ਅਣਪਛਾਤੇ ਵਾਹਨ ਦੀ ਟੱਕਰ ਵੱਜਣ ਨਾਲ ਬੇਗਮਪੁਰ ਕਮਲੁਹ ਦੇ ਮਨਦੀਪ ਦੀ ਮੌਤ

ਹਾਜੀਪੁਰ(ਦ ਸਟੈਲਰ ਨਿਊਜ਼), ਰਿਪੋਰਟ:ਪ੍ਰਵੀਨ ਸੋਹਲ। ਥਾਣਾ ਹਾਜੀਪੁਰ ਅਧੀਨ ਪੈਂਦੇ ਪਿੰਡ ਬੇਗਮਪੁਰ ਕਮਲੁਹ ਦੇ ਇਕ ਵਿਅਕਤੀ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਵੱਜਣ ਨਾਲ ਮੌਤ ਹੋ ਜਾਨ ਦੀ ਖਬਰ ਮਿਲੀ ਹੈ। ਇਸ ਵਾਰੇ ਜਾਣਕਾਰੀ ਦਿੰਦੇ ਹੋਏ ਹਾਜੀਪੁਰ ਪੁਲਿਸ ਨੇ ਦੱਸਿਆ ਕਿ ਇਹ ਮਾਮਲਾ ਰਾਹੁਲ ਕੁਮਾਰ ਪੁੱਤਰ ਉਪਦੇਸ਼ ਸਿੰਘ ਵਾਸੀ ਬੇਗਮਪੁਰ ਕਮਲੁਹ ਦੇ ਬਿਆਨ ਦੇ ਦਰਜ ਕੀਤਾ ਗਿਆ ਹੈ ਜਿਸ ਵਿੱਚ ਉਸ ਨੇ ਦੱਸਿਆ ਕਿ ਉਸਦੇ ਤਾਏ ਦਾ ਲੜਕਾ ਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਵਾਸੀ ਬੇਗਮਪੁਰ ਕਮਲੁਹ ਥਾਣਾ ਹਾਜੀਪੁਰ ਜੋ ਕਿ ਆਪਣੇ ਮਾਮੇ ਸ਼ਕਤੀ ਸਿੰਘ ਪੁੱਤਰ ਮੰਗਤ ਰਾਮ ਵਾਸੀ ਆਸਫਪੁਰ ਦਾ ਟਰੱਕ ਚਲਾਉਂਦਾ ਸੀ ।

Advertisements

ਜੋ ਆਪਣੇ ਮੋਟਰ ਸਾਈਕਲ ਨੰਬਰ ਪੀ ਬੀ-18 ਐੱਲ-1932 ਮਾਰਕ ਪਲਸਰ ਤੇ ਸਵਾਰ ਹੋ ਕੇ ਆਸਫਪੁਰ ਤੋਂ ਆਪਣੇ ਪਿੰਡ ਬੇਗਮਪੁਰਾ ਕਮਲੁਹ ਜਾ ਰਿਹਾ ਸੀ। ਜਦੋ ਉਹ ਨਹਿਰ ਪੁਲ ਭਲੋਵਾਲ ਪੁੱਜਾ ਤਾਂ ਕਿਸੇ ਅਨਪਸ਼ਤੇ ਕਰੇਸ਼ਰ ਨਾਲ ਭਰੇ ਹੋਏ ਟਿੱਪਰ ਨਾਲ ਵੱਜਣ ਨਾਲ ਇਹ ਗੰਭੀਰ ਸੱਟਾਂ ਲੱਗਣ ਅਤੇ ਸੜਕ ਵਿੱਚ ਡਿੱਗਣ ਕਾਰਨ ਇਸ ਦੀ ਮੌਤ ਹੋ ਗਈ ਅਤੇ ਮੋਟਰ ਸਾਈਕਲ ਦਾ ਵੀ ਬਹੁਤ ਨੁਕਸਾਨ ਹੋਇਆ ਜਿਸ ਦੇ ਆਧਾਰ ਤੇ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ।

LEAVE A REPLY

Please enter your comment!
Please enter your name here