ਗ਼ੈਰ ਰਵਾਇਤੀ ਅਤਿਵਾਦ ਨਾਲ ਨਜਿੱਠਣ ਲਈ ਕਾਇਮ ਕੀਤੇ ਐਸ.ਓ.ਜੀ. ਕਮਾਂਡੋਜ਼ ਦੀ ਮੁੱਖ ਮੰਤਰੀ ਵੱਲੋਂ ਭਰਵੀਂ ਸ਼ਲਾਘਾ

ਬਹਾਦਰਗੜ/ਪਟਿਆਲਾ (ਦਾ ਸਟੈਲਰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ, ਨਵੇਂ ਭਰਤੀ ਐਸ.ਓ.ਜੀ. ਕਮਾਂਡੋਜ਼ ਦੀ ਸ਼ਲਾਘਾ ਕਰਦਿਆਂ ਉਹਨਾਂ ਨੂੰ ਪਹਿਲਾਂ ਬਣਾਈ ਗਈ ਸਵੈਟ ਦੇ ਮੁਕਾਬਲੇ ਇਸ ਮੌਜੂਦਾ ਬਦਲਦੇ ਪਰਿਪੇਖ ਵਿੱਚ ਅਤਿਵਾਦ ਦੇ ਟਾਕਰੇ ਲਈ ਰਾਜ ਦਾ ਅਹਿਮ ਅੰਗ ਦੱਸਿਆ। ਉਹਨਾਂ ਨੇ ਭਰੋਸਾ ਦਿੱਤਾ ਕਿ ਇਸ ਨਵੀਂ ਯੂਨਿਟ ਨੂੰ ਹੋਰ ਮਜ਼ਬੂਤ ਕਰਨ ਲਈ ਉਹਨਾਂ ਦੀ ਸਰਕਾਰ ਪੂਰਾ ਸਹਿਯੋਗ ਦੇਵੇਗੀ।
ਇੱਥੇ ਕਮਾਂਡੋਂ ਸਿਖਲਾਈ ਕੇਂਦਰ, ਬਹਾਦਰਗੜ• ਵਿਖੇ ਸਪੈਸ਼ਲ ਓਪਰੇਸ਼ਨ ਗਰੁੱਪ ਦੇ ਟ੍ਰੇਨੀ ਕਮਾਂਡੋਂਜ਼ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਤਿਵਾਦੀਆਂ ਅਤੇ ਦਹਿਸ਼ਤਗਰਦਾਂ ਵੱਲੋਂ ਲੜਾਈ ਦੇ ਗ਼ੈਰ-ਰਵਾਇਤੀ ਢੰਗ-ਤਰੀਕੇ ਵਰਤੇ ਜਾਣ ਕਰਕੇ ਸੂਬੇ ਦੀ ਅਤਿਵਾਦ ਵਿਰੋਧੀ ਪ੍ਰਣਾਲੀ ਨੂੰ ਨਵੀਨਤਮ ਢੰਗ ਤਰੀਕਿਆਂ ਨਾਲ ਲੈਸ ਕਰਨਾ ਇੱਕ ਅਹਿਮ ਲੋੜ ਬਣ ਗਈ ਸੀ। ਐਸ.ਓ.ਜੀ ਕਮਾਂਡੋਂਜ਼ ਵੱਲੋਂ ਆਪਣੀ ਕਰੜੀ ਸਿਖਲਾਈ ਅਤੇ ਸਮਰੱਥਾ ਦੇ ਕੀਤੇ ਗਏ ਸ਼ਾਨਦਾਰ ਪ੍ਰਦਰਸ਼ਨ ਨੂੰ ਬਰੀਕੀ ਨਾਲ ਵਾਚਣ ਮਗਰੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਦੀ ਭਰਵੀਂ ਸ਼ਲਾਘਾ ਕੀਤੀ।
ਇਸ ਦੌਰਾਨ ਕੁਲ 186 ਕਮਾਂਡੋਂਜ਼ (158 ਟ੍ਰੇਨੀ ਅਤੇ 17 ਇੰਸਟ੍ਰਕਟਰਜ) ਨੇ ਇਸ ਅਭਿਆਸ ਵਿੱਚ ਹਿੱਸਾ ਲਿਆ, ਜਿਸ ‘ਚ ਐਡਵਾਂਸ ਪੀ.ਟੀ., ਡ੍ਰਿਲ, ਸਰੀਰਕ ਫਿੱਟਨੈਸ, ਹਥਿਆਰ ਚਲਾਉਣਾ, ਇਮਾਰਤ ‘ਤੇ ਰੱਸੇ ਦੀ ਮਦਦ ਨਾਲ ਚੜ•ਨਾ, ਉਤਰਨਾ, ਰੇਂਗਣਾ, ਓਪਰੇਸ਼ਨ ਦੌਰਾਨ ਰਾਹ ‘ਚ ਆਉਣ ਵਾਲੀਆਂ ਔਕੜਾਂ ਨੂੰ ਪਾਰ ਕਰਨਾ ਸਮੇਤ ਦੁਸ਼ਮਣ ਨੂੰ ਮਾਰ ਗਿਰਾਉਣ ਲਈ ਹੋਰ ਕਈ ਪ੍ਰਕਾਰ ਦੇ ਅਤਿ-ਆਧੁਨਿਕ ਢੰਗ ਤਰੀਕੇ ਤੇ ਰਣਨੀਤੀ ਵਰਤਣ ਦੇ ਕਰਤੱਬ ਦਿਖਾਏ। ਇਸ ਗਰੁੱਪ ਦੇ ਇੰਸਟ੍ਰਕਟਰਜ ਭਾਰਤੀ ਫ਼ੌਜ, ਪੈਰਾ ਸਪੈਸ਼ਲ ਫੋਰਸਿਜ, ਸੀ.ਪੀ.ਓਜ ਅਤੇ ਐਨ.ਐਸ.ਜੀ. ਤੋਂ ਆਏ ਹੋਏ ਵਿਸ਼ੇਸ਼ ਸਿਖਲਾਈ ਯਾਫ਼ਤਾ ਕਮਾਂਡੋਂਜ ਹਨ, ਜਿਹਨਾਂ  ਨੂੰ ਪੰਜਾਬ ਪੁਲਿਸ ‘ਚ ਵਿਸ਼ੇਸ਼ ਕੇਸ ਵਜੋਂ ਭਰਤੀ ਕੀਤਾ ਗਿਆ ਹੈ।
ਐਸ.ਓ.ਜੀ. ਵਰਗੇ ਅਹਿਮ ਤੇ ਵਿਸ਼ੇਸ਼ ਦਸਤੇ ਦੀ ਲੋੜ ‘ਤੇ ਚਾਨਣਾ ਪਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਦੀਨਾਨਗਰ ਪੁਲਿਸ ਸਟੇਸ਼ਨ ਅਤੇ ਪਠਾਨਕੋਟ ਏਅਰਬੇਸ ‘ਤੇ ਹੋਏ ਫ਼ਿਦਾਇਨ ਹਮਲਿਆਂ ਵਰਗੀ ਗੰਭੀਰ ਸਥਿਤੀ ਨਾਲ ਨਜਿੱਠਣ ਲਈ ਇਸ ਸਰਹੱਦੀ ਸੂਬੇ ਨੂੰ ਅਜਿਹੀ ਅਤਿਵਾਤ ਵਿਰੋਧੀ ਸ਼ਕਤੀ ਨਾਲ ਲੈਸ ਕਰਨਾ ਬੇਹੱਦ ਜਰੂਰੀ ਸੀ। ਉਹਨਾਂ ਕਿਹਾ ਕਿ, ਹਾਲਾਂਕਿ ਰਵਾਇਤੀ ਅਤਿਵਾਦ ਦੇ ਅਗਲੇ ਪੜਾਅ ਦੌਰਾਨ ਦਹਿਸ਼ਤਗਰਦੀ ਦੀਆਂ ਘਟਨਾਵਾਂ ‘ਚ ਬੇਹੱਦ ਕਮੀ ਆਈ ਹੈ ਪਰੰਤੂ ਇਹ ਚੁਣੌਤੀ ਹੁਣ ਨਵੇਂ ਤੇ ਗ਼ੈਰ-ਰਵਾਇਤੀ ਅਤਿਵਾਦ ਵਜੋਂ ਉਭਰਕੇ ਵੀ ਸਾਹਮਣੇ ਆਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੀ ਭੂਗੋਲਿਕ ਸਥਿਤੀ ਦੇ ਮੱਦੇਨਜ਼ਰ ਸੂਬੇ ਨੂੰ ਕੌਮਾਂਤਰੀ ਅਤਿਵਾਦ ਅਤੇ ਨਸ਼ਿਆਂ ਦੀ ਤਸਕਰੀ ਸਮੇਤ ਸਥਾਨਕ ਅਤਿਵਾਦ ਤੋਂ ਵੀ ਖ਼ਤਰਾ ਪੈਦਾ ਹੁੰਦਾ ਰਿਹਾ ਹੈ, ਕਿਉਂਕਿ ਸਰਹੱਦ ਪਾਰ ਦੀਆਂ ਲਸ਼ਕਰ-ਏ-ਤਾਇਬਾ, ਯੁਨਾਇਡ ਜੇਹਾਦ ਕੌਂਸਲ, ਜੈਸ਼-ਏ-ਮੁਹੰਮਦ ਅਤੇ ਅਲ ਕਾਇਦਾ ਵਰਗੀਆਂ ਜਥੇਬੰਦੀਆਂ ਇਥੇ ਅਤਿਵਾਦ ਫੈਲਾਉਣ ਦੀ ਤਾਕ ‘ਚ ਰਹੀਆਂ ਹਨ। ਉਹਨਾਂ ਕਿਹਾ ਕਿ ਸੂਬਾ ਪਾਕਿਸਤਾਨ ਨਾਲ 553 ਕਿਲੋਮੀਟਰ ਕੌਮਾਂਤਰੀ ਸਰਹੱਦ ਸਾਂਝੀ ਕਰਦਾ ਹੈ ਜਦੋਂ ਕਿ ਇਸਦੀ 70 ਕਿਲੋਮੀਟਰ ਹੱਦ ਜੰਮੂ ਤੇ ਕਸ਼ਮੀਰ ਨਾਲ ਵੀ ਲੱਗਦੀ ਹੈ, ਜੋਕਿ ਨਸ਼ਿਆਂ ਦੇ ਤਸਕਰਾਂ ਅਤੇ ਅਤਿਵਾਦੀਆਂ ਲਈ ਇੱਕ ਸੌਖਾ ਰਸਤਾ ਮੁਹੱਈਆ ਕਰਵਾਉਂਦੀ ਹੈ।
 ਮੁੱਖ ਮੰਤਰੀ ਨੇ ਕਿਹਾ ਕਿ ਸਵੈਟ ਦੀ ਸੀਮਤ ਸਮਰੱਥਾ, ਵੱਖਰੇ ਵਿਤੀ ਪ੍ਰਬੰਧਾਂ, ਨਵੀਂ ਪ੍ਰਤਿਭਾ, ਆਧੁਨਿਕ ਅਤਿਵਾਦ-ਵਿਰੋਧੀ ਲੋੜਾਂ ਤੇ ਨਵੇਂ ਹਾਲਾਤ ਨਾਲ ਟੱਕਰਣ ਦੀ ਯੋਗਤਾ ਦੀ ਘਾਟ ਨੇ ਨਵੇਂ ਐਸ.ਓ.ਜੀ. ਕਮਾਂਡੋਂਜ਼ ਦੀ ਲੋੜ ਨੂੰ ਜਨਮ ਦਿੱਤਾ। ਉਹਨਾਂ ਕਿਹਾ ਕਿ ਇਹ ਨਵੇਂ ਕਮਾਂਡੋਂਜ਼ ਸਵੈਟ ਤੋਂ 10 ਗੁਣਾ ਜਿਆਦਾ ਸਮੱਰਥ ਬਣ ਕੇ ਸਾਹਮਣੇ ਆਏ ਹਨ, ਕਿਉਂਕਿ ਇਨ•ਾਂ ਲਈ ਵੱਖਰਾ ਬਜ਼ਟ, ਤਰੱਕੀ ਦੇ ਮੌਕੇ, ਇੱਥੇ ਮਿਆਦੀ ਸੇਵਾ ਤੋਂ ਬਾਅਦ ਜ਼ਿਲਿ•ਆਂ ‘ਚ ਤਾਇਨਾਤੀ ਅਤੇ ਨਵੀਂ ਪ੍ਰਤਿਭਾ ਦਾ ਉਭਾਰ ਅਹਿਮ ਬਣਾਇਆ ਗਿਆ ਹੈ। ਐਸ.ਓ.ਜੀ. ਦੇ ਟ੍ਰੇਨੀ ਕਮਾਂਡੋਂਆਂ, ਜਿਹੜੇ ਅਗਸਤ ਮਹੀਨੇ ਆਪਣੇ ਸ਼ੁਰੂਆਤੀ ਕੋਰਸ ਨੂੰ ਮੁਕੰਮਲ ਕਰਨ ਜਾ ਰਹੇ ਹਨ, ਦੀ ਪ੍ਰਸੰਸਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀਆਂ ਸੀਮਾਵਾਂ ਦੀ ਸੁਰੱਖਿਆ ਦਾ ਜਿੰਮਾਂ ਉਹਨਾਂ ਦੇ ਮਜ਼ਬੂਤ ਮੋਢਿਆ ‘ਤੇ ਆਵੇਗਾ।
ਮੁੱਖ ਮੰਤਰੀ ਨੇ ਇਸ ਮੌਕੇ ਪੈਰਾ ਫੋਰਸਿਜ ਐਸ.ਪੀ.ਐਫ. ‘ਚੋਂ ਸੇਵਾ ਮੁਕਤੀ ਮਗਰੋਂ ਕਮਾਂਡੋਂਜ਼ ਵਜੋਂ ਭਰਤੀ ਕੀਤੇ ਗਏ ਵਿਸ਼ੇਸ਼ ਸਿਖ਼ਲਾਈ ਯਾਫ਼ਤਾ 18 ਹੌਲਦਾਰਾਂ ਨੂੰ ਏ.ਐਸ.ਆਈ. ਦੇ ਸਟਾਰ ਵੀ ਲਾਏ। ਮੁੱਖ ਮੰਤਰੀ ਨੇ ਇਥੇ ਕਮਾਂਡੋਂਜ ਨੂੰ ਮੁਹੱਈਆ ਕਰਵਾਏ ਗਏ ਡਰੋਨਜ, ਅਤਿਆਧੁਨਿਕ ਬੁਲੇਟ ਪਰੂਫ਼ ਵਾਹਨਾਂ ਸਮੇਤ ਹੋਰ ਸਾਜੋ ਸਮਾਨ ਦਾ ਵੀ ਜਾਇਜਾ ਲਿਆ। ਉਹਨਾਂ ਨੇ ਇਸੇ ਦੌਰਾਨ ਕਮਾਂਡੋਂ ਸਿਖਲਾਈ ਕੇਂਦਰ ਵਿਖੇ ਮੈਸ ਦਾ ਨਿਰੀਖਣ ਕਰਕੇ ਖਾਣੇ ਦਾ ਸਵਾਦ ਚਖਿਆ ਅਤੇ ਕਮਾਂਡੋਂਜ਼ ਬੈਰਕਾਂ ਦਾ ਦੌਰਾ ਵੀ ਕੀਤਾ। ਇਸ ਦੌਰਾਨ ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਸ੍ਰੀ ਸੁਰੇਸ਼ ਅਰੋੜਾ ਨੇ ਐਸ.ਓ.ਜੀ. ਦੀ ਲੋੜ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੀਨਾਨਗਰ ਹਮਲੇ ਮਗਰੋਂ ਅਜਿਹੇ ਕਿਸੇ ਵਿਸ਼ੇਸ਼ ਦਸਤੇ ਦੀ ਲੋੜ ਮਹਿਸੂਸ ਹੋਈ ਸੀ, ਜਿਸ ਦੀ ਤਜਵੀਜ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੰਘੇ ਅਗਸਤ ਮਹੀਨੇ ਤੁਰੰਤ ਪ੍ਰਵਾਨ ਕੀਤਾ।
ਉਹਨਾਂ ਦੱਸਿਆ ਕਿ ਕੁਲ 12 ਹਫ਼ਤਿਆਂ ਦੀ ਸਿਖਲਾਈ ‘ਚ ਐਸ.ਓ.ਜੀ. ਕਮਾਂਡੋਜ਼ ਨੂੰ ਕੌਮਾਂਤਰੀ ਪੱਧਰ ਦੀ ਸਿਖਲਾਈ ਪ੍ਰਦਾਨ ਕੀਤੀ ਜਾਵੇਗੀ ਅਤੇ ਇਹਨਾਂ ਨੂੰ ਅਗਲੇਰੀ ਸਿਖਲਾਈ ਲਈ ਇਜ਼ਰਾਇਲ ਭੇਜਣ ਦੀ ਵੀ ਤਜਵੀਜ ਹੈ।ਸੁਰੇਸ਼ ਅਰੋੜਾ ਨੇ ਦੱਸਿਆ ਕਿ ਐਸ.ਓ.ਜੀ. ਕਮਾਂਡੋ ਬਟਾਲੀਅਨ ਖੜ•ੀ ਕਰਨ ਲਈ ਜੀਰੋ ਖ਼ਰਚਾ ਆਇਆ ਹੈ, ਕਿਉਂਕਿ ਇਹ ਇੱਕ ਕਮਾਂਡੋ ਬਟਾਲੀਅਨ ਦੇ ਖਰਚੇ ‘ਚੋਂ ਹੀ ਖੜ•ੀ ਕੀਤੀ ਗਈ ਹੈ। ਉਹਨਾਂ ਆਸ ਪ੍ਰਗਟਾਈ ਕਿ ਇਹ ਕਮਾਂਡੋਜ਼ ਐਨ.ਐਸ.ਜੀ. ਦੀ ਤਰਜ ‘ਤੇ ਬਾਹਰਲੇ ਸੂਬਿਆਂ ‘ਚ ਪੈਦਾ ਹੋਣ ਵਾਲੇ ਕਿਸੇ ਸੰਭਾਵਤ ਖ਼ਤਰੇ ਦੇ ਟਾਕਰੇ ਲਈ ਵੀ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਤੋਂ ਪਹਿਲਾਂ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਹਰਦੀਪ ਸਿੰਘ ਢਿੱਲੋਂ ਨੇ ਜੀ ਆਇਆਂ ਆਖਦਿਆਂ ਸਪੈਸ਼ਲ ਉਪਰੇਸ਼ਨ ਗਰੁੱਪ ਬਾਰੇ ਜਾਣਕਾਰੀ ਦਿੱਤੀ। ਏ.ਡੀ.ਜੀ.ਪੀ. ਕਮਾਂਡੋਂ ਸਿਖਲਾਈ ਤੇ ਸਪੈਸ਼ਲ ਉਪਰੇਸ਼ਨ ਸ੍ਰੀ ਰਕੇਸ਼ ਚੰਦਰਾ ਨੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਮੁੱਖ ਮੰਤਰੀ ਦੇ ਸਲਾਹਕਾਰ ਸ. ਭਰਤਇੰਦਰ ਸਿੰਘ ਚਹਿਲ, ਮੀਡੀਆ ਸਲਾਹਕਾਰ ਸ੍ਰੀ ਰਵੀਨ ਠੁਕਰਾਲ, ਏ.ਡੀ.ਜੀ.ਪੀ. ਮੁੱਖ ਮੰਤਰੀ ਸੁਰੱਖਿਆ ਸ੍ਰੀ ਖੂਬੀ ਰਾਮ, ਏ.ਡੀ.ਜੀ.ਪੀ. ਐਸ.ਓ.ਜੀ. ਕਮਾਂਡੋਜ ਜਤਿੰਦਰ ਜੈਨ, ਆਈ.ਜੀ. ਪਟਿਆਲਾ ਰੇਂਜ ਸ. ਏ.ਐਸ. ਰਾਏ, ਆਈ.ਜੀ. ਜਲੰਧਰ ਰੇਂਜ ਨੌਨਿਹਾਲ ਸਿੰਘ, ਆਈ.ਜੀ. ਬਾਰਡਰ ਰੇਂਜ ਐਸ.ਪੀ.ਐਸ. ਪਰਮਾਰ, ਆਈ.ਜੀ.  ਫ਼ਿਰੋਜ਼ਪੁਰ ਰੇਂਜ ਜੀ.ਐਸ. ਢਿੱਲੋਂ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਐਸ.ਐਸ.ਪੀ. ਪਟਿਆਲਾ ਮਨਦੀਪ ਸਿੰਘ ਸਿੱਧੂ, ਕਮਾਂਡੈਂਟ ਡਾ. ਅਖਿਲ ਚੌਧਰੀ, ਕਮਾਂਡੈਂਟ ਸ. ਭੁਪਿੰਦਰਜੀਤ ਸਿੰਘ ਵਿਰਕ, ਕਮਾਂਡੈਂਟ ਪ੍ਰਿਤਪਾਲ ਸਿੰਘ ਥਿੰਦ, ਐਸ.ਡੀ.ਐਮ. ਸ. ਅਨਮੋਲ ਸਿੰਘ ਧਾਲੀਵਾਲ ਸਮੇਤ ਵੱਡੀ ਗਿਣਤੀ ਪੁਲਿਸ ਤੇ ਕਮਾਂਡੋਂਜ਼ ਦੇ ਅਧਿਕਾਰੀ ਮੌਜੂਦ ਸਨ।

LEAVE A REPLY

Please enter your comment!
Please enter your name here