ਸੁਰਿੰਦਰ ਸਿੰਘ ਨੂੰ ਬਣਾਇਆ ਵਾਰਡ ਨੰਬਰ 15 ਦਾ ਪ੍ਰਧਾਨ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਲੋਕ ਇਨਸਾਫ ਪਾਰਟੀ ਦੀ ਮੀਟਿੰਗ ਮੁਹੱਲਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਹੋਈ। ਮੀਟਿੰਗ ਵਿੱਚ ਬੋਲਦਿਆਂ ਹੋਇਆ ਜਿਲਾ ਪ੍ਰਧਾਨ ਜਗਵਿੰਦਰ ਸਿੰਘ ਰਾਮਗੜ ਨੇ ਕਿਹਾ ਕਿ ਕਾਂਗਰਸ, ਬੀਜੇਪੀ ਤੇ ਅਕਾਲੀ ਮਿਲੇ ਹੋਏ ਹਨ। ਉਹਨਾਂ ਨੇ ਕਿਹਾ ਕਿ ਮੋਦੀ ਜੀ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਕਾਂਗਰਸ ਤੇ ਰੋਬਟ ਵਡਰਾ ਤੇ ਭ੍ਰਿਸ਼ਟਾਚਾਰ ਦੇ ਕਿੰਨੇ ਇਲਜ਼ਾਮ ਲਗਾਉਂਦੇ ਸੀ।

Advertisements

ਪਰ ਉਹ ਕਿਸੇ ਵੀ ਕਾਂਗਰਸੀ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਸਕੇ ਤੇ ਨਾ ਹੀ ਵਡਰਾ ਵਿਰੁੱਧ। ਇਸ ਤਰਾਂ ਹੀ ਅਮਰਿੰਦਰ ਸਿੰਘ ਬੀਜੇਪੀ ਤੇ ਅਕਾਲੀਆਂ ਤੇ ਇਲਜਾਮ ਲਾਉਂਦੇ ਸੀ ਪਰ ਅੱਜ ਤਕ ਉਹਨਾਂ ਨੇ ਕਾਰਵਾਈ ਕਿਸੇ ਤੇ ਵੀ ਨਹੀਂ ਕੀਤੀ ਤੇ ਨਾ ਹੀ ਕਰਨੀ ਹੈ, ਇਹ ਸਿਰਫ ਸੱਤਾ ਤੇ ਕਾਬਜ਼ ਹੋਣ ਲਈ ਹੀ ਇਕ ਦੂਜੇ ਨੂੰ ਭੰਡਦੇ ਹਨ ਕਾਰਵਾਈ ਕੋਈ ਨੀ ਕਰਦੇ। ਲੋਕੀ ਹੁਣ ਇਹਨਾਂ ਦੀਆ ਚਾਲਾਂ ਨੂੰ ਸਮਝ ਰਹੇ ਹਨ ਤੇ ਲੋਕ ਪੰਜਾਬ ਡੇਮੋਕ੍ਰੇਟਿਕ ਅਲਾਇੰਸ ਨਾਲ ਜੁੜ ਰਹੇ ਹਨ।

ਅੱਜ ਬਹੁਤ ਸਾਰੇ ਨੌਜਵਾਨ ਲੋਕ ਇਨਸਾਫ ਪਾਰਟੀ ਵਿੱਚ ਸ਼ਾਮਿਲ ਹੋਏ ਸੁਰਿੰਦਰ ਸਿੰਘ, ਹਰਜਿੰਦਰ ਸਿੰਘ ਧਾਮੀ, ਹਰਬੰਸ ਸਿੰਘ, ਬਲਵਿੰਦਰ ਸਿੰਘ, ਅਜੇ ਕੁਮਾਰ, ਰਿੱਕੀ ਸਿੰਘ, ਨਵੀਨ ਕੁਮਾਰ ਤੇ ਬਲਦੇਵ ਸਿੰਘ, ਸੁਰਿੰਦਰ ਸਿੰਘ ਨੂੰ ਵਾਰਡ ਨੰਬਰ 15 ਦਾ ਪ੍ਰਧਾਨ ਬਣਾਇਆ ਗਿਆ। ਇਸ ਮੌਕੇ ਹਰਵਿੰਦਰ ਸਿੰਘ ( ਦਿਹਾਤੀ ਪ੍ਰਧਾਨ) ਗੁਰਮੁਖ ਸਿੰਘ  (ਵਾਈਸ ਪ੍ਰਧਾਨ),  ਤਰਲੋਕ ਸਿੰਘ, ਪ੍ਰਦੀਪ ਸਿੰਘ, ਗੁਰਪ੍ਰੀਤ ਸਿੰਘ ਆਦਿ ਹਾਜਰ ਸਨ।

LEAVE A REPLY

Please enter your comment!
Please enter your name here