ਲੰਗਰ ਬਣਾਉਣ ਤੇ ਵਰਤਾਉਣ ਸਮੇਂ ਰੱਖਿਆ ਜਾਵੇ ਸਾਫ ਸਫਾਈ  ਦਾ ਧਿਆਨ: ਡਾ. ਸੇਵਾ 

ਹੁਸ਼ਿਆਰਪੁਰ (ਦਾ ਸਟੈਲਰ ਨਿਊਜ਼), ਰਿਪੋਰਟ: ਗੁਰਜੀਤ ਸੋਨੂੰ। ਸਿਹਤ ਵਿਭਾਗ ਵੱਲੋ ਸਾਵਨ ਦੇ ਨਵਰਾਤਿਆ ਵਿੱਚ ਮਾਤਾ ਚਿੰਤਪੁਰਨੀ ਦੇ ਮੇਲੇ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਵਧੀਆਂ ਤੇ ਮਿਆਰੀ ਲੰਗਰ ਮਿਲੇ, ਇਸ ਸਬੰਧ ਵਿੱਚ ਸਿਵਲ ਸਰਜਨ ਡਾ. ਰੇਨੂੰ ਸੂਦ ਵੱਲੋਂ ਜਿਲਾ ਸਿਹਤ ਅਫਸਰ ਡਾ. ਸੇਵਾ ਸਿੰਘ ਦੀ ਨਿਗਰਾਨੀ ਹੇਠ ਇਕ ਟੀਮ ਬਣਾਈ ਗਈ ਇਸ ਸਬੰਧ ਵਿੱਚ ਜਿਲਾ ਸਿਹਤ ਅਫਸਰ ਵੱਲੋ ਆਪਣੀ ਟੀਮ ਨੂੰ ਲੈ ਕੇ  ਲੰਗਰ ਦੇ ਰੱਖ ਰਖਾਵ ਨੂੰ ਚੈਕ ਕੀਤਾ।

Advertisements

ਇਸ ਮੋਕੇ ਜਿਲਾ ਸਿਹਤ ਅਫਸਰ ਨੇ ਦੱਸਿਆ ਕਿ ਪਿਛਲੇ ਦਿਨਾ ਤੋ ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋ ਲਗਾਤਾਰ ਲੰਗਰ ਕਮੇਟੀ ਵੱਲੋ ਲੰਗਰ ਵਿੱਚ ਵਰਤਿਆ ਜਾਣ ਵਾਲਾ ਪਾਣੀ ਕਲੋਰੀਨੇਟ ਕਰਕੇ ਵਰਤਿਆ ਜਾਂਦਾ ਹੈ। ਇਸ ਸਬੰਧ ਵਿੱਚ ਸਿਹਤ ਮਹਿਕਮੇ ਵੱਲੋ ਤਿੰਨ ਟੀਮਾਂ ਲਗਾਈਆ ਹਨ । ਲੰਗਰਾਂ ਕਮੇਟੀਆਂ  ਨੂੰ ਹਦਾਇਤ ਕੀਤੀ ਗਈ ਹੈ ਕਿ ਲੰਗਰ ਬਣਾਉਣ ਸਮੇਂ ਤੇ ਵਰਤਾਉਣ ਸਮੇਂ ਸਾਫ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਬਰਸਾਤੀ ਮੌਸਮ ਹੋਣ ਕਰਕੇ ਕਿਸੇ ਵੀ ਮਾਤਾ ਦੇ ਜਾਣ ਵਾਲੇ ਭਗਤਾਂ ਦੀ ਸਿਹਤ ਤੇ ਅਸਰ ਨਾਂ ਪਵੇ।

ਉਹਨਾਂ ਦੱਸਿਆ ਕਿ ਸਿਹਤ ਮਹਿਕਮੇ ਵੱਲੋ ਹੁਸ਼ਿਆਰਪੁਰ ਤੋ ਲੈ ਕੇ ਹਿਮਾਚਲ ਦੇ ਬਾਡਰ ਤੱਕ  ਫ੍ਰੀ ਮੈਡੀਕਲ ਕੈਂਪ ਵੀ ਲਗਾਏ ਗਏ ਹਨ ਜੋ 24 ਘੰਟੇ ਖੁਲੇ ਰਹਿੰਦੇ ਹਨ। ਇੱਥੇ ਬਕਾਇਦਾ ਮੈਡੀਕਲ ਅਫਸਰ, ਸਟਾਫ ਨਰਸ ਤੇ ਹੋਰ ਅਮਲੇ ਦੀ ਡਿਊਟੀ ਤੇ ਤਾਇਨਾਤ ਹਨ, ਤਾਂ ਜੋ ਕਿਸੇ ਤਰਾਂ ਦੀ ਵੀ  ਸੰਗਤਾਂ ਨੂੰ ਦਿਕੱਤ ਨਾ ਹੋਵੇ ।

ਉਹਨਾਂ ਇਹ ਵੀ ਦੱਸਿਆਂ ਕਿ ਸਿਹਤ ਮਹਿਕਮੇ ਵਲੋ 2 ਐਂਬੂਲੈਂਸ ਵੀ ਲਗਾਈਆਂ ਹਨ ਜੋ 24 ਘੰਟੇ ਮੇਲੇ ਵਿੱਚ ਤੈਨਾਤ ਹਨ । ਇਸ ਮੋਕੇ ਉਹਨਾਂ ਦੀ ਟੀਮ ਵੱਲੋ ਹੈਲਥ ਇੰਸਪੈਕਟਰ ਰਣਜੀਤ ਸਿੰਘ, ਵਿਸ਼ਾਲ ਪੁਰੀ, ਨਰੇਸ਼ ਕੁਮਾਰ, ਪਰਮਜੀਤ ਸਿੰਘ, ਅਸ਼ੋਕ ਕੁਮਾਰ ਆਦਿ ਹਾਜਰ ਸਨ 

LEAVE A REPLY

Please enter your comment!
Please enter your name here