ਪਿੰਡ ਸਿੰਗੜੀਵਾਲਾ, ਲਹਿਰਾ ਅਤੇ ਮਹਿਰੋਵਾਲ ਨੂੰ ਐਲਾਨਿਆ ਮਾਈਕ੍ਰੋ ਕੰਟੇਨਮੈਂਟ ਜ਼ੋਨ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼)। ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ ਨੇ ਹੁਸ਼ਿਆਰਪੁਰ ਵਿੱਚ ਕੋਵਿਡ-19 ਸਬੰਧੀ ਮੌਜੂਦਾ ਹਾਲਾਤ ਅਤੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਧਾਰਾ 144 ਸੀ.ਆਰ.ਪੀ.ਸੀ. ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਤਹਿਸੀਲ ਹੁਸ਼ਿਆਰਪੁਰ ਦੇ ਪਿੰਡ ਸਿੰਗੜੀਵਾਲਾ ਪੀ.ਐਚ.ਸੀ. ਚੱਕੋਵਾਲ ਤਹਿਸੀ, ਹੁਸ਼ਿਆਰਪੁਰ, ਪਿੰਡ ਲਹਿਰਾ ਅਤੇ ਪਿੰਡ ਮਹਿਰੋਵਾਲ ਪੀ.ਐਚ.ਸੀ ਪੋਸੀ, ਤਹਿਸੀਲ ਗੜ੍ਹਸ਼ੰਕਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਐਲਾਨਿਆ ਹੈ।   ਇਸ ਸਬੰਧੀ ਜਾਰੀ ਹੁਕਮਾਂ ਅਨੁਸਾਰ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿੱਚ ਸਿਰਫ਼ ਮੈਡੀਕਲ ਅਮਰਜੈਂਸੀ ਤੇ ਜ਼ਰੂਰੀ ਕੰਮਾਂ ਨੂੰ ਹੀ ਮਨਜ਼ੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਮਾਈਕ੍ਰੋ ਕੰਟੇਨਮੈਂਟ ਜ਼ੋਨ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਘਰ-ਘਰ ਜਾ ਕੇ ਸਰਵੇ ਅਤੇ ਸੰਪਰਕ ਦੀ ਟਰੇਸਿੰਗ ਕਰਨਗੀਆਂ। ਇਸ ਤੋਂ ਇਲਾਵਾ ਸਿਹਤ ਪ੍ਰੋਟੋਕੋਲ ਅਨੁਸਾਰ ਸਾਰੇ ਪੋਜ਼ੀਟਿਵ ਮਾਮਲਿਆਂ ਨੂੰ ਸਿਹਤ ਸੁਵਿਧਾਵਾਂ ਵਿੱਚ ਤਬਦੀਲ ਕੀਤਾ ਜਾਵੇਗਾ।

Advertisements

ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਕਿਹਾ ਕਿ ਤਹਿਸੀਲ ਹੁਸ਼ਿਆਰਪੁਰ ਦੇ ਪਿੰਡ ਸਿੰਗੜੀਵਾਲਾ ਪੀ.ਐਚ.ਸੀ. ਚੱਕੋਵਾਲ ਤਹਿਸੀ, ਹੁਸ਼ਿਆਰਪੁਰ, ਪਿੰਡ ਲਹਿਰਾ ਅਤੇ ਪਿੰਡ ਮਹਿਰੋਵਾਲ ਪੀ.ਐਚ.ਸੀ ਪੋਸੀ, ਤਹਿਸੀਲ ਗੜ੍ਹਸ਼ੰਕਰ ਨੂੰ ਮਾਈਕ੍ਰੋ ਕੰਟੇਨਮੈਂਟ ਜ਼ੋਨ ਦੀ ਮਿਆਦ ਘੱਟ ਤੋਂ ਘੱਟ 10 ਦਿਨ ਦੀ ਹੋਵੇਗੀ। ਉਨ੍ਹਾਂ ਕਿਹਾ ਕਿ ਜਿਥੇ ਪਿਛਲੇ ਇਕ ਹਫ਼ਤੇ ਵਿੱਚ ਇਕ ਤੋਂ ਵੱਧ ਮਾਮਲੇ ਨਹੀਂ ਹਨ, ਉਸ ਮਾਈਕ੍ਰੋ ਕੰਟੇਨਮੈਂਟ ਜ਼ੋਨ ਨੂੰ ਖੋਲਿ੍ਹਆ ਜਾਵੇਗਾ ਜਾਂ ਇਸ ਨੂੰ ਇਕ ਹਫ਼ਤੇ ਵਿੱਚ ਇਕ ਵਾਰ ਵਧਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਉਪਰੋਕਤ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਆਪਦਾ ਪ੍ਰਬੰਧਨ ਐਕਟ 2005 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

LEAVE A REPLY

Please enter your comment!
Please enter your name here