ਭਰੋਵਾਲ ਵਿਖੇ ਸ਼ਿਵਰਾਤਰੀ ਭੰਡਾਰਾ 12 ਮਾਰਚ ਨੂੰ

ਮਾਹਿਲਪੁਰ (ਦ ਸਟੈਲਰ ਨਿਊਜ਼)। ਪ੍ਰਾਚੀਨ ਸ਼ਿਵ ਮੰਦਿਰ ਭਰੋਵਾਲ ਵਿਖੇ ਸ਼ਿਵ ਸ਼ਕਤੀ ਮੰਡਲ ਵਲੋਂ ਹਰ ਸਾਲ ਦੀ ਤਰਾਂ ਸ਼ਿਵਰਾਤਰੀ ਭੰਡਾਰੇ ਨੂੰ ਸਮਰਪਿਤ ਸਮਾਗਮ ਸਮੂਹ ਸੰਗਤਾਂ ਦੇ ਸਹਿਯੋਗ ਨਾਲ 12 ਮਾਰਚ ਨੂੰ ਬੜੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ। ਇਸ  ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਭੁਪਿੰਦਰ ਪਾਲ ਸਿੰਘ ਗੋਲਡੀ, ਚੇਅਰਮੈਨ ਹਰਜੇਸ਼ ਕੁਮਾਰ ਰਾਜੂ, ਉਪ ਪ੍ਰਧਾਨ ਮਨੋਜ ਕੁਮਾਰ ਮੋਜ਼ੀ, ਮੁੱਖ ਸਕੱਤਰ ਕੁਲਵਿੰਦਰ ਬਿੱਟੂ, ਸਰਪੰਚ ਧਰਮਿੰਦਰ ਸਹੋਤਾ, ਸਕੱਤਰ ਪਰਦੀਪ ਕੁਮਾਰ, ਜੋਇੰਟ ਸੈਕਟਰੀ ਰਾਮਪਾਲ, ਸਰਪੰਚ ਧਰਮਿੰਦਰ ਸਹੋਤਾ, ਓਂਕਾਰ ਜੀ ਨੇ ਸਾਂਝੇ ਤੌਰ ਤੇ ਦੱਸਿਆ ਕਿ 12  ਮਾਰਚ ਨੂੰ ਸਭ ਤੋਂ ਪਹਿਲਾਂ ਹਵਨ ਹੋਵੇਗਾ ਉਪਰੰਤ ਦਵਿੰਦਰ ਭਾਰਦਵਾਜ, ਹਰਦੀਪ ਬੱਲ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ।

Advertisements

ਸਮਾਗਮ ਦੌਰਾਨ ਸੰਤ ਮਹਿੰਦਰ ਗਿਰੀ ਗਵਾਲੀਅਰ, ਸੁਆਮੀ ਨਰਾਇਣ ਮੰਦਿਰ ਤੋਂ ਆਨੰਦ ਸੁਆਮੀ, ਨਿਤਿਆ ਸੁਆਮੀ, ਗਿਆਨੇਸ਼੍ਵਰ ਸੁਆਮੀ ਵਿਸ਼ੇਸ਼ ਤੌਰ ਤੇ ਪਹੁੰਚਣਗੇ ਤੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ। 1.30 ਤੋਂ 4  ਵਜੇ ਤੱਕ ਭੰਡਾਰਾ ਅਤੁੱਟ ਵਰਤਾਇਆ ਜਾਵੇਗਾ। ਇਸ ਮੌਕੇ ਸਰਪੰਚ ਇੰਦਰਜੀਤ ਬਰਿਆਣਾ, ਸੰਦੀਪ ਸਿੰਘ ਹੇਲਰਾਂ, ਦਲਬੀਰ ਕੌਰ ਬੱਠਲਾਂ, ਸਨੀ ਨਾਗਰਾ ਕੁੱਕੜਾਂ, ਅਵਿਨਾਸ਼  ਚੰਦਰ ਸੈਲਾ, ਸਤਨਾਮ ਸਿੰਘ ਪੱਖੋਵਾਲ, ਲਖਵਿੰਦਰ ਸਿੰਘ ਹਯਾਤਪੁਰ ਹਾਜਰ ਸਨ।

LEAVE A REPLY

Please enter your comment!
Please enter your name here