ਪੀ.ਐਚ.ਸੀ ਹਾਜੀਪੁਰ ਵਿਖੇ ਮਨਾਇਆ ਗਿਆ ਵਿਸ਼ਵ ਗਲੂਕੌਮਾਂ ਦਿਵਸ

ਹਾਜੀਪੁਰ(ਦ ਸਟੈਲਰ ਨਿਊਜ਼), ਰਿਪੋਰਟ: ਪ੍ਰਵੀਨ ਸੋਹਲ। ਸ਼ਿਵਲ ਸਰਜਨ ਹੁਸ਼ਿਆਰਪੁਰ ਡਾ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਸੈਲੀ ਬਾਜਵਾ ਦੇ ਹੁਕਮਾ ਅਨੁਸਾਰ ਪੀ ਐਚ ਸੀ ਹਾਜੀਪੁਰ ਵਿਖੇ ਵਿਸ਼ਵ ਗਲੂ ਕੋਮਾ ਹਫਤਾ ਮਨਾਇਆ ਗਿਆ।

Advertisements

ਇਸ ਮੌਕੇ ਤੇ ਹਰਦੀਪ ਸਿੰਘ ਅਪਥਲਮਿਕ ਅਫਸਰ ਨੇ ਕਾਲੇ ਮੋਤੀਏ ਤੋਂ ਬਚਣ ਲਈ ਆਏ ਹੋਏ ਮਰੀਜਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਹਨਾਂ ਲੋਕਾਂ ਦੀਆਂ ਅੱਖਾਂ ਵਿੱਚ ਦਰਦ,ਅੱਖਾਂ ਵਿੱਚ ਲਾਲੀ,ਪ੍ਰਕਾਸ਼ ਦੇ ਆਲੇ ਦੁਆਲੇ ਰੰਗਦਾਰ ਚੱਕਰ,ਵਾਰ ਵਾਰ ਐਨਕਾਂ ਦਾ ਨੰਬਰ ਬਦਲਣਾ, ਅੱਖਾਂ ਦੀ ਦ੍ਰਿਸ਼ਟੀ ਅਚਾਨਕ ਘੱਟ ਜਾਣ ਆਦਿ ਮੁਸ਼ਕਿਲਾਂ ਹੋਣ ਤਾਂ ਉਹਨਾਂ ਨੂੰ ਨੇੜਲੇ ਸਿਹਤ ਕੇਂਦਰ ਵਿੱਚ ਜਾ ਕੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣੀ ਚਾਹੀਦੀ ਹੈ। ਉਹਨਾਂ ਦੱਸਿਆ ਕਿ ਜਿਹਨਾਂ ਲੋਕਾਂ ਦੀ ਨਿਗਾਹ ਕਾਲੇ ਮੋਤੀਏ ਕਾਰਣ ਚਲੀ ਜਾਂਦੀ ਹੈ ਉਹ ਵਾਪਿਸ ਨਹੀਂ ਆਉਂਦੀ ਹੈ।

ਇਸ ਮੌਕੇ ਤੇ ਡਾ ਸੈਲੀ ਬਾਜਵਾ ਨੇ ਕਿਹਾ ਕਿ ਜੇਕਰ ਸਮੇ ਸਿਰ ਗਲੂਕੋਮਾ ਬਿਮਾਰੀ ਦਾ ਪਤਾ ਲਗ ਜਾਵੇ ਤਾਂ ਤਾਂ ਉਹਨਾਂ ਦਾ ਇਲਾਜ ਸਫਲ ਤਰੀਕੇ ਨਾਲ ਹੋ ਜਾਂਦਾ ਹੈ ਤੇ ਕਿਸੇ ਦੀ ਨਿਗਾਹ ਜਾਣ ਤੋਂ ਬਚ ਜਾਂਦੀ ਹੈ। ਇਸ ਮੌਕੇ ਤੇ ,ਡਾ ਸੈਲੀ ਬਾਜਵਾ ਡਾਕਟਰ ਹਰਮਿੰਦਰ ਸਿੰਘ ਬਚਿੱਤਰ ਸਿੰਘ h i ਰਵਿੰਦਰ ਕੁਮਾਰ ਜਸਵਿੰਦਰ ਜੀਤ ਸਿੰਘ ਮੁਕੇਸ਼ ਕੁਮਾਰ ਰਾਕੇਸ਼ ਕੁਮਾਰ ਆਦਿ ਮੌਜੂਦ ਸਨ।

LEAVE A REPLY

Please enter your comment!
Please enter your name here