ਕਰ ਦਿੱਤਾ ਗਿਆ ਹੈ ਪਰ 900 ਦੇ ਕਰੀਬ ਦਫਤਰੀ ਕਰਮਚਾਰੀਆ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ।ਆਗੁਆ ਨੇ ਕਿਹਾ ਕਿ ਦਫਤਰੀ ਕਰਮਚਾਰੀਆ ਨੂੰ ਪੱਕਾ ਕਰਨ ਲਈ ਵਿੱਤ ਵਿਭਾਗ ਮੰਨਜ਼ੂਰੀ ਦੇ ਚੁੱਕਿਆ ਹੈ ਪ੍ਰੰਤੂ ਏ.ਜੀ ਪੰਜਾਬ ਅਤੁਲ ਨੰਦਾ ਕਰਮਚਾਰੀਆ ਨੂੰ ਰੈਗੂਲਰ ਕਰਨ ਤੇ ਅੜਿੱਕਾ ਬਣਿਆ ਹੋਇਆ ਹੈ। ਆਗੂਆ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਿਚ ਏ.ਜੀ ਪੰਜਾਬ ਸਰਕਾਰ ਅਤੇ ਕਾਂਗਰਸ ਪਾਰਟੀ ਤੋਂ ਵੀ ਵੱਧ ਪਾਵਰਫੁੱਲ ਹੋ ਗਿਆ ਹੈ ਬੀਤੇ ਦਿਨੀ ਮੁਲਾਜ਼ਮਾਂ ਦੇ ਵਫਦ ਵੱਲੋਂ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਨਾਲ ਮੁਲਾਕਾਤ ਕੀਤੀ ਸੀ ਜਸ ਦੋਰਾਨ ਕਾਂਗਰਸ ਪ੍ਰਧਾਨ ਵੱਲੋ ਂਏ.ਜੀ ਪੰਜਾਬ ਨੂੰ ਤੁਰੰਤ ਮੁਲਾਜ਼ਮਾਂ ਦਾ ਮਸਲਾ ਹੱਲ ਕਰਨ ਲਈ ਕਿਹਾ ਗਿਆ ਸੀ ਪ੍ਰੰਤੂ ਏ.ਜੀ ਪੰਜਾਬ ਵੱਲੋਂ ਕੋਈ ਕਾਰਵਾਈ ਨਹੀ ਕੀਤੀ ਗਈ। ਆਗੂਆ ਨੇ ਕਿਹਾ ਕਿ ਸਾਡੇ ਨਾਲ ਵਾਅਦੇ ਪੰਜਾਬ ਸਰਕਾਰ ਦੇ ਨੁੰਮਾਇੰਦਿਆ ਮੰਤਰੀਆ ਤੇ ਵਿਧਾਇਕਾਂ ਨੇ ਕੀਤੇ ਸਨ ਜਿਸ ਕਰਕੇ ਵਾਅਦੇ ਯਾਦ ਕਰਵਾਉਣ ਲਈ ਮੰਤਰੀਆ ਦੇ ਘਰ ਪ੍ਰਦਰਸ਼ਨ ਕਰਨ ਨੂੰ ਮਜ਼ਬੂਰ ਹੋ ਰਹੇ ਹਨ। ਇਸ ਮੋਕੇ ਤੇ ਚੇਤਨ ਸ਼ਰਮਾ,ਗੋਪਾਲ ਕ੍ਰਿਸ਼ਨ,ਸੁਰਿੰਦਰ ਕੁਮਾਰ,ਰਕੇਸ਼ ਕੁਮਾਰ,ਸੰਜੀਵ ਕਮੁਾਰ,ਦਿਲਬਾਗ ਸਿੰਘ,ਨਿਰਮਲਾ ਦੇਵੀ,ਕੰਚਨ ਬਾਲਾ,ਅੰਜੂ ਸੈਣੀ,ਅੰਕੁਰ ਸ਼ਰਮਾ,ਵੰਦਨਾ ,ਗੁਰਵਿੰਦਰ ਸਿੰਘ, ਮਨਜੀਤ ਕੋਰ ਅੇਲ.ਏ,ਡਾ.ਧੀਰਜਵੰਦਨਾ,ਰੀਨਾ ਦੇਵੀ,ਜਗਦੀਪ ਕੋਰ,ਸੁਖਦੀਪ ਕੋਰ,ਦਵਿੰਦਰ ਕੋਰ ,ਕੰਪਿਊਟਰ ਅਪਰੇਟਰ ਹਜਿਰ ਸਨ।

LEAVE A REPLY

Please enter your comment!
Please enter your name here