‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਯੁਵਕ ਸੇਵਾਵਾਂ ਵਿਭਾਗ ਗੁਰਦਾਸਪੁਰ ਦੇ ਅਧਿਕਾਰੀ ਰਵੀ ਦਾਰਾ ਦੀ ਗੂੰਜੇਗੀ ਅਵਾਜ਼

ਗੁਰਦਾਸਪੁਰ ( ਦ ਸਟੈਲਰ ਨਿਊਜ਼)। ਯੁਵਕ ਸੇਵਾਵਾਂ ਵਿਭਾਗ, ਗੁਰਦਾਸਪੁਰ ਦੇ ਸਹਾਇਕ ਡਾਇਰੈਕਟਰ ਸ੍ਰੀ ਰਵੀ ਦਾਰਾ ਦੀ ਅਵਾਜ਼ ਵਿੱਚ ਰਿਕਾਰਡ ਕੀਤਾ ਗਿਆ ‘ਖੇਡਾਂ ਵਤਨ ਪੰਜਾਬ ਦੀਆਂ’ ਦਾ ਟਾਈਟਲ ਗੀਤ ਖੇਡ ਮੁਕਾਬਲਿਆਂ ਵਿੱਚ ਗੂੰਜੇਗਾ। ਖੇਡ ਵਿਭਾਗ ਪੰਜਾਬ ਵੱਲੋਂ ਗੁਰਦਾਸਪੁਰ ਦੇ ਇਸ ਅਧਿਕਾਰੀ ਦੀ ਅਵਾਜ਼ ਨੂੰ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਟਾਈਟਲ ਗੀਤ ਲਈ ਚੁਣਿਆ ਗਿਆ ਹੈ। ਨੌਜਵਾਨਾਂ ਨੂੰ ਨਸ਼ੇ ਛੱਡ ਕੇ ਖੇਡਾਂ ਖੇਡਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਰਿਕਾਰਡ ਕੀਤੇ ਟਾਈਟਲ ਗੀਤ “ਖੇਡਾਂ ਵਤਨ ਪੰਜਾਬ ਦੀਆਂ” ਦਾ ਪੋਸਟਰ ਮਾਨਯੋਗ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਜੀ ਵੱਲੋਂ ਰਲੀਜ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਗੀਤ ਨੌਜਵਾਨਾਂ ਵਿੱਚ ਖੇਡਣ ਦੇ ਲਈ ਇੱਕ ਵੱਖਰਾ ਜ਼ੋਸ਼ ਪੈਦਾ ਕਰੇਗਾ ਅਤੇ ਇਹ ਗੀਤ ਨੌਜਵਾਨਾਂ ਨੂੰ ਖੇਡਣ ਦੇ ਖੇਤਰ ਵਿੱਚ ਆਪਣਾ ਭਵਿੱਖ ਬਣਾਉਣ ਦੇ ਲਈ ਉਤਸ਼ਾਹਿਤ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਖੇਡਾਂ ਵਤਨ ਪੰਜਾਬ ਦੀਆਂ ਗੀਤ ਨੌਜਵਾਨਾਂ ਨੂੰ ਖੇਡ ਦੇ ਮੈਦਾਨ ਤੱਕ ਜ਼ਰੂਰ ਲੈ ਕੇ ਆਏਗਾ।

Advertisements

ਦੱਸਣਯੋਗ ਹੈ ਸਹਾਇਕ ਡਾਇਰੈਕਟਰ ਸ੍ਰੀ ਰਵੀ ਦਾਰਾ ਵੱਲੋਂ ਪਹਿਲਾਂ ਵੀ ਸਮਾਜਿਕ ਬੁਰਾਈਆਂ ਵਿਰੁੱਧ ਲੋਕਾਂ ਨੂੰ ਲਾਮਬੱਧ ਕਰਦੇ ਗੀਤ ਰਿਕਾਰਡ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦਾ ਗਾਇਆ “ਟੀਕਾ” ਗੀਤ ਨਸ਼ੇ ਦੇ ਟੀਕੇ ਨਾਲ ਮਰ ਰਹੇ ਨੌਜਵਾਨਾਂ ਨਾਲ ਸਬੰਧਿਤ ਹੈ, “ਸਾਈਕਲ ਮੇਰੀ ਜਾਨ ਗੀਤ” ਜੀਵਨ ਵਿੱਚ ਸਾਈਕਲ ਨੂੰ ਆਪਣਾ ਹਿੱਸਾ ਬਣਾਉਣ ਦੀ ਗੱਲ ਕਰਦਾ ਹੈ ਜਦਕਿ “ਬਾਪੂ ਦਾ ਦਿਲ ਗੀਤ ਕਰੋਨਾ ਕਾਲ ਵਿੱਚ ਰਿਸ਼ਤਿਆਂ ਦੀ ਹੋਈ ਟੁੱਟ-ਭੱਜ ਬਿਆਨ ਕਰਦਾ ਹੈ।

LEAVE A REPLY

Please enter your comment!
Please enter your name here