ਪਠਾਨਕੋਟ: ਰੇਲਵੇ ਲਾਈਨ ਰਿਪੇਅਰ ਦੇ ਚਲਦਿਆਂ ਫਾਟਕ ਸੀ-64 ਨੂੰ ਕੀਤਾ 24 ਮਾਰਚ ਤੱਕ ਬੰਦ

ਪਠਾਨਕੋਟ (ਦ ਸਟੈਲਰ ਨਿਊਜ਼)। ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੇਲਵੇ ਵਿਭਾਗ ਪਠਾਨਕੋਟ ਵੱਲੋਂ ਪੱਤਰ ਨੰਬਰ ਡਬਲਯੂ/4 ਅਧੀਨ ਸੂਚਿਤ ਕੀਤਾ ਹੈ ਕਿ ਜਿਲ੍ਹਾ ਪਠਾਨਕੋਟ ਦੇ ਅਧੀਨ ਆਉਂਦੀ ਰੇਲਵੇ ਲਾਈਨ ਦੀਨਾਨਗਰ ਤੋਂ ਝਾਖੋਲਾਹੜੀ ਦੇ ਵਿਚਕਾਰ ਰੇਲਵੇ ਲਾਈਨ ਦੀ ਰਿਪੇਅਰ ਦਾ ਕੰਮ ਚਲ ਰਿਹਾ ਹੈ ਜਿਸ ਅਧੀਨ ਇਸ ਲਾਈਨ ਤੇ ਫਾਟਕ ਨੰਬਰ ਸੀ-64 ਜੋ ਕਿ ਦੀਨਾਨਗਰ ਤੋਂ ਕਰੀਬ ਪੰਜ ਕਿਲੋਮੀਟਰ ਦੀ ਦੂਰੀ ਤੇ ਹੈ ਨੂੰ 24 ਮਾਰਚ 2021 ਤੱਕ ਬੰਦ ਕੀਤਾ ਗਿਆ ਹੈ, ਉਨ੍ਹਾਂ ਉਪਰੋਕਤ ਮਾਰਗ ਤੋਂ ਨਿਕਲਣ ਵਾਲੀ ਆਵਾਜਾਈ ਅਤੇ ਖੇਤਰ ਨਿਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਰਗ ਤੇ ਨਾ ਜਾ ਕੇ ਕਿਸੇ ਦੂਸਰੇ ਵਿਕਲਪ ਮਾਰਗ ਦਾ ਪ੍ਰਯੋਗ ਕਰਨ ਤਾਂ ਜੋ ਰੇਲਵੇ ਲਾਈਨ ਰਿਪੇਅਰ ਦਾ ਕੰਮ ਪੂਰਨ ਤੋਰ ਤੇ ਕੀਤਾ ਜਾ ਸਕੇ।

Advertisements

LEAVE A REPLY

Please enter your comment!
Please enter your name here