1971 ਭਾਰਤ-ਪਾਕ ਦੀ ਲੜਾਈ ਦੌਰਾਨ ਕੁਆਰੇ ਸ਼ਹੀਦ ਸੈਨਿਕਾਂ ਦੇ ਮਾਪੇ ਤੇ ਪੱਕੇ ਨਕਾਰਾ ਸੈਨਿਕ ਤੁਰੰਤ ਲੋੜੀਂਦੇ ਦਸਤਾਵੇਜਾਂ ਸਮੇਤ ਸੰਪਰਕ ਕਰਨ: ਲੈਫ. ਕਰਨਲ ਵੜੈਚ

ਫਿਰੋਜਪੁਰ(ਦ ਸਟੈਲਰ ਨਿਊਜ਼)। ਲੈਫ. ਕਰਨਲ ਸਤਬੀਰ ਸਿੰਘ ਵੜੈਚ (ਰਿਟਾ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਫਿਰੋਜ਼ਪੁਰ ਨੇ ਦੱਸਿਆ ਕਿ ਜਿਲ੍ਹਾ ਫਿਰੋਜ਼ਪੁਰ ਵਿੱਚ ਰਹਿ ਰਹੇ ਸੈਨਿਕ ਪਰਿਵਾਰਾਂ ਨੂੰ ਜ਼ੋ ਸਾਲ 1971 ਭਾਰਤ—ਪਾਕਿਸਤਾਨ ਦੀ ਲੜਾਈ ਦੌਰਾਨ ਕੁਆਰੇ ਸ਼ਹੀਦ ਹੋਏ ਸੈਨਿਕਾਂ ਦੇ ਵਾਰਸ ਅਤੇ ਪੱਕੇ ਨਕਾਰਾ ਸੈਨਿਕ ਜਿਨ੍ਹਾਂ ਦਾ ਭਾਰਤ ਵਿੱਚ ਕਿਤੇ ਵੀ ਆਪਣਾ ਸ਼ਹਿਰੀ ਪਲਾਟ ਜਾਂ ਮਕਾਨ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨੂੰ ਕਿਸੇ ਸਕੀਮ ਅਧੀਨ ਇਹ ਅਲਾਟ ਕੀਤਾ ਗਿਆ ਹੋਵੇ ਅਤੇ ਨਾ ਹੀ 10 ਏਕੜ ਜ਼ਮੀਨ ਦੇ ਲਾਭ ਲਈ ਵਿਚਾਰਿਆ ਗਿਆ ਹੋਵੇ, ਉਹ ਪਰਿਵਾਰ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ, ਫਿਰੋਜ਼ਪੁਰ ਵਿਖੇ ਨਿੱਜੀ ਤੌਰ ਤੇ ਲੋੜੀਂਦੇ ਦਸਤਵੇਜ਼ ਸਹਿਤ ਤੁਰੰਤ ਪਹੁੰਚ ਕਰਨ। ਵਧੇਰੇ ਜਾਣਕਾਰੀ ਲਈ ਫੋਨ ਨੰਬਰ 01632—246211 ਤੇ ਸੰਪਰਕ ਕੀਤਾ ਜਾ ਸਕਦਾ ਹੈ।

Advertisements

LEAVE A REPLY

Please enter your comment!
Please enter your name here