ਸਰਸ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਏ.ਡੀ.ਸੀ. ਨੇ ਕੀਤੀ ਬੈਠਕ 

meet

-ਆਊਟਡੋਰ ਸਟੇਡੀਅਮ ‘ਚ ਦਿਸੇਗੀ ਪੂਰੇ ਭਾਰਤ ਦੀ ਝਲਕ-
ਹੁਸ਼ਿਆਰਪੁਰ: ਆਊਟਡੋਰ ਸਟੇਡੀਅਮ ਵਿਖੇ 24 ਅਕਤੂਬਰ ਤੋਂ 4 ਨਵੰਬਰ ਤੱਕ ਹੋਣ ਵਾਲੇ ਸਰਸ ਮੇਲੇ ਦੀ ਤਿਆਰੀਆਂ ਨੂੰ ਲੈ ਕੇ ਇੱਕ ਬੈਠਕ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਬੈਠਕ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਹਰਬੀਰ ਸਿੰਘ ਨੇ ਕਿਹਾ ਕਿ ਇਸ ਮੇਲੇ ਵਿੱਚ ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਗਿਣਤੀ ਵਿੱਚ ਕਾਰੀਗਰ ਅਤੇ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰ ਆਪਣੀਆਂ ਤਿਆਰ ਕੀਤੀਆਂ ਵੱਖ-ਵੱਖ ਵਸਤਾਂ, ਕਲਾਕ੍ਰਿਤੀਆਂ ਦੀ ਨੁਮਾਇਸ਼ ਅਤੇ ਵਿਕਰੀ ਲਈ ਆਉਣਗੇ। ਇਸ ਵੱਡੇ ਪੱਧਰ ‘ਤੇ ਹੋਣ ਵਾਲੇ ਮੇਲੇ ਨੂੰ ਵੇਖਣ ਅਤੇ ਵਸਤਾਂ ਦੀ ਖਰੀਦ ਕਰਨ ਲਈ ਹਰ ਰੋਜ਼ ਭਾਰੀ ਸੰਖਿਆ ਵਿੱਚ ਲੋਕਾਂ ਦੇ ਆਉਣ ਦਾ ਅਨੁਮਾਨ ਹੈ। ਇਸ ਮੇਲੇ ਵਿੱਚ 200 ਤੋਂ 250 ਸਟਾਲ ਵੀ ਲਗਾਏ ਜਾਣਗੇ। ਇਸ ਦੌਰਾਨ ਉਨ•ਾਂ ਨੇ ਮੇਲੇ ਦੇ ਪ੍ਰਬੰਧਾਂ ਦੇ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਉਂਦੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਮੇਲੇ ਦੌਰਾਨ ਠਹਿਰਨ ਵਾਲੀ ਥਾਂ ‘ਤੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ। ਲੋਕਾਂ ਦੇ ਲਈ ਸਫਾਈ, ਪਾਣੀ ਦਾ ਯੋਗ ਪ੍ਰਬੰਧ, ਕਾਰੀਗਰਾਂ ਅਤੇ ਕਲਾਕਰਾਂ ਦੇ ਠਹਿਰਣ, ਵੀ ਵੀ ਆਈ ਪੀਜ਼ ਦਾ ਸਵਾਗਤ, ਕਲਚਰਲ ਆਈਟਮ ਅਤੇ ਡਿਊਟੀ ਪਾਸ ਜਾਰੀ ਕਰਨ, ਸਟਾਲਾਂ ਦੀ ਅਲਾਟਮੈਂਟ, ਝੂਲੇ ਲਗਾਉਣ, ਟਿਕਟਾਂ ਜਾਰੀ ਤੇ ਰਾਸ਼ੀ ਇਕੱਠੀ ਕਰਨ, ਖਾਣੇ ਦੇ ਸਟਾਲਾਂ ਅਤੇ ਟਾਈਲਟਸ ਦੇ ਪ੍ਰਬੰਧ ਕਰਨ ਦੇ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਉਨ•ਾਂ ਕਿਹਾ ਕਿ ਦੋਆਬਾ ਖੇਤਰ ਵਿੱਚ ਇਹ ਮੇਲਾ ਪਹਿਲੀ ਵਾਰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਹ ਮੇਲਾ ਪੰਜਾਬ ਵਿੱਚ ਪਟਿਆਲਾ, ਬਠਿੰਡਾ, ਸੰਗਰੂਰ ਅਤੇ ਲੁਧਿਆਣਾ ਵਿਖੇ ਆਯੋਜਿਤ ਹੋ ਚੁੱਕਾ ਹੈ। ਮੁਲਕ ਦੇ ਜਿਸ ਹਿੱਸੇ ਵਿੱਚ ਵੀ ਇਹ ਮੇਲਾ ਆਯੋਜਿਤ ਹੋਇਆ ਹੈ, ਉਥੇ ਲੋਕਾਂ ਵੱਲੋਂ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਉਨ•ਾਂ ਉਮੀਦ ਜਤਾਈ ਕਿ ਹੁਸ਼ਿਆਰਪੁਰ ਵਿਖੇ ਲਗਣ ਵਾਲੇ ਇਸ ਮੇਲੇ ਨੂੰ ਵੱਡੀ ਗਿਣਤੀ ਵਿੱਚ ਲੋਕ ਰੋਜ਼ਾਨਾ ਵੇਖਣ ਆਉਣਗੇ। ਇਸ ਮੌਕੇ ਐਸ ਡੀ ਐਮ ਹੁਸ਼ਿਆਰਪੁਰ ਅਨੰਦ ਸਾਗਰ ਸ਼ਰਮਾ, ਐਸ ਡੀ ਐਮ ਗੜ•ਸ਼ੰਕਰ ਅਮਰਜੀਤ ਸਿੰਘ, ਐਸ ਪੀ (ਐਚ) ਦਿਲਬਾਗ ਸਿੰਘ, ਐਕਸੀਅਨ ਲੋਕ ਨਿਰਮਾਣ ਆਰ ਐਸ ਬੈਂਸ, ਤਹਿਸੀਲਦਾਰ ਹੁਸ਼ਿਆਰਪੁਰ ਬਲਜਿੰਦਰ ਸਿੰਘ, ਡਿਪਟੀ ਮੈਡੀਕਲ ਅਫ਼ਸਰ ਡਾ. ਸੁਨੀਲ ਧੀਰ, ਸਕੱਤਰ ਰੈਡ ਕਰਾਸ ਸੁਸਾਇਟੀ ਨਰੇਸ਼ ਗੁਪਤਾ, ਜਿਲ•ਾ ਸਿੱਖਿਆ ਅਫ਼ਸਰ (ਐਲੀ:) ਮੋਹਨ ਸਿੰਘ ਲੇਹਲ, ਕੰਟਰੋਲਰ ਖੁਰਾਕ ਤੇ ਸਿਵਲ ਸਪਲਾਈ ਰਜਨੀਸ਼ ਕੌਰ, ਪ੍ਰਿੰਸੀ: ਰਚਨਾ ਕੌਰ, ਕਾਰਜਸਾਧਕ ਅਫ਼ਸਰ ਰਮੇਸ਼ ਕੁਮਾਰ, ਅੰਡਰ ਟਰੇਨਿੰਗ ਆਈ ਏ ਐਸ ਹਿੰਮਾਸ਼ੂ ਅਗਰਵਾਲ ਅਤੇ ਹੋਰ ਹਾਜ਼ਰ ਸਨ।

Advertisements

LEAVE A REPLY

Please enter your comment!
Please enter your name here