ਆਈ.ਜੀ.ਵਲੋਂ ਡੀ.ਐਸ.ਪੀ.ਸਰਬਜੀਤ ਰਾਏ ਦਾ ਡੀਜੀਪੀ ਸਪੈਸ਼ਲ ਡਿਸਕ ਨਾਲ ਸਨਮਾਨ

ਜਲੰਧਰ(ਦ ਸਟੈਲਰ ਨਿਊਜ਼)। ਇੰਸਪੈਕਟਰ ਜਨਰਲ ਆਫ਼ ਪੁਲਿਸ (ਜਲੰਧਰ ਰੇਂਜ) ਰਣਬੀਰ ਸਿੰਘ ਖੱਟੜਾ ਵਲੋਂ ਡਿਪਟੀ ਸੁਪਰਡੰਟ ਆਫ਼ ਪੁਲਿਸ ਸਰਬਜੀਤ ਸਿੰਘ ਰਾਏ ਦਾ ਸਮਾਜ ਦੀ ਮਿਸਾਲੀ ਸੇਵਾ ਕਰਨ ਲਈ ਡੀ.ਜੀ.ਪੀ.ਸਪੈਸ਼ਲ ਡਿਸਕ ਨਾਲ ਸਨਮਾਨਿਤ ਕੀਤਾ ਗਿਆ। ਬਹੁਤ ਹੀ ਸਖ਼ਤ ਮੁਕਾਬਲੇ ਵਿੱਚ ਸਰਬਜੀਤ ਰਾਏ ਦੀ ਇਸ ਐਵਾਰਡ ਲਈ ਕੋਵਿਡ-19 ਦੌਰਾਨ ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਪਿਛਲੇ ਸਾਲ ਸ਼ਾਨਦਾਰ ਸੇਵਾਵਾਂ ਨਿਭਾਉਣ ਬਦਲੇ ਚੋਣ ਕੀਤੀ ਗਈ ਹੈ। ਇਨ੍ਹਾਂ ਦੇ ਨਾਮ ਨੂੰ ਡਾਇਰੈਕਟਰ ਜਨਰਲ ਆਫ਼ ਪੁਲਿਸ ਵਲੋਂ ਐਸ.ਐਸ.ਪੀ. ਦੁਆਰਾ ਕੋਵਿਡ-19 ਅਪਰੇਸ਼ਨ ਦੌਰਾਨ ਪੰਜਾਬ ਪੁਲਿਸ ਦੇ ਅਧਿਕਾਰੀਆਂ ਵਲੋਂ ਮੋਹਰਲੀ ਕਤਾਰ ਦੇ ਯੋਧਿਆਂ ਦੁਆਰਾ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਨੂੰ ਮਾਨਤਾ ਦੇਣ ਲਈ ਭੇਜੀਆਂ ਗਈਆਂ ਸ਼ਿਫਾਰਸ਼ਾਂ ਵਿਚੋਂ ਬਹੁਤ ਬਾਰੀਕੀ ਨਾਲ ਜਾਂਚ ਪੜਤਾਲ ਕਰਨ ਤੋਂ ਬਾਅਦ ਪ੍ਰਵਾਨਗੀ ਦਿੱਤੀ ਗਈ ਹੈ।

Advertisements

ਜ਼ਿਕਰਯੋਗ ਹੈ ਕਿ ਡੀ.ਸੀ.ਪੀ. ਸਰਬਜੀਤ ਰਾਏ ਵਲੋਂ ਜਰੂਰਤ ਮੰਦ ਲੋਕਾਂ ਨੂੰ ਰਾਸ਼ਨ ਵੰਡਣ ਸਬੰਧੀ ਵੱਖ-ਵੱਖ ਸ਼ੋਸ਼ਲ ਮੀਡੀਆ ’ਤੇ ਫੋਟੋਆਂ ਅਤੇ ਵੀਡੀਓ ਵਾਇਰਲ ਹੋਣ ’ਤੇ ਮਨੁੱਖਤਾ ਦੇ ਪਹਿਰੇਦਾਰ ਬਣ ਕੇ ਉਭਰੇ ਸਨ। ਇਸ ਮੌਕੇ ਡੀ.ਸੀ.ਪੀ. ਸਰਬਜੀਤ ਰਾਏ ਵਲੋਂ ਡੀ.ਜੀ.ਪੀ.ਪੰਜਾਬ ਦਾ ਇਸ ਐਵਾਰਡ ਲਈ ਚੋਣ ਕਰਨ ਲਈ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਹ ਇਹ ਸਨਮਾਨ ਮਿਲਣ ’ਤੇ ਬਹੁਤ ਖੁਸ਼ ਹਲ। ਉਨ੍ਹਾਂ ਕਿਹਾ ਕਿ ਇਸ ਐਵਾਰਡ ਨੇ ਉਨਾਂ ਅੰਦਰ ਸਮਾਜ ਸੇਵਾ ਦੇ ਨਵੇਂ ਜੋਸ਼ ਨੂੰ ਭਰ ਦਿਤਾ ਹੈ। ਉਨ੍ਹਾਂ ਵਲੋਂ ਆਈ.ਜੀ. ਰਣਬੀਰ ਸਿੰਘ ਖੱਟੜਾ ਦਾ ਵੀ ਡਿਊਟੀ ਪੂਰੀ ਲਗਨ ,ਮਿਹਨਤ ਤੇ ਪੂਰੀ ਕੁਸ਼ਲਤਾ ਨਾਲ ਨਿਭਾਉਣ ਲਈ ਦਿੱਤੀ ਗਈ ਅਗਵਾਈ ਲਈ ਧੰਨਵਾਦ ਕੀਤਾ ਗਿਆ।

ਇਸ ਮੌਕੇ ਡੀ.ਐਸ.ਪੀ.ਸਰਬਜੀਤ ਰਾਏ ਨੂੰ ਡਿਸਕ ਲਗਾਉਂਦਿਆਂ ਖੱਟਣਾ ਵਲੋਂ ਉਨਾਂ ਵਲੋਂ ਪੂਰੀ ਲਗਨ ਤੇ ਮਿਹਨਤ ਨਾਲ ਕੋਵਿਡ-19 ਦੌਰਾਨ ਨਿਭਾਈਆਂ ਗਈਆਂ ਡਿਊਟੀਆਂ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਰਬਜੀਤ ਰਾਏ ਵਲੋਂ ਕੋਵਿਡ ਮਹਾਂਮਾਰੀ ਦੌਰਾਨ ਲੋਕਾਂ ਦੀਆਂ ਕੀਮਤੀ ਜਾਨਾਂ ਬਚਾਉਣ ਵਿੱਚ ਮਹੱਤਪੂਰਨ ਭੂਮਿਕਾ ਨਿਭਾਈ ਹੈ। ਉਨ੍ਹਾਂ ਦੱਸਿਆ ਕਿ ਇਹ ਡਿਸਕ ਪ੍ਰਦਾਨ ਕਰਨ ਦਾ ਮੁੱਖ ਮੰਤਵ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਮੋਹਰਲੀ ਕਤਾਰ ਦੇ ਯੋਧਿਆਂ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਨੂੰ ਮਾਨਤਾ ਦੇਣਾ ਹੈ।

LEAVE A REPLY

Please enter your comment!
Please enter your name here